ਲਖੀਮਪੁਰ ਹਿੰਸਾ ਕਾਰਨ ਤਰਸੇਮ ਜਸੜ ਨੇ ਆਪਣੇ ਗੀਤ ‘kingpin’ ‘ਤੇ ਫਿਲਹਾਲ ਲਗਾਈ ਰੋਕ, ਸਾਂਝੀ ਕੀਤੀ ਪੋਸਟ

TeamGlobalPunjab
1 Min Read

ਲਖੀਮਪੁਰ ਖੀਰੀ ‘ਚ ਬੀਤੇ ਐਤਵਾਰ ਨੂੰ  ਵਾਪਰੀ ਦੁਖਦਾਈ ਘਟਨਾ ਦਾ ਹਰ ਕੋਈ ਵਿਰੋਧ ਕਰ ਰਿਹਾ ਹੈ। ਇਸ ਘਟਨਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ।

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਦੁਆਰਾ ਵੀ ਸੋਸ਼ਲ ਮੀਡੀਆ ਤੇ  ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਯੂ.ਪੀ ਦੇ ਵਿੱਚ ਹੋਈ ਮੰਦਭਾਗੀ ਘਟਨਾ ਦੇ ਕਰਕੇ ‘kingpin’ ਗੀਤ ਨਹੀਂ ਰਿਲੀਜ਼ ਕਰ ਰਹੇ।ਮਾਲਕ ਵਿਛੜੀਆਂ ਰੂਹਾਂ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਉਹਨਾਂ ਦੀ ਕੁਰਬਾਨੀ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜੀਆਂ ਮਾਵਾਂ ਦੇ ਪੁੱਤ ਉਹਦੇ ਘਰੋਂ ਤੁਰੇ ਉਹਨਾਂ ਦਾ ਦਰਦ ਕੀ ਹੁੰਦਾ ਉਹੀ ਜਾਣਦੀਆਂ ਹਨ। ਵਾਹਿਗੁਰੂ ਬਲ ਬਖਸ਼ੇ। Shame on Government . ਕਿਸਾਨ ਮਜਦੂਰ ਏਕਤਾ ਜਿੰਦਾਬਾਦ। No Farmers No Food .

 

- Advertisement -

Share this Article
Leave a comment