ਮੈਕਸੀਕੋ ‘ਚ ਨਸ਼ੇ ਨਾਲ ਸਬੰਧਤ ਹਿੰਸਾ ‘ਚ ਗੋਲੀ ਲੱਗਣ ਨਾਲ ਹਿਮਾਚਲ ਦੀ ਲੜਕੀ ਦੀ ਮੌਤ

TeamGlobalPunjab
1 Min Read

ਲਾਸ ਏਂਜਲਸ: ਮੈਕਸਿਕੋ ‘ਚ ਦੋ ਡਰੱਗ ਗੈਂਗਾਂ ਵਿਚਾਲੇ ਚੱਲੀ ਗੋਲੀ ’ਚ ਭਾਰਤੀ ਮੂਲ ਦੀ ਇਕ 25 ਸਾਲਾ ਮਹਿਲਾ ਦੀ ਮੋਤ ਹੋ ਗਈ ਹੈ। ਅੰਜਲੀ ਰਯੋਤ ਦਾ ਪਰਿਵਾਰ ਹਿਮਾਚਲ ਪ੍ਰਦੇਸ਼ ‘ਚ ਉਸ ਸਮੇਂ ਹਿੱਲ ਗਿਆ ਜਦੋਂ ਉਨ੍ਹਾਂ ਨੂੰ ਉਸ ਦੇ ਭਰਾ ਵੱਲੋਂ ਉਸ ਦੀ ਮੌਤ ਦੀ ਸੂਚਨਾ ਮਿਲੀ।

ਅੰਜਲੀ ਰਯੋਤ ਹਿਮਾਚਲ ਪ੍ਰਦੇਸ਼ ਦੇ ਸੋਲਨ ਨਾਲ ਸਬੰਧਤ ਹੈ ਤੇ ਕੈਲੀਫੋਰਨੀਆ ਰਹਿ ਰਹੀ ਸੀ। ਅੰਜਲੀ ਲਿੰਕਡਇਨ ਨਾਲ ਕੰਮ ਕਰ ਰਹੀ ਸੀ ਤੇ ਇਸ ਤੋਂ ਪਹਿਲਾਂ ਯਾਹੂ ਨਾਲ ਕੰਮ ਕਰ ਚੁੱਕੀ ਸੀ। ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਸੀ ।  ਉਸਦੇ ਪਿਤਾ ਨੇ ਦੱਸਿਆ ਕਿ ਅੰਜਲੀ ਅਤੇ ਉਸਦੇ ਪਤੀ ਉਤਕਰਸ਼ ਸ਼੍ਰੀਵਾਸਤਵ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਜੋਸ ਸ਼ਹਿਰ ਵਿੱਚ ਉਨ੍ਹਾਂ ਦੇ ਮੌਜੂਦਾ ਘਰ ਤੋਂ 22 ਅਕਤੂਬਰ ਨੂੰ ਆਪਣਾ 30ਵਾਂ ਜਨਮਦਿਨ ਮਨਾਉਣ ਲਈ ਮੈਕਸੀਕੋ ਗਏ ਸਨ। ਇਕ ਰਿਜ਼ੌਰਟ ਵਿਚ ਚੱਲੀਆਂ ਗੋਲੀਆਂ ਨਾਲ ਦੋ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋਈ ਹੈ।ਜਰਮਨੀ ਦੇ ਇਕ ਨਾਗਰਿਕ ਦੀ ਵੀ ਮੌਤ ਹੋਈ ਹੈ। 

ਪਰਿਵਾਰ ਮੁਤਾਬਕ ਉਹ ਪਿਛਲੇ ਸਾਲ ਸੋਲਨ ਆਈ ਸੀ। ਉਨ੍ਹਾਂ ਨਾਲ ਤਿੰਨ-ਚਾਰ ਮਹੀਨੇ ਬਿਤਾਏ ਸਨ। ਅੰਜਲੀ 2012 ਵਿਚ ਸਾਂਹੋਜ਼ੇ ਸਟੇਟ ਯੂਨੀਵਰਸਿਟੀ ਤੋਂ ਇਲੈਕਟ੍ਰੌਨਿਕਸ ਵਿਚ ਮਾਸਟਰਜ਼ ਕਰਨ ਗਈ ਸੀ।

Share this Article
Leave a comment