ਹੇਲਸਿੰਕੀ:ਨਾਰਵੇ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਯੁੱਧ ਅਭਿਆਸ ਦੌਰਾਨ ਇੱਕ ਜਹਾਜ਼ ਹਾਦਸੇ ਵਿੱਚ ਚਾਰ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰ ਸਟੋਰ ਨੇ ਕਿਹਾ ਕਿ ਅਭਿਆਸ ਦਾ ਯੂਕਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜੋਨਸ ਸਟੋਰ ਨੇ ਟਵੀਟ ਕੀਤਾ ਕਿ ਸ਼ੁੱਕਰਵਾਰ ਰਾਤ ਹਾਦਸੇ ਵਿੱਚ 4 ਅਮਰੀਕੀ ਸੈਨਿਕ ਮਾਰੇ ਗਏ। ਇਹ ਅਮਰੀਕੀ ਸੈਨਿਕ ਨਾਟੋ ਦੇ ਸਾਂਝੇ ਅਭਿਆਸ ‘ਚ ਹਿੱਸਾ ਲੈ ਰਹੇ ਸਨ। ਅਸੀਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਅਤੇ ਸਾਥੀਆਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।
It is with great sadness we have recived the message that four American soldiers died in a plane crash last night. The soldiers participated in the NATO exercise Cold Response. Our deepest sympathies go to the soldiers' families, relatives and fellow soldiers in their unit.
— Jonas Gahr Støre (@jonasgahrstore) March 19, 2022