ਨਿਊਜ਼ ਡੈਸਕ : ਗਰਮੀ ਦੇ ਮੌਸਮ ਵਿੱਚ ਅਕਸਰ ਹੀ ਰੰਗ ਦਾ ਫ਼ਰਕ ਪੈ ਜਾਂਦਾ ਹੈ। ਜਿਸ ਤੋਂ ਜ਼ਿਆਦਾਤਰ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ। ਕੜਾਕੇ ਦੀ ਧੁੱਪ ਵਿੱਚ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਤਿੱਖੀ ਧੁੱਪ ਦਾ ਅਸਰ ਸਿੱਧਾ ਸਾਡੇ ਹੱਥਾਂ ਪੈਰਾਂ ਤੇ ਪੈਂਦਾ ਹੈ। ਅਗਰ ਮੂੰਹ ਨੂੰ ਕਿਸੇ ਕੱਪੜੇ ਨਾਲ ਢੱਕ ਲੈਂਦੇ ਹੋ ਤਾਂ ਮੂੰਹ ‘ਤੇ ਧੁੱਪ ਆਪਣਾ ਅਸਰ ਘੱਟ ਪਾਉਂਦੀ ਹੈ। ਜਿਸ ਨਾਲ ਹੱਥ ਤੇ ਪੈਰ ਕਾਲੇ ਹੋ ਜਾਂਦੇ ਹਨ। ਕਈਆਂ ਦੀਆਂ ਅੱਡੀਆਂ ਵੀ ਫੱਟ ਜਾਂਦੀਆਂ ਹਨ। ਹੱਥਾਂ – ਪੈਰਾਂ ਤੇ ਲੀਕਾਂ ਜਿਹੀਆਂ ਪੈ ਜਾਂਦੀਆਂ ਹਨ। ਕਈ ਵਾਰ ਧੁੱਪ ਨਾਲ ਮਾਸ ਵੀ ਉਤਰਨਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਸੀ ਆਪਣੇ ਹੱਥਾਂ ਪੈਰਾਂ ਨੂੰ ਧੁੱਪ ਵਿੱਚੋਂ ਕਾਲੇ ਹੋਣ ਤੋਂ ਬਚਾਉਣਾ ਹੈ ਤਾਂ ਕਰੋ ਇਨ੍ਹਾਂ ਨੁਸਖਿਆਂ ਦਾ ਇਸਤੇਮਾਲ : –
ਐਲੋਵੇਰਾ -: ਐਲੋਵੇਰਾ ਚਮੜੀ ਦੇ ਕਾਲੇਪਣ ਨੂੰ ਦੂਰ ਕਰਨ ‘ਚ ਸਹਾਇਕ ਹੁੰਦੀ ਹੈ। ਇਸ ‘ਚ ਕਈ ਅਜਿਹੇ ਵਿਟਾਮਿਨ ਪਾਏ ਜਾਂਦੇ ਹਨ, ਜੋ ਚਮੜੀ ਦੇ ਕਾਲੇਪਣ ਨੂੰ ਖਤਮ ਕਰਦੇ ਹਨ। ਐਲੋਵੇਰਾ ਦੇ ਨਾਲ ਦਹੀਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਚਾਰ ਚਮਚ ਤਾਜ਼ੀ ਐਲੋਵੇਰਾ ਦੇ ਗੁੱਦੇ ‘ਚ ਦਹੀਂ ਦੇ ਤਿੰਨ ਚਮਚੇ ਮਿਲਾਉਣੇ ਚਾਹੀਦੇ ਹਨ। ਇਸ ਦਾ ਪੇਸਟ ਬਣਾ ਕੇ ਫਿਰ ਇਸ ਨੂੰ ਆਪਣੇ ਹੱਥਾਂ-ਪੈਰਾਂ ਦੀ ਚਮੜੀ ‘ਤੇ ਰਗੜੋ ਅਤੇ ਚਮੜੀ ਨੂੰ ਨਰਮ ਕੱਪੜੇ ਨਾਲ ਢੱਕ ਲਵੋ। ਥੋੜ੍ਹੀ ਦੇਰ ਬਾਅਦ ਇਸ ਨੂੰ ਪਾਣੀ ਦੇ ਨਾਲ ਸਾਫ ਕਰ ਲਵੋ। ਤੁਹਾਡੀ ਹੱਥ-ਪੈਰ ਚੰਗੀ ਤਰ੍ਹਾਂ ਸਾਫ ਹੋ ਜਾਣਗੇ। ਧੁੱਪ ਦਾ ਅਸਰ ਖ਼ਤਮ ਹੁੰਦਾ ਨਜ਼ਰ ਆਵੇਗਾ।
ਦਹੀਂ –
ਹੱਥਾਂ-ਪੈਰਾਂ ਦੀ ਕਾਲੀ ਚਮੜੀ ਨੂੰ ਦੂਰ ਕਰਨ ‘ਚ ਦਹੀਂ ਬੇਹੱਦ ਫਾਇਦੇਮੰਦ ਹੁੰਦਾ ਹੈ। ਠੰਡਾ ਦਹੀਂ ਹੱਥਾਂ ‘ਤੇ ਲਗਾਉਣਾ ਚਾਹੀਦਾ ਹੈ। 15 ਮਿੰਟਾਂ ਤੱਕ ਹੱਥਾਂ ‘ਤੇ ਠੰਡਾ ਦਹੀਂ ਲਗਾਉਣ ਤੋਂ ਬਾਅਦ ਫਿਰ ਹੱਥਾਂ ਅਤੇ ਪੈਰਾਂ ਨੂੰ ਪਾਣੀ ਨਾਲ ਧੋ ਲਵੋ। ਅਜਿਹਾ ਕਰਨ ਦੇ ਨਾਲ ਹੱਥਾਂ-ਪੈਰਾਂ ਦਾ ਕਾਲਾਪਣ ਦੂਰ ਹੋ ਜਾਵੇਗਾ। ਇਹ ਨਿੰਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੁੰਦਾ ਹੈ।
