ਦਹੀਂ ਦੇ ਨਾਲ ਇਨ੍ਹਾਂ 5 ਚੀਜ਼ਾਂ ਦਾ ਕਦੇ ਭੁੱਲ ਕੇ ਵੀ ਨਾ ਕਰੋ ਸੇਵਨ

TeamGlobalPunjab
2 Min Read

ਨਿਊਜ਼ ਡੈਸਕ: ਇੱਕ ਸੰਪੂਰਨ ਭੋਜਨ ਤੋਂ ਇਲਾਵਾ ਦਹੀਂ ਦੇ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਕਈ ਮਾਹਰ ਹਰ ਰੋਜ਼ ਇਕ ਕਟੋਰੀ ਦਹੀਂ ਦਾ ਸੇਵਨ ਕਰਨ ਦੀ ਵੀ ਸਲਾਹ ਦਿੰਦੇ ਹਨ। ਦਹੀਂ ਕੈਲਸ਼ੀਅਮ, ਵਿਟਾਮਿਨ-ਬੀ2, ਵਿਟਾਮਿਨ-ਬੀ12 , ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਨਾਲ ਭਰਿਆ ਹੋਇਆ ਹੁੰਦਾ ਹੈ ਤੇ ਇਸ ਨੂੰ ਪਚਾਉਣਾ ਆਸਾਨ ਹੁੰਦਾ ਹੈ। ਪਰ ਬਹੁਤ ਘੱਟ ਲੋਕ ਹੀ ਜਾਣਦੇ ਹਨ ਕਿ ਦਹੀਂ ਨੂੰ ਕੁਝ ਫੂਡਸ ਦੇ ਨਾਲ ਨਹੀਂ ਮਿਲਾਉਣਾ ਚਾਹੀਦਾ। ਦਹੀਂ ਨੂੰ ਗ਼ਲਤ ਫੂਡਸ ਨਾਲ ਖਾਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

5 ਫੂਡਸ ਜਿਨ੍ਹਾਂ ਨਾਲ ਦਹੀਂ ਦਾ ਸੇਵਨ ਕਰਨਾ ਹੋ ਸਕਦਾ ਹੈ ਨੁਕਸਾਨਦਾਇਕ:

ਪਿਆਜ਼

ਜੇਕਰ ਤੁਸੀਂ ਪਿਆਜ਼ ਵਾਲਾ ਦਹੀਂ ਰਾਇਤਾ ਖਾਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਆਪਣੀ ਇਸ ਆਦਤ ਨੂੰ ਬਦਲਣ ਦੀ ਜ਼ਰੂਰਤ ਹੈ। ਅਜਿਹਾ ਇਸ ਲਈ ਕਿਉਂਕਿ ਦਹੀਂ ਕੁਦਰਤੀ ਰੂਪ ਨਾਲ ਠੰਢਾ ਹੁੰਦਾ ਹੈ, ਜਦਕਿ ਪਿਆਜ਼ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ। ਇਸ ਗਰਮ ਅਤੇ ਠੰਢੇ ਫੂਡ ਨੂੰ ਮਿਲਾਉਣ ਨਾਲ ਚਮੜੀ ਤੇ ਐਲਰਜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

- Advertisement -

ਅੰਬ

ਪਿਆਜ਼ ਅਤੇ ਦਹੀਂ ਦੀ ਤਰ੍ਹਾਂ ਅੰਬ ਅਤੇ ਦਹੀਂ ਵੀ ਸਰੀਰ ਵਿੱਚ ਗਰਮੀ ਪੈਦਾ ਕਰ ਸਕਦਾ ਹੈ। ਜਿਸ ਨਾਲ ਚਮੜੀ ਦੀਆਂ ਪਰੇਸ਼ਾਨੀਆਂ, ਸਰੀਰ ਵਿੱਚ ਜ਼ਹਿਰੀਲੇ ਪਦਾਰਥ ਸਣੇ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਦੁੱਧ

ਦਹੀਂ ਤੇ ਦੁੱਧ ਦਾ ਕਦੇ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਡਾਇਰੀਆ, ਐਸੀਡਿਟੀ ਤੇ ਗੈਸ ਹੋ ਸਕਦੀ ਹੈ।

ਤੇਲ ਵਾਲਾ ਖਾਣਾ

- Advertisement -

ਅਕਸਰ ਲੋਕ ਘਿਓ ਵਾਲੇ ਪਰੌਂਠੇ ਦਹੀਂ ਦੇ ਨਾਲ ਖਾਣਾ ਬਹੁਤ ਪਸੰਦ ਕਰਦੇ ਹਨ। ਦਹੀਂ ਦੇ ਨਾਲ ਤਲੇ ਹੋਏ ਫੂਡ ਦਾ ਸੇਵਨ ਪਾਚਨ ਕਿਰਿਆ ਨੂੰ ਹੌਲੀ ਕਰ ਦਿੰਦਾ ਹੈ ਤੇ ਸਰੀਰ ਸੁਸਤ ਮਹਿਸੂਸ ਕਰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਤੁਸੀਂ ਇੱਕ ਗਲਾਸ ਲੱਸੀ ਦੇ ਨਾਲ ਛੋਲੇ ਭਟੂਰੇ ਖਾਂਦੇ ਹੋ ਤਾਂ ਤੁਸੀਂ ਬਹੁਤ ਸੁਸਤ ਮਹਿਸੂਸ ਕਰਦੇ ਹੋ।

ਮੱਛੀ

ਮੱਛੀ ਨਾਲ ਦਹੀਂ ਦਾ ਸੇਵਨ ਕਰਨ ਨਾਲ ਬਦਹਜ਼ਮੀ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment