ਵਿਧਾਨ ਸਭਾ ਸੈਸ਼ਨ ‘ਚ ਸਿੱਧੂ ਮੂਸੇਵਾਲ ਦੇ ਕਤਲਕਾਂਡ ਨੂੰ ਲੈਕੇ ਸਰਕਾਰ ਤੇ ਵਿਰੋਧੀ ਧਿਰ ਹੋਏ ਆਹਮੋ -ਸਾਹਮਣੇ

Rajneet Kaur
2 Min Read

ਚੰਡੀਗੜ੍ਹ: ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ ਦਾ ਅੱਜ ਚੌਥਾ ਦਿਨ ਹੈ। ਸਦਨ ਵਿਚ ਸਿੱਧੂ ਮੂਸੇਵਾਲ ਦੇ ਕਤਲਕਾਂਡ ਨੂੰ ਲੈਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ – ਸਾਹਮਣੇ ਹੋ ਗਏ ਹਨ। ਸੱਤਾ ਤੇ ਵਿਰੋਧੀ ਧਿਰ ‘ਚ ਇਸ ਮਾਮਲੇ ‘ਚ ਬਹਿਸ ਭਖਦੀ ਹੋਈ ਨਜ਼ਰ ਆਈ ਹੈ।

ਕਾਂਗਰਸ ਵੱਲੋਂ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸ ਨੇ ਬਲਤੇਜ ਪੰਨੂ ਦਾ ਨਾਂ ਲੈ ਸਰਕਾਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਮਾਪਿਆਂ ਨੇ ਬਲਤੇਜ ਪੰਨੂ ਦਾ ਨਾਂ ਲਿਆ ਹੈ ਤਾਂ ਉਸ ਖਿਲਾਫ ਕਾਰਵਾਈ ਕਦੋਂ ਕੀਤੀ ਜਾਵੇਗੀ।

ਸਰਕ‍ਾਰ ਵਲੋਂ ਅਮਨ ਅਰੋੜਾ ਨੇ ਜਵਾਬ ਦਿੱਤਾ ਕਿ ਸਿੱਧੂ ਮੂਸੇਵਾਲਾ ਕੋਲੋਂ ਸਾਰੀ ਸਕਿਓਰਿਟੀ ਵਾਪਸ ਨਹੀਂ ਲਈ ਗਈ ਸੀ ਬਲਕਿ ਉਸ ਨੂੰ ਘੱਟ ਕੀਤਾ ਗਿਆ ਸੀ। ਪਰ ਸਿੱਧੂ ਉਸ ਦਿਨ ਸਕਿਓਰਿਟੀ ਗਾਰਡ ਨਾਲ ਲੈਕੇ ਨਹੀਂ ਗਏ ਸੀ।ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਵਿਰੋਧੀ ਧਿਰ ‘ਤੇ ਗਲਤ ਬੋਲਣ ਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।

ਜਿਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਵੈੱਲ ‘ਚ ਪੁੱਜੇ ਤੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਕੁਲਦੀਪ ਧਾਲੀਵਾਲ ਨੇ ਵੀ ਕਾਂਗਰਸ ਖਿਲਾਫ ਨਾਅਰੇਬਾਜੀ ਸ਼ੁਰੂ ਕੀਤੀ। ਸੱਤਾ ਤੇ ਵਿਰੋਧੀ ਧਿਰ ਨੇ ਇਕ ਦੂਜੇ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਤੋਂ ਮਗਰੋਂ ਅਕਾਲੀਆਂ ਨੇ ਇਕ ਵਾਰ ਵਿਰੋਧ ਕੀਤਾ ਪਰ ਕੁਰਸੀਅਆਂ ‘ਤੇ ਬੈਠੇ ਰਹੇ।ਇਸ ਤੋਂ ਮਗਰੋਂ ਕਾਂਗਰਸ ਨੇ ਵਾਕਆਊਟ ਕਰ ਦਿੱਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment