ਵੱਡੇ ਵੱਡੇ ਘਰ ਪਾਉਣ ਲਈ ਲੋਕਾਂ ਨੇ ਐਸਐਸਪੀ ਤੋਂ ਮੰਗੀ ਨਸ਼ਾ ਵੇਚਣ ਦੀ ਲਿਖਤੀ ਇਜਾਜ਼ਤ, ਕਿਹਾ ਜਦੋਂ ਘਰ ਪੈ ਗਏ ਤਾਂ ਨਸ਼ਾ ਵੇਚਣਾ ਛੱਡ ਦਿਆਂਗੇ

TeamGlobalPunjab
2 Min Read

ਬੰਠਿਡਾ : ਇੰਨੀ ਦਿਨੀਂ ਪੰਜਾਬ ਸਰਕਾਰ ਜਿੱਥੇ ਪੁਲਿਸ ਨਾਲ ਮਿਲ ਕੇ ਨਸ਼ਾ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਫੜਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਇੱਕ ਮੰਗ ਪੱਤਰ ਦਾ ਅਜਿਹਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਸਥਾਨਕ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ ਹਨ। ਦਰਅਸਲ ਇਹ ਮੰਗ ਪੱਤਰ ਸੂਬੇ ਅੰਦਰ ਘਟਣ ਦੀ ਬਜਾਏ ਦਿਨ-ਬ-ਦਿਨ ਵਧ ਰਹੇ ਨਸ਼ਾ ਤਸਕਰਾਂ ਦੇ ਨਾਲ ਨਾਲ ਬੇਰੁਜ਼ਗਾਰੀ ਜਿਹੀ ਭੈੜੀ ਕੁਰੀਤੀ ਤੋਂ ਵੀ ਸਰਕਾਰ ਨੂੰ ਸੂਚੇਤ ਕਰਵਾਉਂਦਾ ਹੈ ਅਤੇ ਸਰਕਾਰ ਦੀ ਘਰ ਘਰ ਰੋਜ਼ਗਾਰ ਵਾਲੀ ਨੀਤੀ ਦੀਆਂ ਵੀ ਪੋਲਾਂ ਖੋਲ੍ਹਦਾ ਹੈ। ਜਿਲ੍ਹੇ ਦੇ ਪਿੰਡ ਬੀੜ ਤਾਲਾਬ ਦੇ ਲੋਕਾਂ ਨੇ ਪੱਤਰ ਲਿਖ ਕੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ।

ਪਿੰਡ ਵਾਲਿਆਂ ਵੱਲੋਂ ਪੱਤਰ ਲਿਖ ਕੇ ਦੱਸਿਆ ਕਿ ਜਿਹੜੇ ਨਸ਼ਾ ਤਸਕਰ ਉਨ੍ਹਾਂ ਦੇ ਪਿੰਡ ਵਿੱਚ ਹਨ ਉਨ੍ਹਾਂ ਨੂੰ ਪੁਲਿਸ ਦੀ ਵੀ ਸ਼ੈਅ ਹੈ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਇਸੇ ਕਾਰਨ ਹੀ ਉਨ੍ਹਾਂ ਨੇ ਵੱਡੇ ਵੱਡੇ ਘਰ ਪਾ ਲਏ ਹਨ ਤੇ ਉਨ੍ਹਾਂ ਦੇ ਘਰ ਛੋਟੇ ਰਹਿ ਗਏ ਹਨ। ਇਸ ਲਈ ਉਨ੍ਹਾਂ ਨੂੰ ਨਸ਼ਾ ਵੇਚਣ ਦੀ ਮਨਜੂਰੀ ਦਿੱਤੀ ਜਾਵੇ ਤਾਂ ਜੋ ਉਹ ਵੀ ਵੱਡੇ ਵੱਡੇ ਘਰ ਪਾ ਸਕਣ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਇਸ ਲਈ ਉਹ ਗਰੀਬ ਹੁੰਦੇ ਜਾ ਰਹੇ ਹਨ ਤੇ ਦੂਜੇ ਪਾਸੇ ਪੁਲਿਸ ਦੀ ਮਿਲੀਭੁਗਤ ਨਾਲ ਨਸ਼ਾ ਤਸਕਰ ਅਮੀਰ ਹੁੰਦੇ ਜਾ ਰਹੇ ਹਨ। ਇਸ ਮੰਗ ਪੱਤਰ ‘ਚ ਕਿਹਾ ਗਿਆ ਹੈ ਕਿ ਜਦੋਂ ਉਨ੍ਹਾਂ ਦੇ ਘਰ ਵੱਡੇ ਬਣ ਜਾਣਗੇ ਤਾਂ ਉਹ ਨਸ਼ਾ ਵੇਚਣਾ ਛੱਡ ਦੇਣਗੇ।

 

Share this Article
Leave a comment