ਮਾਨਸਾ ‘ਚ ਪੰਜਾਬ-ਹਰਿਆਣਾ ਹਾਈਵੇਅ ‘ਤੇ ਲਗਾਇਆ ਬੰਨ੍ਹ,ਟਰੈਕਟਰ ਲੈ ਕੇ ਪਹੁੰਚ ਗਏ ਲੋਕ, ਆਰਮੀ ਵੀ ਮੌਜੂਦ

Rajneet Kaur
2 Min Read

ਮਾਨਸਾ: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਦੀ ਘੱਗਰ ਦਰਿਆ ’ਚ ਦਰਾਰ ਪੈਣ ਕਾਰਨ ਬੰਨ੍ਹ ਲਗਾ ਕੇ ਪੰਜਾਬ-ਹਰਿਆਣਾ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਅੱਧਾ ਮਾਨਸਾ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਸਰਦੂਲਗੜ੍ਹ ਵੱਲ ਪਾਣੀ ਦਾ ਵਹਾਅ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇ ‘ਤੇ ਹੀ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ।  ਪਾਣੀ ਤੋਂ ਬਚਣ ਲਈ ਲੋਕਾਂ ਵੱਲੋਂ ਖੁਦ ਹੀ ਟਰੈਕਟਰ ਟਰਾਲੀ ਅਤੇ ਜੇ.ਸੀ.ਬੀ ਲਗਾ ਕੇ ਬੰਨ੍ਹ ਲਗਾਇਆ ਜਾ ਰਿਹਾ ਹੈ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਘੱਗਰ ’ਚ ਪਾੜ ਪਏ ਹਨ ਪਰ ਉਸ ਸਮੇਂ ਕੋਈ ਇੰਤਜ਼ਾਮ ਨਹੀਂ ਕੀਤੇ ਗਏ। ਪਰ ਇਸ ਵਾਰ ਸਾਰੇ ਪਿੰਡ ਵਾਲੇ ਏਕੇ ਦਾ ਪ੍ਰਗਟਾਵਾ ਕੀਤਾ ਹੈ।ਸਰਦੂਲਗੜ੍ਹ ਵਿੱਚ ਮਾਨਸਾ ਸਿਰਸਾ ਨੈਸ਼ਨਲ ਹਾਈਵੇ ਉੱਪਰ ਹੀ ਲੋਕ ਮਿੱਟੀ ਪਾ ਕੇ ਬੰਨ੍ਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਸੜਕ ਪਾਰ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਬਚਾਇਆ ਜਾ ਸਕੇ। ਇਹ ਹਾਈਵੇ ਹਰਿਆਣਾ ਦੇ ਸਿਰਸਾ ਤੋਂ ਨਿਕਲਦਾ ਹੋਇਆ ਪੰਜਾਬ ਅਤੇ ਫਿਰ ਜੰਮੂ ਕਸ਼ਮੀਰ ਨੂੰ ਜੋੜਦਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇੱਥੇ ਦਰਾਰ ਪੈ ਚੁੱਕੀ ਹੈ। ਅੱਜ ਇੱਕ ਵਾਰ ਫਿਰ ਘੱਗਰ ਵਿੱਚ ਦਰਾਰ ਪੈ ਗਈ ਹੈ। ਇਸ ਮਗਰੋਂ ਪਾਣੀ ਸ਼ਹਿਰ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਆਪਣੇ ਪੱਧਰ ‘ਤੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਬਚਾਉਣ ਲਈ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment