ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਤੋਂ ਬਚਣ ਦੀ ਕੀਤੀ ਅਪੀਲ

TeamGlobalPunjab
2 Min Read

ਓਟਵਾ: ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਰੂਸ ਦੇ ਖਿਲਾਫ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ। ਰੂਸ ‘ਚ ਵਿੱਤੀ ਲੈਣ ਦੇਣ ‘ਤੇ ਪਾਬੰਦੀਆਂ ਵਿਚਾਲੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਵਿਦੇਸ਼ੀ ਮੰਤਰਾਲੇ ਨੇ ਕੈਨੇਡਾ ਵਾਸੀਆਂ ਨੂੰ ਰੂਸ ਦੀ ਹਰ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ।

ਮੰਤਰਾਲੇ ਨੇ ਨਾਗਰਿਕਾਂ ਨੂੰ ਕਿਹਾ ਕਿ ਜੇ ਉਹ ਉੱਥੇ ਹੀ ਰੁਕਦੇ ਹਨ, ਤਾਂ ਉਨ੍ਹਾਂ ਨੂੰ “ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਘਾਟ” ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਭੁਗਤਾਨ ਜਾਂ ਪੈਸੇ ਕਢਾਉਣ ਲਈ ਤੁਸੀਂ ਆਪਣੇ ਬੈਂਕਿੰਗ ਕਾਰਡਾਂ ਦਾ ਇਸਤੇਮਾਲ ਵੀ ਨਾ ਕਰ ਸਕੋ। ਉਨ੍ਹਾਂ ਕਿਹਾ ਜਿਹੜੇ ਲੋਕ ਰੂਸ ‘ਚ ਰਹਿੰਦੇ ਹਨ, ਉਨ੍ਹਾਂ ਨੂੰ ਦੇਸ਼ ਛੱਡਣ ਵਿੱਚ ਮਦਦ ਲਈ ਕੈਨੇਡਾ ਸਰਕਾਰ ‘ਤੇ ਨਿਰਭਰ ਵੀ ਨਹੀਂ ਹੋਣਾ ਚਾਹੀਦਾ

ਦੱਸਣਯੋਗ ਹੈ ਕਿ ਵੀਜ਼ਾ ਤੇ ਮਾਸਟਰਕਾਰਡ ਇੰਕ. ਨੇ ਰੂਸ ਵਿੱਚ ਸਾਰੇ ਲੈਣ-ਦੇਣ ਬੰਦ ਕਰ ਦਿੱਤੇ ਹਨ। ਇਹ ਕਦਮ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਭਾਈਚਾਰੇ ਤੋਂ ਯੂਕਰੇਨ ਦੀ ਆਰਥਿਕਤਾ ਨੂੰ ਵੱਖ ਕਰਨ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment