ਬਾਦਲ ਪਿੰਡ ਸਕਾਰਪੀਓ ਗੱਡੀ ਭਜਾ ਕੇ ਨਾਕੇ ‘ਚ ਮਾਰੀ, ਕਈ ਪੁਲਿਸ ਵਾਲੇ ਜ਼ਖਮੀ, ਲੱਖਾ ਸਿਧਾਣਾ ਸਣੇ 60-70 ਗੱਡੀਆਂ ਵਾਲਿਆਂ ਤੇ ਪਰਚਾ ਦਰਜ਼

TeamGlobalPunjab
2 Min Read

ਲੰਬੀ : ਜਿਵੇਂ ਕਿ ਪੁਰਾਣੀਆਂ ਫ਼ਿਲਮਾਂ ਚ ਹੋਇਆ ਕਰਦਾ ਸੀ ਫਿਲਮ ਦੇ ਅਖੀਰ ਵਿੱਚ ਪੁਲਿਸ ਆ ਜਾਂਦੀ ਹੈ ਤੇ ਕਈਆਂ ਨੂੰ ਫੜ ਲਿਆ ਜਾਂਦਾ ਹੈ ਠੀਕ ਇਸ ਤਰ੍ਹਾਂ ਤਾਂ ਨਹੀਂ, ਪਰ ਕੁਝ ਕੁਝ ਇਹੋ ਜਿਹਾ ਹੀ ਹੋਇਆ ਹੈ ਬੀਤੀ ਕੱਲ੍ਹ ਸਿੱਖ ਜਥੇਬੰਦੀਆਂ ਵਲੋਂ ਬਾਦਲਾਂ ਦੀ ਕੋਠੀ ਅੱਗੇ ਕੀਤੇ ਗਏ ਰੋਸ ਮਾਰਚ ਵਾਲੀ ਘਟਨਾ ‘ਚ। ਘਟਨਾ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਪ੍ਰਦਸ਼ਨਕਾਰੀਆਂ ਵਿਚੋਂ ਇੱਕ ਲੱਖਾ ਸਿਧਾਣਾ ਸਣੇ 60-70 ਗੱਡੀਆਂ ਚ ਸਵਾਰ ਲੋਕਾਂ ਤੇ ਪਰਚਾ ਦਰਜ਼ ਕੀਤਾ ਹੈ। ਇਨ੍ਹਾਂ ਲੋਕਾਂ ਤੇ ਪੁਲਿਸ ਦਾ ਦੋਸ਼ ਹੈ ਕਿ ਇਨ੍ਹਾਂ ਨੇ ਲੱਖਾ ਸਿਧਾਣਾ ਦੀ ਅਗਵਾਈ ਵਿੱਚ ਗੱਡੀਆਂ ਨਾਲ ਨਾਕੇ ਤੋੜ ਦਿੱਤੇ ਤੇ ਬਾਦਲ ਪਿੰਡ ਅੰਦਰ ਵੜ ਗਏ।ਇਸ ਕਾਰਨ ਕਈ ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ। ਇਹਨਾਂ ਪ੍ਰਦਰਸ਼ਨਕਾਰੀਆਂ ਨੇ ਬਾਦਲਾਂ ਦੀ ਕੋਠੀ ਦੇ ਬਾਹਰ ਰੋਸ ਧਾਰਨਾ ਦਿੱਤਾ ਸੀ।
ਦੱਸ ਦਈਏ ਕਿ ਬੇਅਦਬੀਆਂ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਨੂੰ ਲੈ ਕੇ ਬੀਤੀ ਕੱਲ੍ਹ ਪੰਜਾਬ ਦੀਆਂ 25 ਸਿੱਖ ਜਥੇਬੰਦੀਆਂ ਕਾਰਕੁੰਨਾ ਤੇ ਆਗੂਆਂ ਨੇ ਬਰਗਾੜੀ ਤੋਂ ਪਿੰਡ ਬਾਦਲ ਤੱਕ ਬਾਦਲ ਭਜਾਓ, ਪੰਥ-ਪੰਜਾਬ ਬਚਾਓ ਨਾਮ ਦਾ ਇੱਕ ਰੋਸ ਮਾਰਚ ਕੱਢਿਆ ਸੀ।ਜਿਸ ਦੌਰਾਨ ਇਹ ਲੋਕ 60-70 ਗੱਡੀਆਂ ‘ਚ ਸਵਾਰ ਹੋ ਕੇ ਕਾਫਲੇ ਦੇ ਰੂਪ ‘ਚ ਪਿੰਡ ਬਾਦਲ ਪਹੁੰਚੇ ਸਨ। ਜਿੱਥੇ ਪਹਿਲਾਂ ਤੋਂ ਹੀ ਮੌਜੂਦ ਬੈਰੀਕੇਟ ਲਗਾ ਕੇ ਇਸ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।ਪੁਲਿਸ ਵਲੋਂ ਦਰਜ ਕੀਤੀ ਗਈ ਐੱਫ.ਆਈ.ਆਰ ਮੁਤਾਬਿਕ ਇਸ ਕਾਫਲੇ ਦੇ ਸਭ ਤੋਂ ਅੱਗੇ ਕਾਲੇ ਰੰਗ ਦਾ ਝੰਡਾ ਲਗਾਈ ਲੱਖਾ ਸਿਧਾਣਾ ਦੀ ਸਕਾਰਪਿਓ ਗੱਡੀ ਆ ਰਹੀ ਸੀ , ਜਿਸ ਸਵਾਰ ਸਿਧਾਣਾ ਤੇ 8-10 ਹੋਰ ਵਿਅਕਤੀ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੱਖਾ ਸਿਧਾਣਾ ਨੇ ਗੱਡੀ ਪਿੱਛੇ ਕਰਕੇ ਪੁਲਿਸ ਵਾਲਿਆਂ ਨੂੰ ਮਾਰ ਦੇਣ ਦੀ ਨੀਯਤ ਨਾਲ ਸਕਾਰਪਿਓ ਗੱਡੀ ਭਜਾ ਕੇ ਬੈਰੀਕੇਟਾਂ ‘ਚ ਮਾਰੀ ।ਜਿਸ ਕਾਰਨ ਮੌਕੇ ‘ਤੇ ਖੜ੍ਹੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੀ ਡਊਟੀ ‘ਚ ਵਿਘਨ ਵੀ ਪਿਆ।ਥਾਣਾ ਲੰਬੀ ਦੇ ਐੱਸ.ਅੱੈਚ.ਓ. ਬਿਕਰਮਜੀਤ ਸਿੰਘ ਅਨੂੰਸਾਰ ਇਸ ਜ਼ੁਰਮ ਤਹਿਤ ਲੱਖਾ ਸਿਧਾਣਾ ਅਤੇ ਉਸ ਦੇ ਨਾਲ ਆਈਆਂ 60-70 ਗੱਡੀਆਂ ‘ਚ ਸਾਵਰ ਲੋਕਾਂ ‘ਤੇ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share this Article
Leave a comment