ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹਾ ਜਸ਼ਨ ਪਹਿਲਾਂ ਕਦੇ ਨਹੀਂ ਦੇਖਿਆ। ਉਹ ਦੇਸ਼ ਦੀ ਸੁਰੱਖਿਆ ਲਈ ਸਭ ਕੁਝ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਅਮਰੀਕਾ-ਅਮਰੀਕਾ ਦੇ ਨਾਅਰੇ ਲਗਾਉਂਦੇ ਰਹੇ।
ਟਰੰਪ ਨੇ ਕਿਹਾ, ‘ਮੈਂ ਕੋਈ ਜੰਗ ਸ਼ੁਰੂ ਨਹੀਂ ਕਰਨ ਜਾ ਰਿਹਾ। ਮੈਂ ਜੰਗਾਂ ਨੂੰ ਰੋਕਣ ਜਾ ਰਿਹਾ ਹਾਂ। ਜਦੋਂ ਮੈਂ ਰਾਸ਼ਟਰਪਤੀ ਸੀ ਤਾਂ 4 ਸਾਲ ਤੱਕ ਕੋਈ ਜੰਗ ਨਹੀਂ ਹੋਈ। ਅਸੀਂ ਸਿਰਫ ISIS ਨੂੰ ਹਰਾਇਆ ਸੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਮਰੀਕੀ ਫ਼ੌਜ ਨੂੰ ਮਜ਼ਬੂਤ ਕੀਤਾ ਜਾਵੇਗਾ। 2016 ਤੋਂ 2020 ਤੱਕ ਆਪਣੇ ਪਹਿਲੇ ਕਾਰਜਕਾਲ ਦੌਰਾਨ, ਟਰੰਪ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਵੀ ਮੁਲਾਕਾਤ ਕੀਤੀ ਸੀ। ਇਜ਼ਰਾਈਲ ਨੂੰ ਉਮੀਦ ਹੈ ਕਿ ਬੰਧਕ ਵਾਪਿਸ ਆ ਜਾਣਗੇ।
ਟਰੰਪ ਨੇ ਕਿਹਾ ਕਿ ਮੈਂ ਅਮਰੀਕਾ ਲਈ ਹਰ ਪਲ ਕੰਮ ਕਰਾਂਗਾ। ਇਹ ਮੇਰੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪਲ ਹੈ ਅਤੇ ਮੇਰਾ ਸਭ ਕੁਝ ਅਮਰੀਕਾ ਨੂੰ ਸਮਰਪਿਤ ਹੈ। ਮੈਂ ਹਰ ਨਾਗਰਿਕ ਲਈ, ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਅਤੇ ਤੁਹਾਡੇ ਭਵਿੱਖ ਲਈ ਲੜਾਂਗਾ। ਹਰ ਰੋਜ਼, ਮੈਂ ਆਪਣੇ ਸਰੀਰ ਦੇ ਹਰ ਸਾਹ ਤੱਕ ਲੜਾਂਗਾ। ਮੈਂ ਉਦੋਂ ਤੱਕ ਆਰਾਮ ਨਹੀਂ ਕਰਾਂਗਾ ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਅਮਰੀਕਾ ਨਹੀਂ ਦਿੰਦੇ ਜਿਸ ਦੇ ਤੁਸੀਂ ਹੱਕਦਾਰ ਹੋ।