ਸੁਖਬੀਰ ਬਾਦਲ ਦੀ ਸੱਤਵੀਂ ਪੀੜ੍ਹੀ ਦੇ ਪੜਨਾਨੇ ਨੇ ਵੱਢਿਆ ਸੀ ਬੰਦਾ ਸਿੰਘ ਬਹਾਦਰ ਦਾ ਸਿਰ : ਭੂੰਦੜ, (ਵੀਡੀਓ)

TeamGlobalPunjab
1 Min Read

ਸ੍ਰੀ ਮੁਕਤਸਰ ਸਾਹਿਬ : ਸਿਆਸੀ ਕਾਨਫਰੰਸਾਂ ਦੌਰਾਨ ਭਾਸ਼ਣ ਦਿੰਦਿਆਂ ਸਿਆਸਤਦਾਨ ਕਈ ਵਾਰ ਕੁਝ ਅਜਿਹੀਆਂ ਗੱਲਾਂ ਕਹਿ ਜਾਂਦੇ ਹਨ ਜਿਹੜੀਆਂ ਕਿ ਉਨ੍ਹਾਂ  ਦੇ ਆਪਣੇ ਹੀ ਵਿਰੁੱਧ ਹੁੰਦੀਆਂ ਹਨ। ਕੁਝ ਅਜਿਹੀ ਹੀ ਘਟਨਾ ਵਾਪਰੀ ਹੈ ਸ੍ਰੀ ਮੁਕਤਸਰ ਸਾਹਿਬ ਰੈਲੀ ਦੌਰਾਨ। ਜਿੱਥੇ ਅਕਾਲੀ ਦਲ ਦੀ ਸਿਆਸੀ ਰੈਲੀ ਦੌਰਾਨ  ਸਾਰਿਆਂ ਨੇ ਪਾਰਟੀ ਦੇ ਸੋਹਲੇ ਗਾਏ ਉੱਥੇ ਹੀ ਜਦੋਂ ਸਟੇਜ਼ ‘ਤੇ ਬੋਲਣ ਦਾ ਸਮਾਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦਾ ਆਇਆ ਤਾਂ ਉਨ੍ਹਾਂ ਦੇ ਬੋਲ ਕੁਝ ਪਲਟਦੇ ਦਿਖਾਈ ਦਿੱਤੇ।

ਬਲਵਿੰਦਰ ਸਿੰਘ ਭੂੰਦੜ ਨੇ ਸਟੇਜ਼ ਤੋਂ ਬੋਲਦਿਆਂ ਕਿਹਾ ਕਿ ਅੱਜ ਕਿਧਰੇ ਵੀ ਕੁਝ ਵੀ ਹੋ ਜਾਵੇ ਤਾਂ ਇਸ ਲਈ ਜਿੰਮੇਵਾਰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸ ਮੌਕੇ ਬੋਲਦਿਆਂ ਬੋਲਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਸੱਤਵੀ ਪੀੜ੍ਹੀ ਦੇ ਪੜਨਾਨੇ ਬਾਬਾ ਫਤਹਿ ਸਿੰਘ ਨੇ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਵੱਢਿਆ ਸੀ। ਉਨ੍ਹਾਂ ਕਿਹਾ ਕਿ ਇਹ ਉਹ ਖੁਦ ਨਹੀਂ ਕਹਿ ਰਹੇ ਬਲਕਿ ਇਤਿਹਾਸ ਕਹਿ ਰਿਹਾ ਹੈ।

Share this Article
Leave a comment