ਵਿਜ਼ਟਰ ਵੀਜ਼ਾ ਕੈਨੇਡਾ ‘ਤੇ ਪੈ ਰਿਹਾ ਭਾਰੀ, ਵੱਡੀ ਗਿਣਤੀ ‘ਚ ਲੋਕ ਮੰਗ ਰਹੇ ਪਨਾਹ, ਵਾਪਸ ਮੁੜਣ ਨੂੰ ਨਹੀਂ ਕੋਈ ਤਿਆਰ!

Prabhjot Kaur
3 Min Read

ਟੋਰਾਂਟੋ: ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਪਹੁੰਚਣ ਵਾਲੇ ਲੋਕ ਪੱਕੇ ਤੌਰ ’ਤੇ ਇੱਥੇ ਰਹਿਣਾ ਚਾਹੁੰਦੇ ਹਨ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੂੰ ਸਪੈਸ਼ਲ ਪ੍ਰੋਗਰਾਮ ਤਹਿਤ ਵੀਜ਼ਾ ਸ਼ਰਤਾਂ ‘ਚ ਢਿੱਲ ਦੇਣਾ ਮਹਿੰਗਾ ਪੈ ਰਿਹਾ ਹੈ , ਕਿਉਂਕਿ ਘੁੰਮਣ ਦੇ ਨਾਮ ‘ਤੇ ਲੋਕ ਇਥੇ ਪਨਾਹ ਮੰਗ ਰਹੇ ਹਨ। ਇੱਕ ਰਿਪੋਰਟ ਮੁਤਾਬਕ ਸਪੈਸ਼ਲ ਪ੍ਰੋਗਰਾਮ ਦੌਰਾਨ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲੇ 152,400 ਜਣਿਆਂ ਵਿਚੋਂ 19,400 ਨੇ ਕੈਨੇਡਾ ‘ਚ ਪਨਾਹ ਦਾ ਦਾਅਵਾ ਪੇਸ਼ ਕੀਤਾ। ਉੱਥੇ ਹੀ ਦੂਜੇ ਪਾਸੇ ਸੁਪਰ ਵੀਜ਼ਾ ’ਤੇ ਆਏ ਕੁਝ ਵਿਦੇਸ਼ੀ ਨਾਗਰਿਕ ਵੀ ਪੱਕੇ ਤੌਰ ’ਤੇ ਇੱਥੇ ਵਸਣਾ ਚਾਹੁੰਦੇ ਹਨ।

ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਇਹ ਅੰਕੜਾ ਬਹੁਤ ਜ਼ਿਆਦਾ ਬਣਦਾ ਹੈ ਕਿਉਂਕਿ 2019 ਤੱਕ 57 ਲੱਖ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਗਏ ਜਿਨ੍ਹਾਂ ਵਿਚੋਂ 58,378 ਨੇ ਮੁਲਕ ਵਿਚ ਪਨਾਹ ਮੰਗੀ। ਇਸ ਅੰਕੜੇ ਵਿਚ ਵਿਦਿੲਰਥੀ , ਵਿਦੇਸ਼ੀ ਕਾਮੇ ਅਤੇ ਅਮਰੀਕਾ ਦੇ ਰਸਤੇ ਦਾਖਲ ਹੋਏ ਗੈਰਕਾਨੂੰਨੀ ਪਰਵਾਸੀ ਵੀ ਸ਼ਾਮਲ ਸਨ, ਜਿਸ ਦੇ ਮੱਦੇਨਜ਼ਰ ਵਿਜ਼ਟਰ ਵੀਜ਼ਾ ’ਤੇ ਆਏ ਲੋਕਾਂ ਵੱਲੋਂ ਪਨਾਹ ਮੰਗਣ ਦਾ ਅੰਕੜਾ ਜ਼ਿਆਦਾ ਨਹੀਂ ਬਣਦਾ।

ਉੱਥੇ ਹੀ 2023 ‘ਚ ਇਕ ਲੱਖ 38 ਹਜ਼ਾਰ ਪਨਾਹ ਦੇ ਦਾਅਵੇ ਪੇਸ਼ ਕੀਤੇ ਗਏ ਜਿਨ੍ਹਾਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫ਼ੀਸਦੀ ਬਣਦੇ ਹਨ। ਇਹ ਅੰਕੜਾ ਹੋਰ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਵੀਜ਼ਾ ਐਕਸਪਾਇਰ ਹੋਣ ਦੀ ਸੂਰਤ ਵਿਚ ਹੋਰ ਜ਼ਿਆਦਾ ਵਿਦੇਸ਼ੀ ਨਾਗਰਿਕ ਰਫਿਊਜੀ ਕਲੇਮ ਦਾਇਰ ਕਰਨਗੇ। ਕੈਲਗਰੀ ਦੇ ਇੰਮੀਗ੍ਰੇਸ਼ਨ ਵਕੀਲ ਰਾਜ ਸ਼ਰਮਾ ਨੇ ਦੱਸਿਆ ਕਿ ਵਿਜ਼ਟਰ ਵੀਜ਼ਾ ਦਾ ਸਪੈਸ਼ਲ ਪ੍ਰੋਗਰਾਮ ਦਸੰਬਰ ਵਿਚ ਖ਼ਤਮ ਹੋ ਗਿਆ ਅਤੇ ਇਸ ਤਹਿਤ ਛੇ ਮਹੀਨੇ ਦਾ ਵੀਜ਼ਾ ਦਿੱਤਾ ਜਾਂਦਾ ਸੀ। ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਵਿਦੇਸ਼ੀਆਂ ਦੇ ਵੀਜ਼ੇ ਖ਼ਤਮ ਹੋਣਗੇ ਅਤੇ ਅਸਾਇਲਮ ਦੇ ਦਾਅਵਿਆਂ ‘ਚ ਖਾਸਾ  ਵਾਧਾ ਹੋ ਸਕਦਾ ਹੈ।

ਦੱਸ ਦਈਏ ਕਿ 28 ਫਰਵਰੀ, 2023 ਤੋਂ 7 ਦਸੰਬਰ 2023 ਤੱਕ ਲਾਗੂ ਰਹੇ ਸਪੈਸ਼ਲ ਪ੍ਰੋਗਰਾਮ ਦੌਰਾਨ ਵਿੱਤੀ ਸਰੋਤਾਂ ਦੇ ਸਬੂਤ ਪੇਸ਼ ਕਰਨ ਦੀ ਕੋਈ ਬੰਦਿਸ਼ ਨਹੀਂ ਸੀ। ਸਪੈਸ਼ਲ ਪ੍ਰੋਗਰਾਮ ਲਾਗੂ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਇਕ ਸਰਕਾਰੀ ਨੋਟ ਵਿਚ ਲਿਖਿਆ ਸੀ,‘‘ਕੋਰੋਨਾ ਮਹਾਮਾਰੀ ਲੰਘ ਚੁੱਕੀ ਹੈ ਅਤੇ ਕੌਮਾਂਤਰੀ ਆਵਾਜਾਈ ਵਿਚ ਤੇਜ਼ੀ ਆ ਰਹੀ ਹੈ ਜਿਸ ਦੇ ਮੱਦੇਨਜ਼ਰ ਮੁਲਕ ਦੇ ਅਰਥਚਾਰੇ ਵੱਲ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਸੈਲਾਨੀਆਂ, ਕਾਰੋਬਾਰੀਆਂ ਅਤੇ ਫੈਮਿਲੀ ਵਿਜ਼ਟਰਜ਼ ਦੀ ਆਵਾਜਾਈ ਦਾ ਫ਼ਾਇਦਾ ਲੈਣ ਵਾਸਤੇ ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਘਟਾਇਆ ਜਾ ਰਿਹਾ ਹੈ।’’

- Advertisement -

Share this Article
Leave a comment