ਟੋਰਾਂਟੋ: ਕੈਨੇਡਾ ‘ਚ ਸਤੰਬਰ ਮਹੀਨੇ ‘ਚ ਨਵੀਂ ਨੌਕਰੀਆਂ ਪੈਦਾ ਹੋਣ ਦੇ ਨਾਲ ਬੇਰੁਜ਼ਗਾਰੀ ਦਰ ਘਟ ਗਈ ਹੈ। ਇਸ ਤੋਂ ਪਹਿਲਾਂ ਲਗਾਤਾਰ ਨੌਕਰੀਆਂ ਖਤਮ ਹੋਣ ਦਾ ਸਿਲਸਿਲਾ ਜਾਰੀ ਸੀ ਤੇ ਸਤੰਬਰ ਦੇ ਅੰਕੜੇ ਮੁਲਕ ਦੇ ਅਰਥਚਾਰੇ ਲਈ ਵੱਡੀ ਰਾਹਤ ਲੈ ਕੇ ਆਏ। ਸਟੈਟਸ ਕੈਨ ਵੱਲੋਂ ਜਾਰੀ ਰਿਪੋਰਟ ਮੁਤਾਬਕ ਸਤੰਬਰ ਮਹੀਨੇ 21,000 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਘਟ ਕੇ 5.2 ਫ਼ੀਸਦੀ ਹੋ ਗਈ।
ਰਿਪੋਰਟ ਮੁਤਾਬਕ ਸਿੱਖਿਆ ਅਤੇ ਸਿਹਤ ਖੇਤਰ ‘ਚ ਮਜ਼ਬੂਤੀ ਦੇਖਣ ਨੂੰ ਮਿਲੀ ਜਦਕਿ ਟਰਾਂਸਪੋਰਟੇਸ਼ਨ, ਮੈਨਿਊਫੈਕਚਰਿੰਗ ਅਤੇ ਵੇਅਰਹਾਊਸਿੰਗ ‘ਚ ਰੁਜ਼ਗਾਰ ਦੇ ਮੌਕੇ ਖ਼ਤਮ ਹੋਏ। ਆਰਥਿਕ ਮਾਹਰਾਂ ਮੁਤਾਬਕ ਅਗਸਤ ‘ਚ ਨੁਕਸਾਨ ਦਾ ਕਾਰਨ ਬਣਿਆ ਸਿੱਖਿਆ ਖੇਤਰ ਸਤੰਬਰ ਦੌਰਾਨ 46,000 ਨਵੀਆਂ ਨੌਕਰੀਆਂ ਪੈਦਾ ਕਰਨ ‘ਚ ਸਫ਼ਲ ਰਿਹਾ।
ਉੱਥੇ ਹੀ ਕੰਸਟਰਕਸ਼ਨ ਸੈਕਟਰ ‘ਚ 3,000 ਤੋਂ ਵੱਧ ਨੌਕਰੀਆਂ ਖ਼ਤਮ ਹੋਈਆਂ ਦੱਸੀਆਂ ਜਾ ਰਹੀਆਂ ਹਨ, ਪਰ ਇਥੇ ਕਾਮਿਆਂ ਦੀ ਮੰਗ ਹੀ ਨਹੀਂ ਹੋ ਰਹੀ ਅਤੇ ਨਵੇਂ ਕਿਰਤੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਕੰਸਟਰਕਸ਼ਨ ਵਰਕਰਾਂ ਦੀ ਯੂਨੀਅਨ ਦੇ ਬੁਲਾਰੇ ਜੈਸਨ ਓਟੀ ਨੇ ਦੱਸਿਆ ਕਿ ਕੰਮ ਦੀ ਰਫ਼ਤਾਰ ਜਾਰੀ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਖੜੋਤ ਆਉਣ ਦੇ ਆਸਾਰ ਨਹੀਂ।
ਕਾਮਿਆਂ ਨੂੰ ਮਿਲ ਰਹੇ ਮਿਹਨਤਾਨੇ ਦਾ ਜ਼ਿਕਰ ਕੀਤਾ ਜਾਵੇ ਤਾਂ ਸਤੰਬਰ ਦੌਰਾਨ ਪ੍ਰਤੀ ਘੰਟਾ ਉਜਰਤ ਦਰ 31.67 ਡਾਲਰ ਦਰਜ ਕੀਤੀ ਗਈ ਜੋ ਪਿਛਲੇ ਸਾਲ ਦੇ ਮੁਕਾਬਲੇ 5.2 ਫ਼ੀਸਦੀ ਵਧ ਬਣਦੀ ਹੈ। ਕਈ ਖੇਤਰਾਂ ਵਿਚ ਇਸ ਤੋਂ ਵੀ ਤੇਜ਼ੀ ਨਾਲ ਉਜਰਤਾਂ ਦਰਾਂ ਵਧੀਆਂ ਮਿਸਾਲ ਦੇ ਤੌਰ ‘ਤੇ ਵਿਗਿਆਨ ਅਤੇ ਤਕਨੀਕ ਨਾਲ ਸਬੰਧਤ ਉਦਯੋਗਾਂ ‘ਚ ਵਾਧਾ ਦਰ 9 ਫ਼ੀਸਦੀ ਤੋਂ ਉਪਰ ਰਹੀ। ਫਾਇਨਾਂਸ, ਇੰਸ਼ੋਰੈਂਸ ਅਤੇ ਰੀਅਲ ਅਸਟੇਟ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਇਥੇ ਉਜਰਤ ਵਾਧਾ ਦਰ 2.3 ਫ਼ੀ ਸਦੀ ਦਰਜ ਕੀਤੀ ਗਈ। ਦੂਜੇ ਪਾਸੇ ਮਹਿਗਾਈ ਤੋਂ ਕੋਈਰਾਹਤ ਮਿਲਦੀ ਨਜ਼ਰ ਆ ਰਹੀ ਅਤੇ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਵਿਆਜ ਦਰਾਂ ‘ਚ ਵਾਧਾ ਰੋਕਿਆ ਨਹੀਂ ਜਾ ਸਕਦਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.