ਚੰਡੀਗੜ੍ਹ : ਜਿੱਥੇ ਇੱਕ ਪਾਸੇ ਵਿਰੋਧੀ ਸੁਖਪਾਲ ਖਹਿਰਾ ਵੱਲੋਂ ਆਪਣੀ ਵਿਧਾਇਕ ਤੋਂ ਕਾਨੂੰਨ ਅਨੁਸਾਰ ਅਸਤੀਫਾ ਨਾ ਦਿੱਤੇ ਜਾਣ ‘ਤੇ ਖਹਿਰਾ ਦੇ ਕਾਗਜ ਰੱਦ ਕਰਕੇ ਉਨ੍ਹਾਂ ਦੀ ਉਮੀਦਵਾਰੀ ਖਤਮ ਕਰਨ ਦੀ ਗੱਲ ਕਰ ਰਹੇ ਹਨ, ਉੱਥੇ ਦੂਜੇ ਪਾਸੇ ਚੋਣ ਕਮਿਸ਼ਨ ਨੇ ਨਾ ਸਿਰਫ ਖਹਿਰਾ ਦੇ ਕਾਗਜ ਯੋਗ ਕਰਾਰ ਦੇ ਦਿੱਤੇ ਹਨ, ਬਲਕਿ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਚੋਣ ਨਿਸ਼ਾਨ ਵੀ ਅਲਰਟ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਏਕਤਾ ਪਾਰਟੀ ਨੂੰ ਚਾਬੀ ਚੋਣ ਨਿਸ਼ਾਨ ਦਿੱਤਾ ਹੈ, ਤੇ ਹੁਣ ਸੁਖਪਾਲ ਖਹਿਰਾ ਸਣੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਤੇ ਫ਼ਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਚਾਬੀ ਦੇ ਚੋਣ ਨਿਸ਼ਾਨ ‘ਤੇ ਮੌਜੂਦਾ ਚੋਣਾਂ ਲੜਨਗੇ।