ਮੌਜੰਬੀਕ ‘ਚ ਕੁਦਰਤ ਦਾ ਕਹਿਰ, 1000 ਦੇ ਕਰੀਬ ਲੋਕਾਂ ਦੇ ਮਰਨ ਦਾ ਖ਼ਦਸ਼ਾ

Prabhjot Kaur
2 Min Read

ਜਿੰਬਾਬਵੇ : ਕਹਿੰਦੇ ਨੇ ਕੁਦਰਤ ਤਾ ਕੁਝ ਨਹੀਂ ਪਤਾ ਕਿ ਕਿੱਥੇ ਮਿਹਰਬਾਨ ਹੋ ਜਾਵੇ ਜਾਂ ਫਿਰ ਕਾਰੋਪੀ ਆ ਜਾਵੇ, ਤੇ ਜਦੋਂ ਕੁਦਰਤ ਦੀ ਕਾਰੋਪੀ ਆਉਂਦੀ ਹੈ ਤਾਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ। ਇਸ ਦੀ ਤਾਜ਼ਾ ਉਦਾਹਰਨ ਵਾਪਰੀ ਹੈ ਜਿੰਬਾਬਵੇ ‘ਚ, ਜਿੱਥੇ ਆਏ ਤੂਫਾਨੀ ਚੱਕਰਵਾਤ ਕਾਰਨ ਕਰੀਬ 300 ਤੋਂ ਵੱਧ ਲੋਕਾਂ ਦੇ ਮਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 100 ਦੇ ਕਰੀਬ ਲੋਕਾਂ ਦੇ ਮਰਨ ਦੀ ਪੁਸ਼ਟੀ ਤਾਂ ਹੋ ਗਈ ਹੈ ਪਰ ਇਹ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਕਿ ਮਰਨ ਵਾਲਿਆ ਦੀ ਗਿਣਤੀ 300 ਦੇ ਕਰੀਬ ਹੋ ਸਕਦੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਜੁਲਾਈ ਮੋਓ ਨੇ ਦੱਸਿਆ ਕਿ ਇਸ ਦੁਰਘਟਨਾਂ ‘ਚ ਕਰੀਬ 100 ਲੋਕਾਂ ਮਾਰੇ ਗਏ ਹਨ, ਪਰ ਅਣਅਧਿਕਾਰਤ ਤੌਰ ਤੇ 300 ਦੇ ਕਰੀਬ ਲੋਕਾਂ ਦੇ ਮਰਨ ਦੀ ਗੱਲ ਆਖੀ ਜਾ ਰਹੀ ਹੈ।  ਜਿਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ। ਮੋਓ ਨੇ ਕਿਹਾ ਕਿ ਕੁਝ ਮ੍ਰਿਤਕਾਂ ਦੀਆਂ ਲਾਸ਼ਾਂ ਤਾਂ ਪਾਣੀ ਰਾਹੀਂ ਰੁੜ ਕੇ ਗੁਆਂਢੀ ਮੁਲਕ ਮੌਜੰਬੀਕ ਚਲੀਆਂ ਗਈਆਂ ਹਨ।

ਦੱਸ ਦਈਏ ਕਿ ਜਿੰਬਾਬਵੇ ਦੇ ਨਾਲ ਨਾਲ ਉਸ ਦੇ ਗੁਆਂਢੀ ਮੁਲਕ ਮੌਜੰਬੀਕ ‘ਚ ਵੀ ਭਾਰੀ ਤੁਫਾਨ ਆਉਣ ਦੀ ਗੱਲ ਕਹੀ ਜਾ ਰਹੀ ਹੈ ਇੱਥੇ ਕਰੀਬ 1000 ਲੋਕਾਂ ਦੇ ਮਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇੱਥੇ ਵੀ ਐਮਰਜ਼ੈਂਸੀ ਘੋਸ਼ਿਤ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਅਨੇਕਾਂ ਲੋਕ ਮਲਵੇ ਹੇਠ ਦਬ ਗਏ ਹਨ ਅਤੇ ਤੂਫਾਨ ਕਾਰਨ ਅਨੇਕਾ ਹੀ ਘਰ ਵੀ ਢਹਿ ਢੇਰੀ ਹੋ ਗਏ ਹਨ।

Share this Article
Leave a comment