ਮੁੰਬਈ: ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਿਲੇ ‘ਤੇ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਤਿੰਨ ਦਿਨ ਬਾਅਦ ਵੀ ਪੂਰੇ ਦੇਸ਼ ਵਿੱਚ ਦੁੱਖ, ਮਾਣ ਤੇ ਗ਼ੁੱਸੇ ਦਾ ਮਾਹੌਲ ਹੈ। ਐਤਵਾਰ ਨੂੰ ਦਿੱਲੀ, ਮੁੰਬਈ, ਜੈਪੁਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਅੱਤਵਾਦ ਅਤੇ ਪਾਕਿਸਤਾਨ ਦੇ ਖਿਲਾਫ ਵਿਰੋਧ ਰੋਸ ਪ੍ਰਦਰਸ਼ਨ ਅਤੇ ਮਾਰਚ ਹੋਏ। ਇਸ ਦੌਰਾਨ ਲੋਕਾਂ ਨੇ ਸਰਕਾਰ ਤੋਂ ਪਾਕਿਸਤਾਨ ਅਤੇ ਅੱਤਵਾਦੀਆਂ ਨੂੰ ਸਬਕ ਸਿਖਾਉਣ ਦੀ ਮੰਗ ਕੀਤੀ।
ਫਿਲਮ ਮੇਕਰ ਅਸ਼ੋਕ ਪੰਡਤ ਨੇ ਕਿਹਾ ਕਿ ਇਸ ਗੱਲ ਨੂੰ ਸਮਝਣਾ ਬਹੁਤ ਜਰੂਰੀ ਹੈ ਕਿ ਫਿਲਮੀ ਜਗਤ ਦੇ ਲੱਖਾਂ ਲੋਕ ਮੋਡੇ ਨਾਲ ਮੋਢਾ ਮਿਲਾ ਕੇ ਸੁਰੱਖਿਆ ਬਲਾਂ ਅਤੇ ਸਰਕਾਰ ਦੇ ਨਾਲ ਖੜੇ ਹਨ। ਫਿਲਮੀ ਕਲਾਕਾਰਾਂ ਦੇ ਸੰਗਠਨ ਆਈਐਫਟੀਡੀਏ ਨੇ ਫੈਸਲਾ ਲਿਆ ਹੈ ਕਿ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਨਹੀਂ ਕੀਤਾ ਜਾਵੇਗਾ ਮੁੰਬਈ ਵਿੱਚ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਦੇ ਪ੍ਰੋਗਰਾਮ ਵਿੱਚ ਵਿਰੇਂਦਰ ਸਹਿਵਾਗ, ਹਰਭਜਨ ਸਿੰਘ, ਸੁਰੇਸ਼ ਰੈਨਾ ਅਤੇ ਮੁਹੰਮਦ ਕੈਫ ਵਰਗੇ ਕ੍ਰਿਕਟਰ ਵੀ ਸ਼ਾਮਲ ਹੋਏ। ਆਈਐਫਟੀਡੀਏ ਵਲੋਂ ਜਾਰੀ ਪ੍ਰੈਸ ਰਿਲੀਜ਼ ‘ਚ ਕਿਹਾ ਗਿਆ ਸੀ ਕਿ ਅਸੀ ਸੰਕਲਪ ਲੈਂਦੇ ਹਾਂ ਕਿ 40 ਜਵਾਨਾਂ ਦੀ ਸ਼ਹਾਦਤ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਵੇਗਾ ।
IFTDA Condemns Terror Attack In Pulwama. Please join us near Film City Gate on Sunday 17th February 2019 at 12 noon to pay homage to the brave soldiers. #PulwamaTerroristAttack #StopTerrorismInKashmir pic.twitter.com/cPII1M8Hk8
— Iftda India (@DirectorsIFTDA) February 16, 2019
ਇਸਦੇ ਨਾਲ ਹੀ ਦਿੱਲੀ, ਨੋਏਡਾ, ਚੰਡੀਗੜ੍ਹ, ਜੰਮੂ, ਇਲਾਹਾਬਾਦ ਅਤੇ ਲਖਨਊ ਸਮੇਤ ਦੇਸ਼ ਭਰ ਦੇ ਤਮਾਮ ਸ਼ਹਿਰਾਂ ਵਿੱਚ ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਪ੍ਰਦਰਸ਼ਨ ਹੋਏ ਹਨ। ਹਰ ਪਾਸੇ ਪਾਕਿਸਤਾਨ ਅਤੇ ਅੱਤਵਾਦੀਆਂ ਤੋਂ ਬਦਲਾ ਲੈਣ ਦੀ ਮੰਗ ਕੀਤੀ ਜਾ ਰਹੀ ਹੈ।