ਵਾਸ਼ਿੰਗਟਨ: ਬੀਮ ਬੋਰਬੋਨ ਵੇਅਰਹਾਊਸ ‘ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਕੈਂਟਕੀ ਨਦੀ ਵਿਚ ਹਜ਼ਾਰਾਂ ਲੀਟਰ ਸ਼ਰਾਬ ਵਹਾਅ ਦਿੱਤੀ ਗਈ। ਸ਼ਰਾਬ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਸੀ ਜਿਸ ਕਾਰਨ ਕੰਪਨੀ ਨੂੰ ਇਹ ਕਦਮ ਚੁੱਕਣਾ ਪਿਆ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵ੍ਹਿਸਕੀ, ਬੈਰਲ ਦੇ ਅਵਸ਼ੇਸ਼ਾਂ ਅਤੇ ਸੜ੍ਹੇ ਹੋਏ ਮਲਬੇ ਦੇ ਮਿਸ਼ਰਣ ਨਾਲ ਬਹੁਤ ਸਾਰੀਆਂ ਮੱਛੀਆਂ ਮਰ ਸਕਦੀਆਂ ਹਨ ਕਿਉਂਕਿ ਮਲਬੇ ਕਾਰਨ ਪਾਣੀ ‘ਚ ਆਕਸੀਜਨ ਦੀ ਮਾਤਰਾ ਘੱਟ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਵੇਅਰਹਾਊਸ ‘ਚ 45,000 ਬੈਰਲ (ਲਗਭਗ 71,54,428 ਲੀਟਰ) ਬੋਰਬੋਨ ਰੱਖੀ ਹੋਈ ਸੀ, ਜਿਸ ‘ਚ ਧਮਾਕੇ ਹੋ ਰਹੇ ਸਨ ਤੇ ਅੱਗ ਹੋਰ ਭੜਕ ਰਹੀ ਸੀ। ਇਸ ਲਈ ਸਥਿਤੀ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਨੇ ਨੇੜੇ ਦੇ ਨਾਲੇ ਅਤੇ ਕੈਂਟਕੀ ਨਦੀ ‘ਚ ਹਜ਼ਾਰਾਂ ਲੀਟਰ ਸ਼ਰਾਬ ਵਹਾਅ ਦਿੱਤੀ।
ਕੈਂਟਕੀ ਊਰਜਾ ਤੇ ਵਾਤਾਵਰਣ ਮੰਤਰੀਮੰਡਲ ਦੇ ਬੁਲਾਰੇ ਜਾਨ ਮੁਰਾ ਨੇ ਕਿਹਾ ਕਿ ਇਸ ਪ੍ਰਭਾਵ ਨੂੰ ਘੱਟ ਕਰਨ ਲਈ ਅਧਿਕਾਰੀਆਂ ਨੇ ਘਟਨਾਸਥਲ ‘ਤੇ ਮੌਜੂਦ ਅੱਗ ਬੁਝਾਊ ਕਰਮੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਅੱਗ ਦੀਆਂ ਲਪਟਾਂ ‘ਤੇ ਪਾਣੀ ਨਾ ਪਾਉਣ। ਇਸ ਦੀ ਬਜਾਏ ਅੱਗ ਬਲਣ ਦੇਣ। ਜ਼ਿਆਦਾ ਗਰਮੀ ਨੂੰ ਦੇਖਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੱਗ ਨਹੀਂ ਬੁਝੇਗੀ ਪਰ ਪਾਣੀ ਨਾਲ ਇਸ ਦੇ ਅਵਸ਼ੇਸ਼ ਨਦੀ ਵਿਚ ਮਿਲ ਜਾਣਗੇ ਜੋ ਠੀਕ ਨਹੀਂ ਹੈ।
— Beam Suntory (@beamsuntory) July 3, 2019
- Advertisement -
ਮੁਰਾ ਨੇ ਕਿਹਾ ਕਿ ਹੁਣ ਤੱਕ ਕਿੰਨੀ ਸ਼ਰਾਬ ਅਤੇ ਮਲਬਾ ਰੁੜ੍ਹ ਕੇ ਨਦੀ ਵਿਚ ਪਹੁੰਚਿਆ ਹੈ ਅਤੇ ਇਸ ਨਾਲ ਜੰਗਲੀ ਜੀਵਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦੇ ਬਾਰੇ ਵਿਚ ਠੀਕ ਜਾਣਕਾਰੀ ਨਹੀਂ ਮਿਲੀ ਹੈ। ਬੈਰਲ ਅਤੇ ਉਨ੍ਹਾਂ ਦੀ ਵਿਸ਼ਿਸ਼ਟ ਮਾਤਰਾ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਇਮਾਰਤ ਵਿਚ 23 ਲੱਖ ਗੈਲਨ ਤੋਂ ਵੱਧ ਬੋਰਬੋਨ ਰੱਖੇ ਸਨ।