ਹਰਜੀਤ ਸੱਜਣ ਦੀ WHO ਨੂੰ ਅਪੀਲ, ਕੈਨੇਡਾ ਦੀ ਨਵੀਂ ਕੋਰੋਨਾ ਵੈਕਸੀਨ ਨੂੰ ਜਲਦ ਦਿੱਤੀ ਜਾਵੇ ਪ੍ਰਵਾਨਗੀ

TeamGlobalPunjab
2 Min Read

ਓਟਵਾ: ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਪੀਲ ਕਰਦਿਆਂ ਕੈਨੇਡੀਅਨ ਕੰਪਨੀ ਮੈਡੀਕਾਗੋ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੈਕਸੀਨ ਨੂੰ ਪ੍ਰਵਾਨਗੀ ਮਿਲਦੀ ਹੈ ਤਾਂ ਕੈਨੇਡਾ ਇਸ ਨੂੰ ਡੋਨੇਟ ਕਰ ਸਕੇਗਾ ਅਤੇ ਕੋਵੈਕਸ ਵਿਚ ਇਸ ਵੈਕਸੀਨ ਦਾ ਇਸਤੇਮਾਲ ਕੀਤਾ ਜਾ ਸਕੇਗਾ।

ਵਿਸ਼ਵ ਸਿਹਤ ਸੰਗਠਨ ਨੇ ਕੁਝ ਸਮਾਂ ਪਹਿਲਾਂ ਮੈਡੀਕਾਗੋ ਵੱਲੋਂ ਤਿਆਰ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੀ ਪ੍ਰੀ-ਕੁਆਲੀਫਿਕੇਸ਼ਨ ਪ੍ਰੋਸੈਸ ’ਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਮੈਡੀਕਾਗੋ ਦੇ ਮਾਰਲਬੋਰੋ ਸਿਗਰੇਟ ਬਣਾਉਣ ਵਾਲੇ ਉਦਯੋਗ ਫਿਲਿਪ ਮੌਰਿਸ ਇੰਟਰਨੈਸ਼ਨਲ ਨਾਲ ਸਬੰਧ ਹਨ, ਜਿਸ ਕਾਰਨ ਇਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ।

ਵਿਸ਼ਵ ਸਿਹਤ ਸੰਗਠਨ ਦੀ ਡਰੱਗ ਅਕਸੈਸ, ਵੈਕਸੀਨ ਅਤੇ ਫਾਰਮਾਸਿਊਟੀਕਲ ਮਾਮਲਿਆਂ ਬਾਰੇ ਅਸਿਸਟੈਂਟ ਡਾਇਰੈਕਟਰ-ਜਨਰਲ ਮੈਰੀਐਂਜਲ ਸਿਮਾਓ ਨੇ ਕਿਹਾ ਕਿ ਮੈਡੀਕਾਗੋ ਕੰਪਨੀ ਦੀ ਵੈਕਸੀਨ ਦੀ ਐਮਰਜੰਸੀ ਵਰਤੋਂ ਲਈ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਸ ਕੰਪਨੀ ਦੇ ਤੰਬਾਕੂ ਬਣਾਉਣ ਵਾਲੇ ਉਦਯੋਗ ਨਾਲ ਸਬੰਧ ਹਨ। ਬੇਸ਼ੱਕ ਮੈਡੀਕਾਗੋ ਕਿਊਬੈਕ ਦੀ ਕੰਪਨੀ ਹੈ, ਪਰ ਇਹ ਤੰਬਾਕੂ ਉਦਯੋਗ ਫਿਲਿਪ ਮੌਰਿਸ ਇੰਟਰਨੈਸ਼ਨਲ ਵੱਲੋਂ ਚਲਾਈ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment