WHO ਨੇ ਵਧਾਈ ਚਿੰਤਾ, ਕਿਹਾ- ਕੋਰੋਨਾ ਵੈਕਸੀਨ ਨਵੇਂ ਡੈਲਟਾ ਵੈਰੀਐਂਟ ਖਿਲਾਫ਼ ਘੱਟ ਪ੍ਰਭਾਵਸ਼ਾਲੀ

TeamGlobalPunjab
3 Min Read

ਜਿਨੇਵਾ : ਵਿਸ਼ਵ ਸਿਹਤ ਸੰਗਠਨ (WHO) ਦੇ ਮਹਾਂਮਾਰੀ ਵਿਗਿਆਨੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵੈਕਸੀਨ ਨਵੇਂ ਡੈਲਟਾ ਵੈਰੀਐਂਟ ਖਿਲਾਫ਼ ਘੱਟ ਪ੍ਰਭਾਵਸ਼ਾਲੀ ਦਿਖਾਈ ਦੇ ਰਹੀ ਹੈ। ਦਸ ਦਈਏ ਡੈਲਟਾ ਵੈਰੀਅੰਟ ਦਾ ਪਹਿਲਾ ਕੇਸ ਭਾਰਤ ‘ਚ ਪਾਇਆ ਗਿਆ ਸੀ।ਮਾਹਿਰ ਨੇ ਕਿਹਾ ਕਿ ਭਵਿੱਖ ਵਿੱਚ ਨਵੀਆਂ ਕਿਸਮਾਂ ਦੇ ਮਿਊਟੇਸ਼ਨ ਵੀ ਦੇਖਣ ਨੂੰ ਮਿਲ ਸਕਦੇ ਹਨ, ਜਿਨ੍ਹਾਂ ਦੇ ਵਿਰੁੱਧ ਵੈਕਸੀਨ ਦਾ ਪ੍ਰਭਾਵ ਸ਼ਾਇਦ ਘੱਟ ਹੋਵੇ। ਹਾਲਾਂਕਿ, ਹੁਣ ਵੀ ਕੋਰੋਨਾ ਦੇ ਵਿਰੁੱਧ ਵੈਕਸੀਨ ਨੂੰ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਵਜੋਂ ਵੇਖਿਆ ਜਾ ਰਿਹਾ ਹੈ।

 ਜੂਨ ਦੀ ਸ਼ੁਰੂਆਤ ਵਿੱਚ ਕੀਤੇ ਗਏ ਇੱਕ ਬ੍ਰਿਟਿਸ਼ ਅਧਿਐਨ ਵਿੱਚ ਪਾਇਆ ਗਿਆ ਕਿ ਡੈਲਟਾ, ਅਲਫ਼ਾ ਅਤੇ ਬੀਟਾ ਵੈਰੀਐਂਟ ਦੇ ਸੰਪਰਕ ਵਿੱਚ ਆਉਣ ਵਾਲੇ ਟੀਕੇ ਵਾਲੇ ਲੋਕਾਂ ਵਿੱਚ ਬਣੇ ਐਂਟੀਬਾਡੀਜ਼ ਦੇ ਪੱਧਰ ਦੀ ਜਾਂਚ ਕੀਤੀ ਗਈ ਸੀ । ਵਿਗਿਆਨੀ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਬਾਰੇ ਲਗਾਤਾਰ ਖੋਜ ਕਰ ਰਹੇ ਹਨ ਕਿ ਟੀਕਾ ਉਨ੍ਹਾਂ ਦੇ ਵਿਰੁੱਧ ਕਿੰਨਾ ਪ੍ਰਭਾਵਸ਼ਾਲੀ ਹੈ। ਫਿਲਹਾਲ ਦੁਨੀਆ ਭਰ ਵਿੱਚ ਡੈਲਟਾ ਵੈਰੀਐਂਟ ਚਿੰਤਾ ਦਾ ਕਾਰਨ ਹੈ।

WHO  ਦੇ ਮਹਾਮਾਰੀ ਮਾਹਰ ਦਾ ਕਹਿਣਾ ਹੈ ਕਿ ਕਈ ਮਿਊਟੇਸ਼ਨ ਹੋਣ ਦੀ ਵਜ੍ਹਾ ਨਾਲ ਵੈਕਸੀਨ ਦਾ ਕੋਰੋਨਾ ਵਾਇਰਸ ਖ਼ਿਲਾਫ਼ ਅਸਰ ਘੱਟ ਹੋ ਸਕਦਾ ਹੈ। ਡੈਲਟਾ ਦਾ ਨਵਾਂ ਰੂਪ ਯਾਨੀ ਡੈਲਟਾ ਪਲੱਸ ਵੀ ਸਾਹਮਣੇ ਆ ਗਿਆ ਹੈ, ਜੋ ਡੈਲਟਾ ਵੈਰੀਐਂਟ ਵਿਚ ਹੋਏ ਮਿਊਟੇਸ਼ਨ ਦੀ ਵਜ੍ਹਾ ਨਾਲ ਬਣਿਆ ਹੈ। ਡੈਲਟਾ ਵੈਰੀਐਂਟ ਵਿੱਚ ਮਿਊਟੇਸ਼ਨ ਤੋਂ ਬਾਅਦ ਡੈਲਟਾ ਪਲੱਸ ਵੈਰੀਐਂਟ ਬਣਿਆ ਹੈ। ਭਾਰਤ ਵਿੱਚ ਹੁਣ ਡੈਲਟਾ ਪਲੱਸ ਵੈਰੀਐਂਟ ਨੇ ਵੀ ਫੈਲਣਾ ਸ਼ੁਰੂ ਕਰ ਦਿੱਤਾ ਹੈ।ਡੈਲਟਾ ਪਲੱਸ ਵੇਰੀਐਂਟ 9 ਦੇਸ਼ਾਂ- ਅਮਰੀਕਾ, ਬ੍ਰਿਟੇਨ, ਪੁਰਤਗਾਲ, ਸਵਿਟਜ਼ਰਲੈਂਡ, ਜਾਪਾਨ, ਪੋਲੈਂਡ, ਨੇਪਾਲ, ਚੀਨ, ਰੂਸ ਅਤੇ ਭਾਰਤ ਵਿੱਚ ਪਾਇਆ ਗਿਆ ਹੈ। ਪਬਲਿਕ ਹੈਲਥ ਇੰਗਲੈਂਡ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਫਾਈਜ਼ਰ ਦੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਮਿਲ ਚੁੱਕੀਆਂ ਹਨ, ਉਨ੍ਹਾਂ ਦਾ ਇਸ ਤੋਂ ਬਚਾਅ 88 ਫ਼ੀਸਦੀ ਹੋ ਸਕਦਾ ਹੈ ਪਰ ਜਿਨ੍ਹਾਂ ਨੂੰ ਫਾਈਜ਼ਰ ਜਾਂ ਐਸਟ੍ਰਾਜੇਨੇਕਾ ਟੀਕੇ ਦੀ ਇਕ ਹੀ ਖ਼ੁਰਾਕ ਮਿਲੀ ਹੈ, ਉਨ੍ਹਾਂ ਦਾ ਸਿਰਫ਼ 33.5 ਫ਼ੀਸਦੀ ਤੱਕ ਹੀ ਬਚਾਅ ਹੋ ਸਕੇਗਾ।ਹਾਲਾਂਕਿ ਰੂਸ ਦੇ ਡਇਰੈਕਟ ਇੰਵੈਟਸਮੈਂਟ (ਆਰ.ਡੀ.ਆਈ.ਐਫ.) ਦਾ ਦਾਅਵਾ ਹੈ ਕਿ ਸਪੂਤਨਿਕ ਵੀ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਖ਼ਿਲਾਫ਼ ਜ਼ਿਆਦਾ ਅਸਰਦਾਰ ਹੈ।

ਲੈਂਸੈੱਟ ਪੱਤ੍ਕਾ ‘ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਪਬਲਿਕ ਹੈਲਥ ਸਕਾਟਲੈਂਡ ਅਤੇ ਯੂਨੀਵਰਸਿਟੀ ਆਫ ਐਡਿਨਬਰਗ, ਬਰਤਾਨੀਆ ਦੇ ਖੋਜੀਆਂ ਨੇ ਪਾਇਆ ਕਿ  ਵੇਰੀਐਂਟ ਖ਼ਿਲਾਫ਼ ਫਾਈਜ਼ਰ-ਬਾਇਓਐੱਨਟੈੱਕ ਦਾ ਟੀਕਾ ਆਕਸਫੋਰਡ-ਐਸਟ੍ਰਾਜ਼ੇਨੇਕਾ ਦੇ ਟੀਕੇ ਦੇ ਮੁਕਾਬਲੇ ਵਿਚ ਬਿਹਤਰ ਸੁਰੱਖਿਆ ਪ੍ਰਦਾਨ ਕਰਦਾ ਹੈ। ਡੈਲਟਾ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ‘ਚ ਸਾਹਮਣੇ ਆਇਆ ਸੀ, ਜਦਕਿ ਅਲਫਾ ਵੇਰੀਐਂਟ ਬਰਤਾਨੀਆ ਦੇ ਕੈਂਟ ‘ਚ ਪਹਿਲੀ ਵਾਰ ਮਿਲਿਆ ਸੀ।

- Advertisement -

Share this Article
Leave a comment