ਟਮਾਟਰ ਦਾ ਜੂਸ: – ਟਮਾਟਰ ਦਾ ਜੂਸ ਲਵੋ, ਚਾਵਲ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਲਉ। ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਉ। ਇਸ ਘੋਲ ਨੂੰ ਸਰੀਰ ਦੇ ਉਨ੍ਹਾਂ ਅੰਗਾਂ ਉਤੇ ਲਾਉ ਜਿਥੇ ਚਮੜੀ ਕਾਲੀ ਹੋਣ ਦੀ ਸਮੱਸਿਆ ਹੋਵੇ। ਆਟੇ ਨਾਲ ਪਪੜੀ ਉਤਰਦੀ ਹੈ, ਟਮਾਟਰ ਕਾਲੇ ਰੰਗ ਨੂੰ ਹਟਾਉਂਦਾ ਹੈ ਅਤੇ ਦੁੱਧ ਚਮੜੀ ਨੂੰ ਨਮੀ ਦਿੰਦਾ ਹੈ। ਇਸ ਘੋਲ ਨੂੰ ਲਾ ਕੇ ਇਸ ਨੂੰ ਸੁਕਾ ਲਉ, ਫਿਰ ਇਸ ਨੂੰ ਧੋ ਲਵੋ। ਹਰ ਦੂਜੇ ਦਿਨ ਇਸ ਘੋਲ ਦੀ ਵਰਤੋਂ ਕਰੋ।ਹੱਥਾਂ-ਪੈਰਾਂ ਦੇ ਕਾਲੇਪਣ ਨੂੰ ਦੂਰ ਕਰਨ ‘ਚ ਟਮਾਟਰ ਵੀ ਲਾਹੇਵੰਦ ਹੁੰਦਾ ਹੈ। ਹੱਥਾਂ ਦੇ ਕਾਲੇ ਪੈ ਚੁੱਕੇ ਹਿੱਸੇ ‘ਚ ਟਮਾਟਰ ਦਾ ਰਸ ਲਗਾਉਣਾ ਚਾਹੀਦਾ ਹੈ ਅਤੇ 10 ਮਿੰਟ ਬਾਅਦ ਪਾਣੀ ਨਾਲ ਧੋ ਲਵੋ। ਅਜਿਹਾ ਰੋਜ਼ਾਨਾ ਕਰਨ ਨਾਲ ਤੁਹਾਡੇ ਹੱਥ-ਪੈਰ ਗੋਰੇ ਦਿੱਸਣ ਲੱਗ ਜਾਣਗੇ।
ਕੱਚਾ ਆਲੂ :-
ਕੱਚੇ ਆਲੂ ‘ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਚਮੜੀ ਦੇ ਰੰਗ ਨੂੰ ਸਾਫ ਕਰ ਦਿੰਦਾ ਹੈ। ਆਲੂ ਨੂੰ ਕੱਟ ਕੇ ਹੱਥਾਂ ‘ਚ ਮੱਲਣਾ ਚਾਹੀਦਾ ਹੈ। ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆਵੇਗਾ। ਆਲੂ ਦੀ ਥਾਂ ‘ਤੇ ਖੀਰੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਹੱਥਾਂ ਨੂੰ ਨਮੀ ਮਿਲਦੀ ਹੈ। ਕਾਲਾਪਣ ਦੂਰ ਹੁੰਦਾ ਹੈ।
ਨਿੰਬੂ -:
ਨਿੰਬੂ ਦੇ ਰਸ ਨੂੰ ਉਸ ਜਗ੍ਹਾ ਲਗਾਓ, ਜਿੱਥੇ ਚਮੜੀ ਕਾਲੀ ਹੋ ਗਈ ਹੋਵੇ। ਇਸ ਨੂੰ ਅੱਧੇ ਘੰਟੇ ਲਈ ਰੱਖੋ ਅਤੇ ਫਿਰ ਧੋ ਲਵੋ। ਇਸ ਤੋਂ ਬਾਅਦ ਹੱਥਾਂ ‘ਚ ਮਾਇਸਚੁਰਾਈਜ਼ਰ ਲਾਉਣਾ ਨਾ ਭੁੱਲੋ ਕਿਉਂਕਿ ਨਿੰਬੂ ਲਗਾਉਣ ਨਾਲ ਚਮੜੀ ਸੁੱਕ ਜਾਂਦੀ ਹੈ। ਇਸ ਨੂੰ ਚਿਹਰੇ ‘ਤੇ ਵੀ ਲਗਾ ਸਕਦੇ ਹੋ। ਜੇਕਰ ਤੁਹਾਨੂੰ ਲਗਦਾ ਹੈ ਕਿ ਕਾਲਾਪਣ ਜ਼ਿਆਦਾ ਹੈ ਤਾਂ ਉਸ ਥਾਂ ਤੇ ਨਿੰਬੂ ਨੂੰ ਹੌਲ਼ੀ – ਹੌਲ਼ੀ ਰਗੜ ਸਕਦੇ ਹੋ। ਕੁਝ ਸਮੇ ਬਾਅਦ ਇਸ ਨੂੰ ਧੋ ਲਵੋ। ਇਸ ਤਰ੍ਹਾਂ ਨਿਖ਼ਾਰ ਆਉਂਦਾ ਹੈ।