ਜਗਰਾਵਾਂ : ਇਨਸਾਨ ਹਮੇਸ਼ਾ ਇਹ ਸਮਝਦਾ ਹੈ ਕਿ ਉਸ ਨੂੰ ਖਤਰਾ ਆਪਣਿਆਂ ਤੋਂ ਨਹੀਂ ਬਲਕਿ ਦੁਸ਼ਮਣਾ ਤੋਂ ਹੈ। ਸ਼ਾਇਦ ਇਹੀ ਉਸ ਦੀ ਸਭ ਤੋਂ ਵੱਡੀ ਗਲਤੀ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਗਰਾਵਾਂ ਤੋਂ ਜਿੱਥੇ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਇੱਕ ਪਿਤਾ, ਮਤਰੇਈ ਮਾਂ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ ਕਿਉਂਕਿ ਦੋਸ਼ ਹੈ ਕਿ ਉਹ ਆਪਣੀ ਹੀ ਨਾਬਾਲਿਗ ਧੀ ਨਾਲ ਵੇਸਵਾਜਾਰੀ ਕਰ ਰਹੇ ਸਨ। ਲੜਕੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਲੜਕੀ ਵੱਲੋਂ ਆਪਣੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਸ ਨੂੰ ਪੇਟ ਵਿੱਚ ਦਰਦ ਹੋ ਰਿਹਾ ਸੀ ਤਾਂ ਉਸ ਦੀ ਮਤਰੇਈ ਮਾਂ ਉਸ ਨੂੰ ਦਵਾਈ ਦਵਾਉਣ ਲਈ ਲੈ ਕੇ ਗਈ ਪਰ ਰਸਤੇ ਵਿੱਚ ਉਸ ਨੇ ਇੱਕ ਵਿਅਕਤੀ ਨੂੰ ਬੁਲਾ ਲਿਆ। ਲੜਕੀ ਨੇ ਦੱਸਿਆ ਕਿ ਉਸ ਵਿਅਕਤੀ ਨੇ ਉਸ ‘(ਲੜਕੀ) ਨਾਲ ਬਲਾਤਕਾਰ ਕੀਤਾ। ਦੋਸ਼ ਇਹ ਵੀ ਲੱਗ ਰਹੇ ਹਨ ਕਿ ਇਸ ਤੋਂ ਬਾਅਦ ਉਸ ਦੀ ਮਤਰੇਈ ਦਾਦੀ ਉਸ ਨੂੰ ਆਪਣੇ ਨਾਲ ਪਿੰਡ ਲੈ ਗਈ ਜਿੱਥੇ ਉਸ ਨਾਲ ਇੱਕ 40 ਸਾਲਾ ਵਿਅਕਤੀ ਵੱਲੋਂ ਜ਼ਬਰਦਸਤੀ ਕੀਤੀ ਗਈ।
ਇੱਥੇ ਹੀ ਬੱਸ ਨਹੀਂ ਰਿਪੋਰਟਾਂ ਮੁਤਾਬਿਕ ਲੜਕੀ ਦਾ ਦੋਸ਼ ਇਹ ਵੀ ਹੈ ਕਿ ਉਸ ਦੇ ਭਰਾ ਦੀ ਪ੍ਰੇਮਿਕਾ ਵਿਅਹ ਕਰਵਾਏ ਬਗੈਰ ਉਨ੍ਹਾਂ ਦੇ ਘਰ ਰਹਿ ਰਹੀ ਹੈ ਅਤੇ ਇੱਕ ਦਿਨ ਉਸ ਦੇ ਦੋਸਤ ਵੱਲੋਂ ਵੀ ਉਸ ਨਾਲ ਬਲਾਤਕਾਰ ਕੀਤੀ ਗਿਆ।
ਇੱਧਰ ਦੂਜੇ ਪਾਸੇ ਡੀਐਸਪੀ ਗੁਰਦੀਪ ਸਿੰਘ ਗੌਸਲ ਮੁਤਾਬਿਕ ਉਨ੍ਹਾਂ ਵੱਲੋਂ ਪੀੜਤਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।