ਵਾਅਦੇ ਤੋਂ ਮੁੱਕਰ ਬੁਰੇ ਫਸੇ ਕੈਪਟਨ ਅਮਰਿੰਦਰ ਸਿੰਘ! ਅਮਨ ਅਰੋੜਾ ਨੇ ਸੁਣਾਈਆਂ ਖਰੀਆਂ ਖਰੀਆਂ

TeamGlobalPunjab
2 Min Read

ਚੰਡੀਗੜ੍ਹ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਮਾਰਟ ਫੋਨ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕੈਪਟਨ ਸਰਕਾਰ ਅੱਜ ਆਪਣੇ ਵਾਅਦੇ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕਰਕੇ 26 ਜਨਵਰੀ ਵਾਲੇ ਦਿਨ ਕੁੜੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਕੱਲ੍ਹ 26 ਜਨਵਰੀ ਲੰਘ ਜਾਣ ‘ਤੇ ਵੀ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤੇ। ਇਸ ਨੂੰ ਲੈ ਕੇ ਵਿਰੋਧੀਆ ਨੇ ਸਿਆਸੀ ਬਿਆਨਬਾਜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ।

- Advertisement -

ਅਰੋੜਾ ਅਨੁਸਾਰ ਅੱਜ ਕੋਈ ਵੀ ਕਾਂਗਰਸੀ ਮੰਤਰੀ ਜਾਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੇ ਆਪਣਾ ਕੋਈ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਚੱਕ ਕੇ ਦੇਖ ਲਈਏ ਤਾਂ ਨਾ ਹੀ ਤਾਂ ਕਿਸੇ ਦਾ ਕਰਜਾ ਮਾਫ ਹੋਇਆ ਹੈ, ਨਾ ਹੀ ਕਿਸੇ ਨੂੰ ਨੌਕਰੀ ਮਿਲੀ ਹੈ ਅਤੇ ਨਾ ਹੀ ਸਮਾਰਟ ਫੋਨ ਮਿਲੇ ਹਨ।

ਅਮਨ ਅਰੋੜਾ ਨੇ ਕਿਹਾ ਕਿ ਅੱਜ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਰਹੀ ਹੈ ਪਰ ਇਹ ਤਾਂ ਪਹਿਲਾਂ ਵੀ ਪਤਾ ਸੀ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸੀ ਮੰਤਰੀਆਂ ਨੇ ਅਕਾਲੀ ਸਰਕਾਰ ਸਮੇਂ ਚੱਲੇ ਆ ਰਹੇ ਮਾਫੀਏ ‘ਤੇ ਕਬਜਾ ਕਰ ਲਿਆ ਹੈ ਅਤੇ ਖਜ਼ਾਨੇ ਦਾ ਰੁਪਇਆ ਖਜ਼ਾਨੇ ‘ਚ ਨਾ ਆ ਕੇ ਇਨ੍ਹਾਂ ਦੇ ਘਰਾਂ ‘ਚ ਜਾ ਰਿਹਾ ਹੈ।

Share this Article
Leave a comment