ਸਿੱਖ ਮਸਲਿਆਂ ‘ਚ ਘਿਰੇ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਕਾਰਨ ਮੁਸੀਬਤਾਂ ਵਧੀਆਂ, ਖੜ੍ਹਾ ਹੋ ਗਿਆ ਨਵਾਂ ਸੰਕਟ, ਪਾਰਟੀ ਨੂੰ ਝੱਲਣੀ ਪੈ ਸਕਦੀ ਹੈ ਨਾਮੋਸ਼ੀ?

TeamGlobalPunjab
2 Min Read

ਖਡੂਰ ਸਾਹਿਬ : ਹਮੇਸ਼ਾ ਵਿਵਾਦਾਂ ‘ਚ ਘਿਰੇ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਹੁਣ ਇੱਕ ਹੋਰ ਸੰਕਟ ਨੇ ਆਣ ਘੇਰਿਆ ਹੈ। ਭਾਵੇਂ ਕਿ ਇਹ ਸੰਕਟ ਕੋਈ ਨਵਾਂ ਨਹੀਂ ਹੈ ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਸੰਕਟ ਨੇ ਉਨ੍ਹਾਂ ਦਾ ਪਿੱਛਾ ਜਰੂਰ ਛੱਡਿਆ ਹੋਇਆ ਸੀ। ਇਹ ਸੰਕਟ ਹੈ ਉਨ੍ਹਾਂ ਦੀ ਆਪਣੀ ਹੀ ਲੜਕੀ ਦੇ ਹੋਏ ਭੇਦਭਰੇ ਕਤਲ ਕੇਸ ਦਾ, ਜਿਸ ਵਿੱਚ ਹੇਠਲੀ ਅਦਾਲਤ ਨੇ ਭਾਵੇਂ ਉਨ੍ਹਾਂ ਨੂੰ ਸਜ਼ਾ ਸੁਣਾ ਦਿੱਤੀ ਸੀ ਪਰ ਹਾਈ ਕੋਰਟ ਨੇ ਬੀਬੀ ਜਗੀਰ ਕੌਰ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਬਰੀ ਕਰਨ ਦਾ ਕਾਰਨ ਉੱਚ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੀ ਘਾਟ ਹੋਣਾਂ ਦੱਸਿਆ ਸੀ। ਜਿਸ ਫੈਸਲੇ ਤੋਂ ਅਸੰਤੁਸ਼ਟ ਹੁੰਦਿਆਂ ਉਨ੍ਹਾਂ ਦੀ ਮ੍ਰਿਤਕ ਲੜਕੀ ਦੇ ਪਤੀ ਕਮਲਜੀਤ ਸਿੰਘ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ‘ਚ ਇਨਸਾਫ ਲੈਣ ਲਈ ਅਰਜੀ ਪਾ ਦਿੱਤੀ ਜਿਸ ਨੂੰ ਸਰਵ ਉੱਚ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਸੋ ਇਸ ਲਿਹਾਜ ਨਾਲ ਕਿਹਾ ਜਾ ਸਕਦਾ ਹੈ ਕਿ ਹੁਣ ਬੀਬੀ ਜਗੀਰ ਕੌਰ ਦੀਆਂ ਮੁਸ਼ਕਿਲਾਂ ਵਿੱਚ ਆਉਣ ਵਾਲੇ ਸਮੇਂ ਦੌਰਾਨ ਵਾਧਾ ਹੋ ਸਕਦਾ। ਕਿਉਂ? ਪੈਦਾ ਹੋ ਗਿਆ ਨਾ ਨਵਾਂ ਸੰਕਟ?

ਦੱਸ ਦਈਏ ਕਿ ਸੀਬੀਆਈ ਦੀ ਪਟਿਆਲਾ ਸਥਿਤ ਵਿਸ਼ੇਸ ਅਦਾਲਤ ਨੇ ਸਾਲ 2012 ‘ਚ ਬੀਬੀ ਜਗੀਰ ਕੌਰ ਨੂੰ ਇਸ ਕੇਸ ਵਿੱਚ 5 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਕੁਝ ਦੇਰ ਜੇਲ੍ਹ ਕੱਟਣ ਉਪਰੰਤ ਜਗੀਰ ਕੌਰ ਨੇ ਹਾਈਕੋਰਟ ਦੀ ਸ਼ਰਨ ਲਈ ਜਿੱਥੇ ਅਦਾਲਤ ਨੇ ਸੀਬੀਆਈ ਦੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਤੇ ਇਹ ਕਹਿੰਦਿਆਂ ਜਗੀਰ ਕੌਰ ਨੂੰ ਬਰੀ ਕਰ ਦਿੱਤਾ ਕਿ ਇਸ ਕੇਸ ਵਿੱਚ ਜਗੀਰ ਕੌਰ ਖਿਲਾਫ ਸਬੂਤਾਂ ਤੇ ਗਵਾਹਾਂ ਦੀ ਘਾਟ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ

- Advertisement -

Share this Article
Leave a comment