ਮੁਹਾਲੀ ਅੰਦਰ ਨਵੇਂ ਮਾਮਲੇ ਸਾਹਮਣੇ ਆਉਣ ਤੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼

TeamGlobalPunjab
1 Min Read

ਮੁਹਾਲੀ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਜਿਲੇ ਦੇ ਡਿਪਟੀ ਕਮਿਸ਼ਨਰਾਂ ਵਲੋਂ ਬੇਲੋੜੀ ਭੀੜ ਨੂੰ ਇੱਕਠੇ ਹੋਣ ਤੋਂ ਰੋਕਣ ਲਈ ਵਖ ਵਖ ਯਤਨ ਕੀਤੇ ਜਾ ਰਹੇ ਹਨ । ਇਸ ਦੇ ਚਲਦਿਆਂ ਅਜ ਸਥਾਨਕ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਵਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਜਾਣਕਾਰੀ ਮੁਤਾਬਕ ਹੁਣ ਸਥਾਨਕ ਰੇਲਵੇ ਸਟੇਸ਼ਨ ਤੇ ਸਿਰਫ ਉਹੀ ਵਿਅਕਤੀ ਰੁਕ ਸਕੇਗਾ ਜਿਸ ਕੋਲ ਪੁਸ਼ਟੀ ਕੀਤੀ ਹੋਈ ਟਿਕਟ ਹੋਵੇਗੀ ।

ਇਸ ਤੋਂ ਇਲਾਵਾ, ਸਾਰੇ ਯਾਤਰੀਆਂ ਨੂੰ ਚੜ੍ਹਨ ਵੇਲੇ ਮਾਸਕ ਪਾਉਣਾ ਅਤੇ ਸਮਾਜਕ ਦੂਰੀ ਬਣਾਈ ਰੱਖਣੀ ਜਰੂਰੀ ਹੋਵੇਗੀ। ਉਨ੍ਹਾਂ ਦਸਿਆ ਕਿ ਪਲੇਟਫਾਰਮ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਿਹਤ ਜਾਂਚ ਕੀਤੀ ਜਾਏਗੀ ਅਤੇ ਰਵਾਨਗੀ ਦੇ ਸਮੇਂ ਤੋਂ 45 ਮਿੰਟ ਪਹਿਲਾਂ ਪਲੇਟਫਾਰਮ ਤੇ ਪਹੁੰਚਣਾ ਹੋਵੇਗਾ ।

Share this Article
Leave a comment