ਅਲਬਰਟਾ ਸਰਕਾਰ ਨੇ  ਪੱਬਜ਼ ਤੇ ਬੀਅਰ ਬਾਰਜ਼ ਨੂੰ ਪੂਰਨ ਤੌਰ ‘ਤੇ ਖੋਲਣ ਦੀ ਦਿੱਤੀ ਆਗਿਆ

TeamGlobalPunjab
1 Min Read

ਅਲਬਰਟਾ ਸਰਕਾਰ ਨੇ  ਪੱਬਜ਼ ਤੇ ਬੀਅਰ ਬਾਰਜ਼ ਨੂੰ ਪੂਰਨ ਤੌਰ ‘ਤੇ ਖੋਲਣ ਦੀ ਆਗਿਆ ਦੇ ਦਿੱਤੀ ਹੈ। ਇਸ ਵਾਰ ਕੋਈ ਸ਼ਰਤਾਂ ਵੀ ਨਹੀ ਹਨ। ਜਿਸ ਕਾਰਨ ਲੋਕਾਂ ‘ਚ ਕਾਫੀ ਖੁਸ਼ੀ ਹੈ ਤੇ ਬੀਅਰ ਬਾਰਜ਼ ‘ਚ ਭੀੜਾਂ ਵੀ ਲੱਗ ਚੁਕੀਆਂ ਹਨ। ਓਧਰ ਓਂਟਾਰੀਓ ਸੂਬਾਈ ਸਰਕਾਰ ਨੇ ਸ਼ੁਰੂਆਤੀ ਤਿੰਨ ਪੜਾਵਾਂ ਦੀ ਕੋਵਿਡ ਯੋਜਨਾ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਨੇਪਰੇ ਚੜਾ ਦਿਤੀ ਹੈ।

ਸੋਮਵਾਰ ਸਵੇਰੇ ਨਿਊਜ਼ ਕਾਨਫਰੰਸ ਦੌਰਾਨ ਫੋਰਡ ਨੇ ਕਿਹਾ ਕਿ ਸੂਬਾ ਤੀਜੇ ਪੜਾਅ ‘ਚ ਘੱਟੋ-ਘੱਟ ਤਿੰਨ ਹਫਤੇ ਬਿਤਾਉਣ ਤੋਂ ਬਾਅਦ ਆਵੇਗਾ। ਉਨਾਂ ਕਿਹਾ ਕਿ  ਸਿਹਤ ਟੀਮਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਉਹ ਜਾਣਦੇ ਹਨ ਕਿ ਪੜਾਅ 2 ‘ਚ ਸਾਰੇ ਖੁਸ਼ ਹਨ। ਪਰ ਉਹ ਸਿਹਤ ਟੀਮਾਂ ਤੋਂ ਪੂਰੀ ਤਰਾਂ ਨਿਰਦੇਸ਼ ਲੈ ਕੇ ਅਗਲੇ ਪੜਾਅ ਵੱਲ ਕਦਮ ਰੱਖਣਗੇ।

30 ਜੂਨ ਨੂੰ ਓਂਟਾਰੀਓ ਆਪਣੀ ਯੋਜਨਾ ਮੁਤਾਬਕ ਦੂਜੇ ਪੜਾਅ ਵੱਲ ਵਧਿਆ ਹੈ। ਜਿਸ ਨੇ ਬਾਹਰੀ ਗਤੀਵਿਧੀਆਂ ਤੇ ਸੈਟਿੰਗਾ ਦਾ ਵਿਸਤਾਰ ਕਰਨ ਦੇ ਨਾਲ-ਨਾਲ ਅੰਦਰੂਨੀ ਸੈਟਿੰਗਾ ਨੂੰ ਖੋਲਣਾ ਸ਼ੁਰੂ ਕੀਤਾ। ਪੰਜ ਲੋਕਾਂ ਤੋਂ ਵੱਧ ਇੱਕਠ ਨੂੰ ਮਨਜ਼ੂਰੀ ਦਿੱਤੀ ਗਈ ਹੈ।  ਦਿੱਤੇ ਗਏ ਮਾਪਦੰਡਾ ਮੁਤਾਬਕ ਓਂਟਾਰੀਓ 21 ਜੁਲਾਈ ਨੂੰ ਆਪਣੇ ਤੀਜ਼ੇ ਪੜਾਅ ਵੱਲ ਵਧਨ ਦੇ ਕਾਬਿਲ ਹੋਵੇਗਾ। ਉਨਾਂ ਕਿਹਾ ਕਿ ਡੈਲਟਾ ਵੈਰੀਅੰਟ ਦੇ ਕਾਰਨ ਉਨ੍ਹਾਂ ਨੂੰ ਸਪਸ਼ਟ ਤੌਰ ਤੇ ਇਹ ਵੇਖਣਾ ਹੋਵੇਗਾ ਕਿ ਕੀ ਦੁਨੀਆ ਭਰ ‘ਚ ਆਸੇ-ਪਾਸੇ ਕੀ ਚਲ ਰਿਹਾ ਹੈ।

Share this Article
Leave a comment