ਭੂੰਡ ਆਸ਼ਕ ਗਲੀ ‘ਚ ਮਾਰਦਾ ਸੀ ਗੇੜੇ, ਲੋਕਾਂ ਨੇ ਧਰ ਲਿਆ, ਫਿਰ ਆਸ਼ਕ ਨੇ ਕੀਤੀ ਅਜਿਹੀ ਹਰਕਤ ਕਿ ਲੋਕ ਥਰ-ਥਰ ਕੰਬੇ, ਦੇਖੋ ਵੀਡੀਓ

TeamGlobalPunjab
3 Min Read

ਮੁਕਤਸਰ : ਪਿਛਲੇ ਦਿਨੀਂ ਮੁਕਤਸਰ ਦੇ ਹਲਕਾ ਗਿੱਦੜਬਾਹਾ ਚ ਲਕਸ਼ਮਨ ਕਲੋਨੀ ਚ ਰਾਤ ਨੂੰ ਇੱਕ ਨਕਾਬਪੋਸ਼ ਨੌਜਵਾਨ ਵਲੋਂ ਧਮਕੀ ਭਰੇ ਪੱਤਰ ਲੋਕਾਂ ਦੇ ਘਰਾਂ ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਦਰਅਸਲ ਬੀਤੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਕੋਈ ਨੌਜਵਾਨ ਲੋਕਾਂ ਦੇ ਘਰਾਂ ‘ਚ ਪੱਤਰ ਸੁੱਟਦਾ ਹੈ ਅਤੇ ਧਮਕੀਆਂ ਦਿੰਦਾ ਹੈ। ਜਿਸ ਨਾਲ  ਇਲਾਕੇ ਵਿੱਚ ਸਾਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ, ਕਿਉਂਕਿ ਜਿਹੜੇ ਧਮਕੀ ਭਰੇ ਪੱਤਰ ਇਸ ਨੌਜਵਾਨ ਵਲੋਂ ਸੁੱਟੇ ਜਾ ਰਹੇ ਸਨ ਉਸ ਚ ਇਨ੍ਹਾਂ ਮੁਹੱਲਾ ਨਿਵਾਸੀਆਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਇੱਥੇ ਹੀ ਬੱਸ ਨਹੀਂ ਇਸ ਆਸ਼ਕ ਨੇ ਇਨ੍ਹਾਂ ਪੱਤਰਾਂ ‘ਚ ਪੰਜਾਬ ਦੇ ਖਤਰਨਾਕ ਗੈਂਗ ਲਾਰੇਂਸ ਬਿਸ਼ਨੋਈ ਦਾ ਵੀ ਜ਼ਿਕਰ ਕੀਤਾ ਸੀ।

ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਨਾਮ ਦਾ ਇਹ ਵਿਅਕਤੀ ਗਿੱਦੜਵਾਹਾ ਦੇ ਭਾਰੂ ਚੌਂਕ ਦਾ ਰਹਿਣ ਵਾਲਾ ਹੈ ਤੇ ਜਿਸ ਮੁਹੱਲੇ ਵਿੱਚ ਇਸ ਨੇ ਇਹ ਖ਼ਤਰਨਾਕ ਹਰਕਤ ਕੀਤੀ ਹੈ, ਉੱਥੋਂ ਦੇ ਵਸਨੀਕਾਂ ਨਾਲ ਉਸ ਦੀ ਇਸ ਕਾਰਨ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਕਿਉਂਕਿ ਕਿਸੇ ਵੇਲੇ ਉਹ ਭੂੰਡ ਆਸ਼ਕ ਬਣ ਕੇ ਉਸ ਮੁਹੱਲੇ ਵਿੱਚ ਗੇੜੀਆਂ ਮਾਰਿਆ ਕਰਦਾ ਸੀ ਤੇ ਇਸ ਤੋਂ ਪ੍ਰੇਸ਼ਾਨ ਉਸ ਮੁਹੱਲੇ ਦੇ ਲੋਕਾਂ ਨੇ ਇਸ ਨੂੰ ਇੱਕ ਦਿਨ ਧਰ ਲਿਆ ਤੇ ਮੁੜ ਉੱਧਰ ਗੇੜਾ ਨਾ ਮਾਰਨ ਦੀ ਸ਼ਰਤ ‘ਤੇ ਜਾਣ ਦਿੱਤਾ। ਜਾਣਕਾਰੀ ਮੁਤਾਬਿਕ ਇਸ ਗੱਲ ਤੋਂ ਗੁੱਸੇ ‘ਚ ਆ ਕੇ ਇਸ ਨੌਜਵਾਨ ਨੇ ਇਨ੍ਹਾਂ ਲੋਕਾਂ ਦੇ ਘਰਾਂ ਚ ਧਮਕੀ ਭਰੇ ਪੱਤਰ ਸੁੱਟਣੇ ਸ਼ੁਰੂ ਕਰ ਦਿੱਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣੇ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਹ ਉਕਤ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਹਰਪ੍ਰੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਨੌਜਵਾਨ ਉਸ ਮੁਹੱਲੇ ‘ਚ ਗੇੜੇ ਮਾਰਦਾ ਸੀ ਜਿੱਥੇ ਧਮਕੀ ਭਰੇ ਪੱਤਰ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਅਧਿਕਾਰੀ ਅਨੁਸਾਰ ਇਸ ਨੂੰ ਜਦੋਂ ਮੁਹੱਲਾ ਨਿਵਾਸੀਆਂ ਵੱਲੋਂ ਹਟਾਇਆ ਗਿਆ ਤਾਂ ਮੁਲਜ਼ਮ ਨੇ ਉਕਤ ਘਟਨਾ ਨੂੰ ਅੰਜ਼ਾਮ ਦੇ ਦਿੱਤਾ।

ਇਸ ਸਬੰਧੀ ਜਦੋਂ ਮੁਲਜ਼ਮ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਲੋਕਾਂ ਦੇ ਘਰਾਂ ਵਿੱਚ ਇਹ ਪੱਤਰ ਸੁੱਟੇ ਗਏ ਤਾਂ ਉਸ ਵੇਲੇ ਉਹ ਨਸ਼ੇ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਪਰ ਜਦੋਂ ਲਖਵਿੰਦਰ ਨੂੰ ਨਸ਼ਾ ਛਡਾਉਣ ਲਈ ਕੋਈ ਦਵਾਈ ਲੈਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਦੀ ਕੋਈ ਦਵਾਈ ਨਹੀਂ ਚਲਦੀ।

- Advertisement -

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Share this Article
Leave a comment