ਆਕਸੀਜਨ ਦੀ ਕਮੀ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ‘ਤੇ ਵਰ੍ਹੇ ਗ੍ਰਹਿ ਮੰਤਰੀ ਅਨਿਲ ਵਿੱਜ

TeamGlobalPunjab
1 Min Read

ਚੰਡੀਗੜ੍ਹ: ਹਰਿਆਣਾ ‘ਚ ਆਕਸੀਜਨ ਦੀ ਕਮੀ ਕਾਰਨ ਕੋਰੋਨਾ ਮਰੀਜ਼ਾਂ ਦੀ ਹੋਈ ਮੌਤ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਜਿਸ ਤਹਿਤ ਹੁਣ ਹਰਿਆਣਾ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਉਦੋਂ ਤੱਕ ਐਨਓਸੀ ਜਾਰੀ ਨਹੀਂ ਹੋਵੇਗੀ ਜਦੋਂ ਤੱਕ ਕਿ ਹਸਪਤਾਲ ਵਿਚ ਪ੍ਰਾਈਵੇਟ ਆਕਸੀਜਨ ਜੈਰਨੇਟਰ ਨਹੀਂ ਹੋਣਗੇ।

ਇਸ ਦੀ ਜਾਣਕਾਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਨਿਲ ਵਿਜ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਝਾੜ ਲਾਉਂਦੇ ਹੋਏ ਕਿਹਾ ਕਿ ਹੁਣ ਤੱਕ ਹਸਪਤਾਲਾਂ ‘ਚ ਪ੍ਰਾਈਵੇਟ ਆਕਸੀਜਨ ਜਰਨੇਟਰ ਕਿਉਂ ਨਹੀਂ ਸਥਾਪਿਤ ਕੀਤੇ ਗਏ ?

ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਕਸੀਜਨ ਜਰਨੇਟਰ 6 ਸਰਕਾਰੀ ਹਸਪਤਾਲਾਂ ‘ਚ ਲਗਾਉਣ ਦੇ ਲਈ ਚਾਰ ਮਹੀਨੇ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਗਏ ਸਨ। ਜਿਨ੍ਹਾਂ ‘ਚ ਬਹੁਤ ਜਲਦੀ ਕੰਮ ਸ਼ੁਰੂ ਹੋ ਜਾਵੇਗਾ ਇਹ ਆਕਸੀਜਨ ਜਰਨੇਟਰ ਅੰਬਾਲਾ, ਫਰੀਦਾਬਾਦ, ਸੋਨੀਪਤ, ਗੁਰੂਗ੍ਰਾਮ ਸਣੇ 6 ਸਰਕਾਰੀ ਹਸਪਤਾਲਾਂ ਚ ਲਗਾਏ ਜਾਣਗੇ।

Share this Article
Leave a comment