World Laughter Day 2021: ਖੁੱਲ੍ਹ ਕੇ ਹੱਸਣ ਨਾਲ ਸਰੀਰ ਕਿਸੇ ਬਿਮਾਰੀ ਦੀ ਜਕੜ ‘ਚ ਨਹੀਂ ਫਸਦਾ: ਯੋਗ ਮਾਹਿਰ

TeamGlobalPunjab
1 Min Read

ਨਿਊਜ਼ ਡੈਸਕ: ਕੋਵਿਡ 19 ਕਾਰਨ ਹਰ ਪਾਸੇ ਡਰਾਵਨਾ ਅਤੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਸਾਰਿਆਂ ਦੇ ਚਿਹਰਿਆਂ ‘ਤੇ ਕੋਰੋਨਾ ਦਾ ਡਰ ਝਲਕ ਰਿਹਾ ਹੈ। ਜਿਵੇਂ ਚਿਹਰੇ ਤੋਂ ਹਾਸਾ ਉੱਡ-ਪੁੱਡ ਗਿਆ ਹੋਵੇ।ਲੋਕ ਹਸਣਾ ਵੀ ਭੁੱਲ ਗਏ ਹਨ।

2 ਮਈ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ਵ ਲਾਫਟਰ ਡੇਅ ਵਜੋ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਪਹਿਲੀ ਵਾਰ 1998 ਵਿਚ ਡਾ ਮਦਨ ਕਟਾਰੀਆ ਨਾਮ ਦੇ ਵਿਅਕਤੀ ਦੁਆਰਾ ਸ਼ੁਰੁਆਤ ਕੀਤੀ ਗਈ ਸੀ। ਅਤੇ 28 ਜੁਲਾਈ 2008 ਨੂੰ ਪਹਿਲੀ ਵਾਰ  ਮੁੰਬਈ ਵਿੱਚ ਮਨਾਇਆ ਗਿਆ ਸੀ। ਡਾ: ਮਦਨ ਕਟਾਰੀਆ ਜੋ ਹਾਸਾ-ਯੋਗ ਅੰਦੋਲਨ ਦੇ ਬਾਨੀ ਹਨ । ਇਸ ਦਿਨ, ਅਨੰਦ ਅਤੇ ਖੁਸ਼ੀ ਦੀ ਸਕਾਰਾਤਮਕ ਭਾਵਨਾ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।

ਯੋਗ ਮਾਹਿਰ ਤੇ ਡਾਕਟਰਾਂ ਮੁਤਾਬਿਕ ਕੋਰੋਨਾ ਕਾਲ ‘ਚ ਹਸਾਉਣਾ ਸਾਰਿਆਂ ਨੂੰ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਤਣਾਅ ਵੀ ਦੂਰ ਹੁੰਦਾ ਹੈ। ਇਸ ਨਾਲ ਮਨ ਪ੍ਰਸੰਨ ਰਹਿੰਦਾ ਹੈ। ਸਰੀਰ ਕਿਸੇ ਬਿਮਾਰੀ ਦੀ ਜਕੜ ਵਿਚ ਨਹੀਂ ਫਸਦਾ।

ਯੋਗ ਮਾਹਿਰ ਦਾ ਕਹਿਣਾ ਹੈ ਕਿ ਕਸਰਤ ਕਰਦੇ ਹੋਏ ਨੱਚਦੇ-ਗਾਉਂਦੇ ਕੁਝ ਮਿੰਟ ਖੁੱਲ੍ਹ ਕੇ ਹੱਸਣਾ ਚਾਹੀਦਾ ਹੈ। ਇਸ ਨਾਲ ਸਰੀਰ ‘ਚ ਚੰਗਾ ਸਕਾਰਾਤਮਕ ਸੰਕੇਤ ਜਾਂਦਾ ਹੈ।

- Advertisement -

 

Share this Article
Leave a comment