ਚੰਡੀਗੜ੍ਹ ‘ਚ ਟੈਕਸੀ ਡਰਾਈਵਰ ਦਾ ਸਵਾਰੀਆਂ ਨੇ ਕੀਤਾ ਕਤਲ

Rajneet Kaur
2 Min Read

ਚੰਡੀਗੜ੍ਹ : ਚੰਡੀਗੜ੍ਹ ਵਿਚ ਇੱਕ ਟੈਕਸੀ ਡਰਾਈਵਰ ਦਾ ਕਤਲ ਕਰ ਦਿਤਾ ਗਿਆ ਹੈ। ਮੋਹਾਲੀ ਨੇੜੇ ਮੁੱਲਾਂਪੁਰ ਵਿਖੇ ਬੀਤੀ ਦੇਰ ਰਾਤ ਇੱਕ ਟੈਕਸੀ ਡਰਾਈਵਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਸੈਕਟਰ 43 ਤੋਂ ਨਿਊ ਚੰਡੀਗੜ੍ਹ ਲਈ ਪ੍ਰਾਈਵੇਟ ਕੰਪਨੀ ਦੀ ਟੈਕਸੀ ਬੁੱਕ ਕੀਤੀ ਗਈ ਸੀ। ਇਸ ਦੌਰਾਨ ਮਨੋਹਰ ਲਾਲ ਹਾਊਸਿੰਗ ਸੋਸਾਇਟੀ ਨੇੜੇ ਕਿਸੇ ਗੱਲ ਨੂੰ ਲੈ ਕੇ ਟੈਕਸੀ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਝਗੜਾ ਹੋ ਗਿਆ। ਟੈਕਸੀ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਬਹਿਸ ਕਾਫ਼ੀ ਵੱਧ ਗਈ ਸੀ। ਜਿਸ ਦੌਰਾਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਡਰਾਈਵਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਅਤੇ ਫਿਰ ਚਾਕੂ ਨਾਲ ਕਤਲ ਕਰ ਦਿੱਤਾ ਗਿਆ ।

ਉਸ ਦੀ ਲਾਸ਼ ਮੁੱਲਾਂਪੁਰ ਦੀ ਮੈਡੀਸਿਟੀ ਕੋਲ ਮਿਲੀ  ਹੈ । ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਸ ਦਾ ਕਤਲ ਸਵਾਰੀਆਂ ਵਲੋਂ ਕੀਤਾ ਗਿਆ ਹੈ।  ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੀਜੀਆਈ ਚੰਡੀਗੜ੍ਹ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਪੁਲਿਸ ਨੇ ਅਣਪਛਾਤੇ ਹਮਲਾਵਰ ਵਿਰੁਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਧਰਮਪਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ।ਜਿਸ ਦੀ ਉਮਰ ਤਕਰੀਬਨ 36 ਸਾਲ ਹੈ।  ਮ੍ਰਿਤਕ ਰਾਜਸਥਾਨ ਦਾ ਵਸਨੀਕ ਹੈ। ਉਹ ਜ਼ੀਰਕਪੁਰ ਵਿੱਚ ਆਪਣੀ ਭੈਣ ਕੋਲ ਰਹਿੰਦਾ ਸੀ। ਧਰਮਪਾਲ ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਕੰਮ ਕਰ ਰਿਹਾ ਸੀ ਅਤੇ ਆਪਣੇ ਭਰਾ ਨਾਲ ਮਿਲ ਕੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਟੈਕਸੀ ਚਲਾਉਂਦਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment