ਸ੍ਰੀਨਗਰ ‘ਚ ਲੱਗਿਆ ਸੀ ਕਰਫਿਉ ਉੱਤੋਂ ਪਹੁੰਚ ਗਿਆ ਪੰਜਾਬੀ, ਪੁਲਿਸ ਅਤੇ ਫੋਜੀਆਂ ਨੂੰ ਪੈ ਗਈ ਹੱਥਾਂ-ਪੈਰਾਂ ਦੀ, ਫਿਰ ਦੇਖੋ ਪੰਜਾਬੀ ਨੇ ਪਾ ਤਾ ਗਾਹ

Prabhjot Kaur
2 Min Read

ਸ੍ਰੀਨਗਰ  : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਅੱਤਵਾਦੀਆਂ ਅਤੇ ਪਾਕਿਸਤਾਨ ਦੀ ਨਿੰਦਾ ਹੋ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੀਪਕ ਸ਼ਰਮਾਂ ਨੇ ਕਸ਼ਮੀਰ ਦੇ ਲਾਲ ਚੌਂਕ ‘ਚ ਖੜ੍ਹ ਕੇ ਭਾਰਤੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ‘ਤੇ ਮੌਜੂਦ ਸੁਰੱਖਿਆ ਦਸਤਿਆਂ ਨੇ ਅੱਖ ਦੇ ਫੋਰ ਵਿੱਚ ਗ੍ਰਿਫਤਾਰ ਕਰ ਲਿਆ। ਸੁਰੱਖਿਆ ਦਸਤਿਆਂ ਅਨੁਸਾਰ ਇਹ ਇੱਕ ਅਜਿਹਾ ਇਲਾਕਾ ਹੈ ਜਿਸ ਨੂੰ ਬੇਹੱਦ ਨਾਜੁਕ ਹਾਲਾਤ ਵਾਲਾ ਮੰਨਿਆ ਜਾਂਦਾ ਹੈ ਤੇ ਦੀਪਕ ਸ਼ਰਮਾ ਵੱਲੋਂ ਝੰਡਾ ਲਹਿਰਾਉਣ ਨਾਲ ਉੱਥੇ ਕਾਨੂੰਨ ਤੇ ਵਿਵਸਥਾ ਭੰਗ ਹੋਣ ਦਾ ਖਤਰਾ ਬਣ ਗਿਆ ਸੀ।

ਦੱਸ ਦਈਏ ਕਿ ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਅੰਦਰ ਇੱਕ ਆਤਮਘਾਤੀ ਹਮਲਾਵਰ ਨੇ ਮਰੂਤੀ ਈਕੋ ਵੈਨ ਰਾਹੀਂ 55 ਰਾਸਟਰੀ ਰਾਇਫਲ ਦੇ ਜਵਾਨਾਂ ਦੀਆਂ ਗੱਡੀਆਂ ਦੇ ਕਾਫਲੇ‘ਤੇ ਆਈਈਡੀ ਧਮਾਕਾ ਕਰਕੇ 40 ਤੋਂ ਵੱਧ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਹੌਲ ਲਗਾਤਾਰ ਤਣਾਅ ਵਾਲਾ ਬਣਿਆ ਹੋਇਆ ਹੈ। ਇਸੇ ਦੌਰਾਨ ਯੂਥ ਅਕਾਲੀ ਆਗੂ ਦੀਪਕ ਸ਼ਰਮਾ ਸ਼੍ਰੀ ਨਗਰ ਜਾ ਪਹੁੰਚਿਆ ਤੇ ਉਸ ਨੇ ਸ਼੍ਰੀਨਗਰ ਦੇ ਲਾਲ ਚੌਂਕ ਅਤੇ ਕਲਾਕ ਟਾਵਰ ਉੱਤੇ ਤਿਰੰਗਾ ਝੰਡਾ ਲਹਿਰਾ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ।

ਮੌਕੇ ‘ਤੇ ਮੌਜੂਦ ਸੁਰੱਖਿਆ ਦਸਤਿਆਂ ਨੂੰ ਗ੍ਰਿਫਤਾਰ ਕਰਨ ਵੇਲੇ ਦੱਸਿਆ ਕਿ ਸ਼ਰਮਾਂ ਦੀ ਇਹ ਕੋਸ਼ਿਸ਼ ਕਿਸੇ ਅਣਸੁਖਾਵੀਂ ਘਟਨਾਂ ਨੂੰ ਅੰਜ਼ਾਮ ਦੇ ਸਕਦੀ ਸੀ। ਇਸੇ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਬਾਅਦ ਦੀਪਕ ਸ਼ਰਮਾ ਨੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਵੀ ਲਗਾਏ।

ਇੱਧਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਜਦੋਂ ਇਸ ਸਬੰਧੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਤੇ ਦੀਪਕ ਸ਼ਰਮਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

- Advertisement -

Share this Article
Leave a comment