ਈਰਾਨ : ਦੁਨੀਆਂ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਸ ਨਾਲ ਧੜਾਧੜ੍ਹ ਮੌਤਾਂ ਹੋ ਰਹੀਆਂ ਹਨ। ਪਰ ਜੇਕਰ ਗੱਲ ਈਰਾਨ ਦੀ ਕਰੀਏ ਤਾਂ ਚੀਨ ਤੋਂ ਬਾਅਦ ਇੱਥੇ ਵਧੇਰੇ ਮੌਤਾਂ ਹੋਈਆਂ ਹਨ। ਇੱਥੇ ਹੀ ਬੱਸ ਨਹੀਂ ਬੀਤੇ ਦਿਨੀਂ ਇੱਥੇ ਕੁਝ ਲੋਕਾਂ ਦੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੀ 44 ਲੋਕਾਂ ਦੀ ਮੌਤ ਹੋ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਇਨ੍ਹਾਂ ਵਿਅਕਤੀਆਂ ਨੇ ਇਹ ਜ਼ਹਿਰਲੀ ਸ਼ਰਾਬ ਇਸ ਲਈ ਪੀਤੀ ਕਿਉਂਕਿ ਉੱਥੇ ਇਹ ਅਫਵਾਹ ਸੀ ਸ਼ਰਾਬ ਪੀਣ ਨਾਲ ਕੋਰੋਨਾ ਵਾਇਰਸ ਨਹੀਂ ਹੁੰਦਾ। ਇਹ ਘਟਨਾ ਇੱਥੋਂ ਦੇ ਖੁਜ਼ਸਤਾਨ ਪ੍ਰਾਂਤ ਦੀ ਦੱਸੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਨਾਲ ਪ੍ਰਭਾਵਿਤ 270 ਹੋਰ ਲੋਕਾਂ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਈਰਾਨ ਦੇ ਉਪ ਰਾਸ਼ਟਰਪਤੀ ਸਮੇਤ ਦੋ ਕੈਬਨਿਟ ਮੰਤਰੀਆਂ ਨੂੰ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ। ਬੀਤੀ ਕੱਲ੍ਹ ਇੱਥੇ ਇੱਕ ਦਿਨ ਵਿੱਚ 62 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਜਿਸ ਕਾਰਨ ਇੱਥੇ ਕੁੱਲ ਮੌਤਾਂ ਦੀ ਗਿਣਤੀ 354 ਹੋ ਗਈ ਹੈ।