Liver ਨੂੰ Detox ਕਰਨ ਲਈ ਜ਼ਰੂਰ ਖਾਓ ਇਹ 5 ਚੀਜ਼ਾਂ

TeamGlobalPunjab
2 Min Read

ਨਿਊਜ਼ ਡੈਸਕ: ਲਿਵਰ ਮਨੁੱਖੀ ਸਰੀਰ ਨੂੰ ਡਿਟਾਕਸ ਕਰਨ ਵਾਲਾ ਮੁੱਖ ਅੰਗ ਹੈ। ਇਹ ਤੁਹਾਡੇ ਸਰੀਰ ‘ਚੋਂ ਜ਼ਹਿਰੀਲੀਆਂ ਚੀਜ਼ਾਂ ਨੂੰ ਬਾਹਰ ਕੱਢਦਾ ਹੈ। ਜਦੋਂ ਲਿਵਰ ਬਹੁਤ ਜ਼ਿਆਦਾ ਜ਼ਹਿਰੀਲੇ ਪਦਾਰਥਾਂ ਨਾਲ ਭਰ ਜਾਂਦਾ ਹੈ ਤਾਂ ਤੁਹਾਡਾ ਸਰੀਰ ਅਕਸਰ ਸੁਸਤ ਮਹਿਸੂਸ ਕਰਦਾ ਹੈ ਤੇ ਤੁਹਾਡੀ ਚਮੜੀ ਸਿਹਤਮੰਦ ਨਹੀਂ ਹੁੰਦੀ ਹੈ। ਅਜਿਹੇ ‘ਚ ਲਿਵਰ ਨੂੰ ਡਿਟਾਕਸ ਕਰਨ ਲਈ ਕੁਝ ਚੀਜ਼ਾਂ ਡਾਈਟ ‘ਚ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ।

ਚੁਕੰਦਰ

ਚੁਕੰਦਰ ਵਿੱਚ ਆਇਰਨ ਸੋਡੀਅਮ, ਪੋਟਾਸ਼ੀਅਮ, ਫਾਸਫੋਰਸ ਸਮਰੱਥ ਮਾਤਰਾ ਵਿੱਚ ਹੁੰਦੇ ਹਨ। ਜਿਸ ਕਾਰਨ ਇਹ ਸਰੀਰ ਨੂੰ ਸਿਹਤਮੰਦ ਬਣਾ ਕੇ ਰੱਖਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਚੁਕੰਦਰ ਬੀਮਾਰੀਆਂ ਰੋਕਣ ਦੀ ਸਮਰੱਥਾ ਵਧਾਉਣ ਦਾ ਕੰਮ ਕਰਦਾ ਹੈ।

ਨਿੰਬੂ ਦੇ ਨਾਲ ਗਰਮ ਪਾਣੀ

- Advertisement -

ਪਾਣੀ ਦਾ ਸੇਵਨ ਸਰੀਰ ‘ਚੋਂ ਫਾਲਤੂ ਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੁੰਦਾ ਹੈ। ਜਦੋਂ ਤੁਹਾਡਾ ਸਰੀਰ ਚੰਗੀ ਤਰ੍ਹਾਂ ਹਾਈਡ੍ਰੇਟ ਹੁੰਦਾ ਹੈ ਤਾਂ ਇਹ ਨਾਂ ਸਿਰਫ ਲਿਵਰ ਨੂੰ ਕੰਮ ਕਰਨ ‘ਚ ਮਦਦ ਕਰਦਾ ਹੈ, ਸਗੋਂ ਇਹ ਤੁਹਾਡੇ ਸਰੀਰ ਦੇ ਸਾਰੇ ਅੰਗਾਂ ਅਤੇ ਮਾਸਪੇਸ਼ੀਆਂ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ।

ਜਾਮਣ

ਬਲੂਬੈਰੀ ਤੇ ਸ਼ਹਿਤੂਤ ਸਣੇ ਕੁਝ ਜਾਮਣ ਆਪਣੇ ਹਾਈ ਲੈਵਲ ਦੇ ਐਂਟੀ ਆਕਸੀਡੈਂਟ ਕਾਰਨ ਲੀਵਰ ਦੇ ਕੈਂਸਰ ਨਾਲ ਲੜਨ ਵਿੱਚ ਮਦਦ ਕਰ ਸਕਦੇ ਹਨ। ਜਾਮਣ ਨੂੰ ਨਾਸ਼ਤੇ ਵਿੱਚ ਕੱਚਾ ਖਾਇਆ ਜਾ ਸਕਦਾ ਹੈ ਜਾਂ ਫਿਰ ਇਸ ਦੀ ਸਮੂਦੀ ਬਣਾ ਕੇ ਵੀ ਪੀਤੀ ਜਾ ਸਕਦੀ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ

ਹਰੀਆਂ ਸਬਜ਼ੀਆਂ ਵਿੱਚ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਇਸ ਲਈ ਪੱਤੇਦਾਰ ਸਾਗ, ਪਾਲਕ ਤੇ ਸਬਜ਼ੀਆਂ ਵਿਸ਼ੇਸ਼ ਰੂਪ ਨਾਲ ਸਹਾਇਕ ਹੁੰਦੀਆਂ ਹਨ।

- Advertisement -

ਮਿਲਕ ਥਿਸਲ

ਮਿਲਕ ਥਿਸਲ ਇੱਕ ਜੜੀ ਬੂਟੀ ਹੈ ਜੋ ਲੀਵਰ ਨੂੰ ਸਿਹਤਮੰਦ ਬਣਾਉਦੀ ਹੈ। ਇਸ ਵਿਚ ਸਿਲੀਮਾਰਿਨ ਹੁੰਦਾ ਹੈ ਜੋ ਐਂਟੀ ਇੰਫਲੇਮੇਟਰੀ ਅਤੇ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਵੀ ਹੈ। ਮਿਲਕ ਥਿਸਲ ਦਾ ਸੇਵਨ ਡਿਟਾਕਸ-ਟੀ ਦੇ ਨਾਲ-ਨਾਲ ਕੈਪਸੂਲ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment