ਭੁਲੱਥ ਦੇ ਰਹਿਣ ਵਾਲੇ ਨੌਜਵਾਨ ਨੇ ਇਟਲੀ ‘ ਚ ਗੱਡੇ ਝੰਡੇ , ਪਾਇਲਟ ਬਣਨ ਦਾ ਸੁਪਨਾ ਹੋਇਆ ਪੂਰਾ

navdeep kaur
2 Min Read

ਇਟਲੀ : ਪੰਜਾਬੀ ਜਿਥੇ ਵੀ ਵੱਸਦੇ ਹਨ ਉੱਥੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਉਸ ਮਾਹੌਲ ਨੂੰ ਆਪਣੇ ਅਨੁਸਾਰ ਢਾਲ ਲੈਂਦੇ ਹਨ। ਦੇਸ਼ਾਂ – ਵਿਦੇਸ਼ਾ ਵਿੱਚੋਂ ਰੋਜ਼ ਹੀ ਅਜਿਹੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ ਜਿਸ ਵਿਚ ਕਿਤੇ ਨਾ ਕਿਤੇ ਰਹਿ ਰਹੇ ਪੰਜਾਬੀਆਂ ਨੇ ਪੰਜਾਬ ਦੇ ਨਾਮ ਨੂੰ ਉੱਚਾ ਕੀਤਾ ਹੁੰਦਾ ਹੈ ਤੇ ਆਪਣੀ ਇੱਕ ਅਲੱਗ ਹੀ ਪਛਾਣ ਬਣਾਈ ਹੁੰਦੀ ਹੈ। ਅਜੇਹੀ ਹੀ ਇੱਕ ਖ਼ੁਸ਼ੀ ਵਾਲੀ ਖ਼ਬਰ ਇਟਲੀ ਤੋਂ ਆਈ ਹੈ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਪਾਇਲਟ ਬਣਨ ਦਾ ਸ਼ੌਂਕ ਸੀ। ਪੜ੍ਹਾਈ ਕਰਨ ਉਪਰੰਤ 2021 ਵਿਚ ਉਸ ਨੇ ਏਰੋ ਕਲੱਬ ਪਾਰਮਾ ਵਿਚ ਦਾਖਲਾ ਲਿਆ। ਜਿੱਥੋਂ 18 ਅਪ੍ਰੈਲ਼ 2023 ਨੂੰ ਪੇਪਰ ਦੇਣ ਉਪਰੰਤ ਪਾਇਲਟ ਬਣਨ ਦਾ ਲਾਇਸੈਂਸ ਹਾਸਲ ਕੀਤਾ। ਨੌਜਵਾਨ ਦੇ ਪਿਤਾ ਸ. ਕੁਲਜੀਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੇ ਪੁੱਤਰ ਨੇ ਪਾਇਲਟ ਦਾ ਲਾਇਸੈਂਸ ਹਾਸਲ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ਅਹਿਮ ਪੜਾਅ ਤੈਅ ਕਰ ਲਿਆ ਹੈ। ਇਸ ਤੋਂ ਬਾਅਦ ਵੀ ਉਹ ਆਪਣੀ ਪੜ੍ਹਾਈ ਜਾਰੀ ਰੱਖੇਗਾ ਤਾਂ ਜੋ ਉਹ ਕਮਰਸ਼ੀਅਲ ਪਾਇਲਟ ਵਜੋਂ ਵੀ ਸੇਵਾਵਾਂ ਨਿਭਾ ਸਕੇ।

ਇਟਲੀ ਵਿਚ ਵੱਸਦੇ ਪੰਜਾਬੀ ਆਏ ਦਿਨ ਵੱਡੀਆਂ ਮੱਲਾਂ ਮਾਰਦੇ ਹਨ। ਭਾਵੇ ਬੋਲੀ ਵੱਖਰੀ ਹੋਣ ਕਰਕੇ ਕੰਮ ਕਰਨ ਵਿਚ ਦਿੱਕਤ ਆਉਂਦੀ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬੀਆਂ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ। ਇਟਲੀ ‘ਚ ਪੰਜਾਬੀ ਗੱਭਰੂ ਅੰਮ੍ਰਿਤਪਾਲ ਸਿੰਘ ਲੁਬਾਣਾ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਪਾਇਲਟ ਬਣਨ ਦਾ ਲਾਇਸੈਂਸ ਹਾਸਲ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਅੰਮ੍ਰਿਤਪਾਲ ਸਿੰਘ ਨੇ ਪਾਰਮਾ ਤੋਂ ਸਰਵਿਸਿੳ ਕਮਰਚਾਲੀ ਦਾ ਡਿਪਲੋਮਾ ਕਰਨ ਉਪਰੰਤ ਏਰੋ ਕਲੱਬ ਪਾਰਮਾ ਤੋਂ ਇਹ ਲਾਇਸੈਂਸ ਪ੍ਰਾਪਤ ਕੀਤਾ।

- Advertisement -

ਪਾਇਲਟ ਦਾ ਲਾਇਸੈਂਸ ਹਾਸਲ ਕਰਨ ਸਮੇਂ ਇਸ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਅਜੀਬ ਝਲਕ ਦਿਖਾਈ ਦੇ ਰਹੀ ਸੀ। ਇਹ ਹੋਣਹਾਰ ਨੌਜਵਾਨ ਅੰਮ੍ਰਿਤਪਾਲ ਸਿੰਘ ਭੁਲੱਥ ਨੇੜਲੇ ਪਿੰਡ ਮੁੰਡੀ ਰੋਡ ਨਾਲ ਸੰਬੰਧਿਤ ਸ. ਕੁਲਜੀਤ ਪਾਲ ਸਿੰਘ ਲੁਬਾਣਾ ਅਤੇ ਮਾਤਾ ਸਤਨਾਮ ਕੌਰ ਦਾ ਪੁੱਤਰ ਹੈ। ਜੋ ਕਿ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਰਹਿ ਰਹੇ ਹਨ।

 

 

Share this Article
Leave a comment