ਕੈਨੇਡਾ ਨੇ ਸਟੱਡੀ ਵੀਜ਼ਾ ਜਾਰੀ ਕਰਨ ਦੇ ਮਾਮਲੇ ‘ਚ ਤੋੜੇ ਸਾਰੇ ਰਿਕਾਰਡ

TeamGlobalPunjab
1 Min Read

ਟੋਰਾਂਟੋ: ਕੈਨੇਡਾ ਨੇ ਸਾਲ 2021 ਵਿੱਚ ਰਿਕਾਰਡ ਤੋੜ ਸਟੱਡੀ ਵੀਜ਼ਾ ਜਾਰੀ ਕੀਤੇ ਹਨ। ਰਿਪੋਰਟਾਂ ਮੁਤਾਬਕ ਬੀਤੇ ਸਾਲ ਕੈਨੇਡਾ ਨੇ 4.50 ਲੱਖ ਕੌਮਾਂਤਰੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਜਾਰੀ ਕੀਤੇ ਅਤੇ ਇਨ੍ਹਾਂ ‘ਚੋਂ ਲਗਭਗ ਅੱਧੇ ਵਿਜ਼ੇ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ। ਕੈਨੇਡਾ ਵੱਲੋਂ ਇਸ ਤੋਂ ਪਹਿਲਾਂ ਸਭ ਤੋਂ ਵੱਧ ਸਟੱਡੀ ਵੀਜ਼ਾ ਜਾਰੀ ਕਰਨ ਦਾ ਰਿਕਾਰਡ 2019 ‘ਚ ਬਣਾਇਆ ਗਿਆ ਸੀ। ਉਸ ਵੇਲੇ 4 ਲੱਖ ਤੋਂ ਵੱਧ ਵਿਦਿਆਰਥੀ ਕੈਨੇਡਾ ਪੁੱਜੇ ਸਨ।

ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2019 ਤੋਂ ਬਾਅਦ 2020 ਦੌਰਾਨ ਮਹਾਂਮਾਰੀ ਸ਼ੁਰੂ ਹੋਣ ਕਾਰਨ ਸਿਰਫ਼ 2.55ਲੱਖ ਸਟੱਡੀ ਵੀਜ਼ੇ ਹੀ ਜਾਰੀ ਕੀਤੇ ਜਾ ਸਕੇ। ਇਸ ਤੋਂ ਇਲਾਵਾ ਜੇਕਰ ਅੰਕੜਿਆਂ ਦੀ ਤੁਲਨਾ 2015 ਨਾਲ ਕੀਤੀ ਜਾਵੇ ਤਾਂ ਲਗਭਗ ਦੁੱਗਣੇ ਵਿਦਿਆਰਥੀ ਕੈਨੇਡਾ ਆ ਰਹੇ ਹਨ।

31 ਦਸੰਬਰ 2021 ਤੱਕ ਕੈਨੇਡਾ ਵਿਚ 6 ਲੱਖ 22 ਹਜ਼ਾਰ ਕੌਮਾਂਤਰੀ ਵਿਦਿਆਰਥੀ ਮੌਜੂਦ ਸਨ ਪਰ ਇਹ ਗਿਣਤੀ 2019 ਵਿਚ ਦਰਜ ਕੀਤੇ ਗਏ 6 ਲੱਖ 40 ਹਜ਼ਾਰ ਦੇ ਅੰਕੜੇ ਤੋਂ ਘੱਟ ਬਣਦੀ ਹੈ।

ਅਮਰੀਕਾ, ਆਸਟ੍ਰੇਲੀਆ ਅਤੇ ਯੂ.ਕੇ. ਵਰਗੇ ਮੁਲਕਾਂ ਦੇ ਮੁਕਾਬਲੇ ਕੈਨੇਡਾ ‘ਚ ਪੜ੍ਹਾਈ ਦਾ ਖਰਚਾ ਘੱਟ ਹੋਣ ਅਤੇ ਪੱਕੇ ਹੋਣ ਦੇ ਮੌਕੇ ਵੱਧ ਹੋਣ ਕਾਰਨ ਵਿਦਿਆਰਥੀ ਇੱਥੇ ਆਉਣ ਨੂੰ ਤਰਜੀਹ ਦਿੰਦੇ ਹਨ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 217,410 ਭਾਰਤੀ ਵਿਦਿਆਰਥੀ ਕੈਨੇਡਾ ਪੁੱਜੇ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਰਹੀ।

- Advertisement -

Share this Article
Leave a comment