ਨਾਰਵੇ ‘ਚ ਜਹਾਜ਼ ਹਾਦਸੇ ‘ਚ 4 ਅਮਰੀਕੀ ਫੌਜੀਆਂ ਦੀ ਮੌਤ

TeamGlobalPunjab
1 Min Read

 ਹੇਲਸਿੰਕੀ:ਨਾਰਵੇ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਯੁੱਧ ਅਭਿਆਸ ਦੌਰਾਨ ਇੱਕ ਜਹਾਜ਼ ਹਾਦਸੇ ਵਿੱਚ ਚਾਰ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰ ਸਟੋਰ ਨੇ ਕਿਹਾ ਕਿ ਅਭਿਆਸ ਦਾ ਯੂਕਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਜੋਨਸ ਸਟੋਰ ਨੇ ਟਵੀਟ ਕੀਤਾ ਕਿ ਸ਼ੁੱਕਰਵਾਰ ਰਾਤ  ਹਾਦਸੇ ਵਿੱਚ 4 ਅਮਰੀਕੀ ਸੈਨਿਕ ਮਾਰੇ ਗਏ। ਇਹ ਅਮਰੀਕੀ ਸੈਨਿਕ ਨਾਟੋ ਦੇ ਸਾਂਝੇ ਅਭਿਆਸ ‘ਚ ਹਿੱਸਾ ਲੈ ਰਹੇ ਸਨ। ਅਸੀਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਅਤੇ ਸਾਥੀਆਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।

ਪੁਲਿਸ ਦੀ ਜਾਣਕਾਰੀ ਅਨੁਸਾਰ ਇਹ ਚਾਰੋ ਜਣੇ ਅਮਰੀਕੀ ਫੌਜੀ ਸਨ। ਇਸ ਜੰਗੀ ਜਹਾਜ਼ ਦਾ ਨਾਮ ਬੈੱਲ-ਬੋਇੰਗ ਵੀ-22 ਓਸਪਰੇਅ ਸੀ। ਜਿਸ ਵਿੱਚ ਇਨ੍ਹਾਂ ਚਾਰ ਫੌਜੀਆਂ ਤੋਂ ਇਲਾਵਾ ਹੋਰ ਕੋਈ ਵਿਅਕਤੀ ਸਵਾਰ ਨਹੀਂ ਸੀ। ਇਹ ਫੌਜੀ ਨਾਟੋ ਅਭਿਆਸ ਦੇ ਸਿਖਲਾਈ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਜਿਸ ਨੂੰ ਕੋਲਡ ਰਿਸਪਾਂਸ ਦਾ ਨਾਂ ਦਿੱਤਾ ਗਿਆ ਹੈ। ਇਸ ਮਿਸ਼ਨ 10 ਮਾਰਚ ਤੋਂ ਸ਼ੁਰੂ ਹੋਇਆ ਸੀ ਜੋ ਕਿ 10 ਅਪਰੈਲ ਤਕ ਚੱਲੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment