ਬਿਹਾਰ ‘ਚ ਦੂਸਰੇ ਗੇੜ ਲਈ ਵੋਟਿੰਗ ਸ਼ੁਰੂ, ਤੇਜਸਵੀ ਤੇ ਤੇਜ਼ਪ੍ਰਤਾਪ ਦਾ ਇਮਤਿਹਾਨ ਅੱਜ

TeamGlobalPunjab
1 Min Read

ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਸਰੇ ਗੇੜ ਲਈ 94ਵੇਂ ਸੀਟਾਂ ‘ਤੇ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਸੀਟਾਂ ਸੂਬੇ ਦੇ 17 ਜ਼ਿਲ੍ਹਿਆਂ ਵਿੱਚ ਆਉਂਦੀਆਂ ਹਨ। ਜਿਨ੍ਹਾਂ ਵਿੱਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸ਼ਿਵਹਰ, ਸੀਤਾਮੜੀ, ਮਧੂਬਨੀ, ਦਰਭੰਗਾ, ਮੁਜ਼ੱਫਰਪੁਰ, ਬੇਗੂਸਰਾਏ, ਭਾਗਲਪੁਰ ਆਤੇ ਪਟਨਾ ਵੀ ਸ਼ਾਮਲ ਹਨ।

ਦੂਸਰੇ ਗੇੜ ਦੀਆਂ ਚੋਣਾਂ ਵਿੱਚ ਕੁੱਲ 1463 ਉਮੀਦਵਾਰ ਚੋਣ ਮੈਦਾਨ ‘ਚ ਉਤਰੇ ਹਨ। ਜਿਨ੍ਹਾਂ ਵਿੱਚੋਂ 146 ਮਹਿਲਾਵਾਂ ਅਤੇ ਇਕ ਤੀਸਰਾ ਲਿੰਗ ਵੀ ਹੈ।

ਇਸ 94 ਸੀਟਾਂ ਵਿੱਚੋਂ ਵਿਧਾਨ ਸਭਾ ਹਲਕਾ ਮਹਾਰਾਜਗੰਜ ਵਿੱਚ ਸਭ ਤੋਂ ਵੱਧ 27 ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ। ਇਸ ਤੋਂ ਇਲਾਵਾ ਸਭ ਤੋਂ ਘੱਟ ਦਰੌਲੀ ਵਿਧਾਨ ਸਭਾ ਹਲਕੇ ਵਿਚ ਜਿੱਥੇ ਚਾਰ ਉਮੀਦਵਾਰ ਚੋਣ ਮੈਦਾਨ ‘ਚ ਹਨ। ਦੂਸਰੇ ਗੇੜ ਦੀਆਂ ਚੋਣਾਂ ਵਿੱਚ ਬੀਜੇਪੀ ਦੇ 44, ਜੇਡੀਯੂ ਦੇ 34, ਆਰਜੇਡੀ ਦੇ 52, ਕਾਂਗਰਸ ਦੇ 33 ਤੇ ਬੀਐਸਪੀ ਦੇ 31 ਉਮੀਦਵਾਰ ਚੋਣ ਮੈਦਾਨ ‘ਚ ਹਨ। ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ ਸੀ ਜੋ ਸ਼ਾਮ ਛੇ ਵਜੇ ਤੱਕ ਹੋਵੇਗੀ। ਸਵੇਰ ਦੇ ਸਮੇਂ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੋਲਿੰਗ ਬੂਥ ‘ਤੇ ਸਵੇਰ ਵੇਲੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।

Share this Article
Leave a comment