ਨਵੇਂ ਪ੍ਰਵਾਸੀਆਂ ਦੇ ਸਵਾਗਤ ਸਬੰਧੀ ਟਰੂਡੋ ਦਾ ਵੱਡਾ ਐਲਾਨ, ਲੱਖਾਂ ਲੋਕਾਂ ਨੂੰ PR ਦੇਵੇਗਾ ਕੈਨੇਡਾ

TeamGlobalPunjab
3 Min Read

ਓਟਵਾ: ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਲ 2022 , 2023 ਅਤੇ 2024 ਲਈ ਇਮੀਗ੍ਰੇਸ਼ਨ ਟੀਚਿਆਂ ਦੇ ਲਈ ਕੀਤੇ ਗਏ ਐਲਾਨਾਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ‘ਚ ਬਿਆਨ ਜਾਰੀ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਮੀਗ੍ਰੈਸ਼ਨ ਹਮੇਸ਼ਾ ਤੋਂ ਕੈਨੇਡਾ ਦੀ ਤਰੱਕੀ ਲਈ ਜ਼ਰੂਰੀ ਰਿਹਾ ਹੈ।

ਕੈਨੇਡਾ ‘ਚ ਪ੍ਰਵਾਸੀਆ ਦਾ ਸਵਾਗਤ ਕਰਨ ਬਾਰੇ ਆਪਣੇ ਬਿਆਨ ‘ਚ ਕਿਹਾ ਕਿ ਇਮੀਗ੍ਰੇਸ਼ਨ ਹਮੇਸ਼ਾ ਤੋਂ ਕੈਨੇਡਾ ਦੀ ਤਰੱਕੀ ਲਈ ਜ਼ਰੂਰੀ ਰਿਹਾ ਹੈ। ਇਸ ਮਾਹਾਂਮਾਰੀ ਦੇ ਸੰਕਟ ਦੌਰਾਨ ਇਹ ਸਾਫ਼ ਤੋਰ ‘ਤੇ ਦੇਖਣ ਨੂੰ ਮਿਲੀਆ ਕਿ ਇਮੀਗ੍ਰੇਂਟਸ ਦਾ ਆਰਥਿਕ ਪੱਧਰ ‘ਤੇ ਹਰ ਇਕ ਸੈਕਟਰ ਵਿੱਚ ਕੀ ਯੋਗਦਾਨ ਹੈ। ਟਰੂਡੋ ਨੇ ਇਮੀਗ੍ਰੈਸ਼ਨ ਦੇ ਨਵੇਂ ਪਲਾਨ ਦੇ ਅੇਲਾਨ ਬਾਰੇ ਗੱਲ ਕਰਦਿਆ ਕਿਹਾ ਕਿ ਇਸ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗ। ਪੀ.ਐਮ ਨੇ ਆਖਿਆ ਕਿ ਲੱਖਾਂ ਨੌਕਰੀਆਂ ਲਈ ਕਾਮੇ ਮਿਲਣ ਦੇ ਨਾਲ ਨਾਲ ਸਾਲ 2030 ਤੱਕ ਜੋ 50 ਲੱਖ ਦੇ ਕਰੀਬ ਕੈਨੇਡਾ ਵਾਸੀ ਸੇਵਾ ਮੁਕਤ ਹੋ ਰਹੇ ਨੇ ਅਤੇ ਉਹ ਜਿਨ੍ਹਾਂ ਕੰਮਾਂ ਨੂੰ ਛੱਡਣਗੇ, ਉਨ੍ਹਾਂ ਲਈ ਵੀ ਨੌਕਰੀਆਂ ਨੂੰ ਭਰਨ ਲਈ ਸਹਿਯੋਗ ਮਿਲੇਗਾ।

ਇਸ ਦੇ ਨਾਲ ਹੀ ਟਰੂਡੋ ਨੇ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸ ਤਰ੍ਹਾਂ ਮਾਹਾਮਾਰੀ ਦੇ ਔਖੇ ਸਮੇਂ ਕੈਨੇਡਾ ਵਾਸੀਆਂ ਦਾ ਸਾਥ ਦਿੱਤਾ।

ਦੱਸ ਦਈਏ ਕਿ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਲ 2022, 2023 ਅਤੇ 2024 ਲਈ ਇਮੀਗ੍ਰੇਸ਼ਨ ਟੀਚਿਆਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਮੁਤਾਬਕ ਸਾਲ 2022 ਦੌਰਾਨ 4,31,645 ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ) ਦਿੱਤੀ ਜਾਵੇਗੀ, ਸਾਲ 2023 ਦੌਰਾਨ 4,47,055 ਲੋਕਾਂ ਨੂੰ ਜਦਕਿ ਸਾਲ 2024 ਦੌਰਾਨ 4,51,000 ਵਿਅਕਤੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ ਟੀਚਾ ਮਿੱਥਿਆ ਗਿਆ ਹੈ।

- Advertisement -

ਪਿੱਛਲੇ ਸਾਲ 2021 ਦੌਰਾਨ ਕੈਨੇਡਾ ਨੇ ਰਿਕਾਰਡ 4,05,000 ਵਿਅਕਤੀਆਂ ਨੂੰ ਪੀਆਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਟੀਚੇ ਵਿੱਚ ਹਰ ਸਾਲ ਇਕ ਫ਼ੀਸਦ ਦਾ ਵਾਧਾ ਕੀਤਾ ਜਾਂਦਾ ਹੈ।

ਆਉਂਦੇ ਤਿੰਨ ਵਰ੍ਹਿਆਂ ਦੌਰਾਨ ਸਭ ਤੋਂ ਵਧੇਰੇ ਵਿਅਕਤੀ ਇਕਨੌਮਿਕ ਸ਼੍ਰੇਣੀ ਵਿੱਚ ਪੱਕੇ ਕੀਤੇ ਜਾਣੇ ਹਨ। ਸਾਲ 2022 ਦੌਰਾਨ 2,41,850 ਅਤੇ 2023 ਵਿੱਚ 2,53,000 ਲੋਕ ਇਕਨੌਮਿਕ ਸ਼੍ਰੇਣੀ ਵਿੱਚ ਪੀ ਆਰ ਹਾਸਿਲ ਕਰਨਗੇ। 2024 ਵਰ੍ਹੇ ਦੌਰਾਨ 2,67,750 ਲੋਕਾਂ ਨੂੰ ਇਸ ਕੈਟਿਿਗਰੀ ਤਹਿਤ ਪੀ ਆਰ ਮਿਲੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment