ਸਿੱਧੂ ਤੇ ਮਜੀਠੀਆ ਵਿਧਾਨ ਸਭਾ ਅੰਦਰ ਮਾੜੀਆਂ ਜਨਾਨੀਆਂ ਵਾਂਗ ਲੜੇ, ਇੱਕ ਨੇ ਕਿਹਾ ਚਿੱਟਾ ਵੇਚਣ ਵਾਲਾ ਤੂੰ, ਦੂਜਾ ਕਹਿੰਦਾ ਤੂੰ ਕਾਲਾ ਖਾਨੈਂ ਬਹਿ ਜਾ !

Prabhjot Kaur
3 Min Read

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਅੰਦਰ ਅੱਜ ਵਿਰੋਧੀ ਧਿਰ ਦੇ ਵਿਧਾਇਕਾਂ ਅਤੇ ਸੱਤਾਧਾਰੀ ਮੰਤਰੀਆਂ ਵਿਚਕਾਰ ਜੋ ਕੁਝ ਹੋਇਆ ਉਸ ਨੂੰ ਵੇਖ ਕੇ ਕਈਆਂ ਦਾ ਹਾਸਾ ਨਿੱਕਲ ਗਿਆ ਤੇ ਕਈਆਂ ਨੇ ਫਿਟੇ ਮੂੰਹ ਕਹਿ ਕੇ ਭੜਾਸ ਕੱਢੀ। ਕੁੱਲ ਮਿਲਾ ਕਿ ਵਿਧਾਨ ਸਭਾ ਅੰਦਰ ਹਾਲਾਤ ਕਿਸੇ ਕਪੱਤੇ ਮੁਹੱਲੇ ਦੀ ਲੜਾਈ ਵਾਲੇ ਨਜ਼ਰ ਆਏ। ਜਿਉਂ ਹੀ ਬਜਟ ਪੇਸ਼ ਕੀਤਾ ਗਿਆ ਤਾਂ ਅਕਾਲੀ ਦਲ ਦੇ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਸਥਿਤੀ ਸਪੱਸ਼ਟ ਕਰਨ ਨੂੰ ਲੈ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਲਗਾਤਾਰ ਅੱਧੇ ਘੰਟੇ ਤੱਕ ਅਕਾਲੀ ਦਲ ਦੇ ਆਗੂ ਨਾਅਰੇਬਾਜ਼ੀ ਕਰਦੇ ਰਹੇ ਅਤੇ ਖ਼ਬਰ ਲਿਖੇ ਜਾਣ ਤੱਕ ਇਹ ਨਾਅਰੇਬਾਜ਼ੀ ਜਾਰੀ ਸੀ। ਅਕਾਲੀ ਵਿਧਾਇਕ ਸਪੀਕਰ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਦੇ ਰਹੇ ਜਿਨ੍ਹਾਂ ਨਵਜੋਤ ਸਿੰਘ ਸਿੱਧੂ ਦੀਆਂ ਫੋਟੋਆਂ ਜੋ ਪਾਕਿਸਤਾਨੀ ਸਿੱਖ ਆਗੂ ਗੋਪਾਲ ਚਾਵਲਾ ਨਾਲ ਸੰਨ ਨੂੰ ਵਿਧਾਨ ਸਭਾ ਵਿੱਚ ਲਹਿਰਾਇਆ ਗਿਆ । ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਤਿੱਖੀ ਝੜੱਪ ਹੋਈ । ਨਵਜੋਤ ਸਿੰਘ ਸਿੱਧੂ ਨੇ ਚਲਦੀ ਹੋਈ ਤੂੰ ਤੂੰ ਮੈਂ ਮੈਂ ‘ਚ ਜਿੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੂੰਹ ‘ਤੇ ਕਹਿ ਦਿੱਤਾ ਕਿ ਤੂੰ ਚਿੱਟਾ ਵੇਚਦੈਂ ਉੱਥੇ ਬਿਕਰਮ ਸਿੰਘ ਮਜੀਠੀਆ ਵੀ ਪਿੱਛੇ ਨਹੀਂ ਰਹੇ ਤੇ ਉਨ੍ਹਾਂ ਨੇ ਵੀ ਸਿੱਧੂ ਨੂੰ ਕਾਲਾ ਖਾਣ ਵਾਲਾ ਕਰਾਰ ਦਿੰਦਿਆਂ ਬੈਠ ਜਾਣ ਦੀ ਸਲਾਹ ਦੇ ਦਿੱਤੀ। ਇਸ ਲੜਾਈ ਦੌਰਾਨ ਕਾਂਗਰਸ ਮੰਤਰੀ ਸੁੱਖ ਸਰਕਾਰੀਆ ਵੀ ਪਿੱਛੇ ਨਹੀਂ ਰਹੇ ਤੇ ਉਨ੍ਹਾਂ ਨੇ ਮਜੀਠੀਆ ਵੱਲ ਮੂੰਹ ਕਰਕੇ ਕਹਿ ਦਿੱਤਾ, ਚੋਰ ਮਚਾਏ ਸ਼ੋਰ। ਇਸ ਤੋ਼ ਬਾਅਦ ਤਾਂ ਫਿਰ ਦੋਵਾਂ ਪਾਸਿਆਂ ਵੱਲੋਂ ਹਵਾ ਵਿੱਚ ਬਾਹਾਂ ਉਲਾਰ ਉਲਾਰ ਕੇ ਇੱਕ ਦੂਜੇ ਨੂੰ ਮੇਹਣੇ ਮਾਰਨ ਦਾ ਦੌਰ ਸ਼ੁਰੂ ਹੋਇਆ ਤਾਂ ਉਸ ਨੂੰ ਟੀ.ਵੀ ‘ਤੇ ਵੇਖ ਕੇ ਲੜਾਕੀਆਂ ਜਨਾਨੀਆਂ ਨੂੰ ਵੀ ਸ਼ਰਮ ਆਉਣ ਲੱਗ ਪਈ। ਇਸ ਦੌਰਾਨ  ਅਕਾਲੀ ਵਿਧਾਇਕ ਇਹ ਮੰਗ ਕਰ ਰਹੇ ਸਨ ਕਿ ਸੈਸ਼ਨ ਵਾਲੇ ਦਿਨ ਵੀ ਜ਼ੀਰੋ ਆਵਰ ਕੀਤਾ ਜਾਵੇ ਜਿਸ ਵਿੱਚ ਪੁਲਵਾਮਾ ਮਾਮਲੇ ਤੇ ਚਰਚਾ ਹੋਵੇ ਤੇ ਨਵਜੋਤ ਸਿੰਘ ਸਿੱਧੂ ਬਾਰੇ ਸਰਕਾਰ ਸਥਿਤੀ ਸਪੱਸ਼ਟ ਕਰੇ।

ਇਸ ਤੋਂ ਇਲਾਵਾ ਦਿਆਲ ਸਿੰਘ ਕੋਲਿਆਂਵਾਲੀ ਨੂੰ ਜਮਾਨਤ ਮਿਲ ਜਾਣ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਵਿੱਚੋਂ ਵਾਕਆਊਟ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਦਿਆਲ ਸਿੰਘ ਕੋਲਿਆਂਵਾਲੀ ਦਾ ਸਰਕਾਰੀ ਪੱਖ ਨੇ ਅਦਾਲਤ ਵਿੱਚ ਚਲਾਨ ਨਹੀਂ ਪੇਸ਼ ਕੀਤਾ ਜਿਸ ਕਾਰਨ ਉਹ ਜ਼ਮਾਨਤ ਲੈਣ ਕਾਮਯਾਬ ਹੋ ਗਿਆ। ਲਿਹਾਜਾ ਕੈਪਟਨ ਸਰਕਾਰ ਅਕਾਲੀਆਂ ਤੇ ਭ੍ਰਿਸ਼ਟ  ਲੋਕਾਂ ਨਾਲ ਮਿਲੀ ਹੋਈ ਹੈ।

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਭ੍ਰਿਸ਼ਟਾਚਾਰ ਨੂੰ ਵਧਾਵਾ ਦੇ ਰਹੀ ਹੈ ਅਤੇ ਇਸ ਰਾਜ ਵਿੱਚ ਹਰ ਤਰ੍ਹਾਂ ਦਾ ਮਾਫੀਆ ਮੋਜਾਂ ਮਾਣ ਰਿਹਾ ਹੈ।

 

- Advertisement -

Share this Article
Leave a comment