ਪੁਲਵਾਮਾ ਤੋਂ ਬਾਅਦ ਹੁਣ ਭਦੋਹੀ ‘ਚ ਜ਼ਬਰਦਸਤ ਧਮਾਕਾ, 13 ਮਰੇ 6 ਜ਼ਖਮੀਂ, ਥਾਣਾ ਮੁਖੀ ਤੇ ਚੌਂਕੀ ਇੰਚਾਰਜ ਮੁਅੱਤਲ

Prabhjot Kaur
2 Min Read

ਭਦੋਹੀ : ਕਸ਼ਮੀਰ ਦੇ ਪੁਲਵਾਮਾ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਭਦੋਹੀ ਇਲਾਕੇ ਵਿੱਚ ਜਬਰਦਸਤ ਧਮਾਕਾ ਹੋਇਆ ਹੈ। ਅਧਿਕਾਰਿਤ ਜਾਣਕਾਰੀ ਅਨੁਸਾਰ ਇਹ ਧਮਾਕਾ ਉੱਥੇ ਸਥਿਤ ਇੱਕ ਦੁਕਾਨ ਅੰਦਰ ਹੋਇਆ ਹੈ ਜਿਸ ਵਿੱਚ ਘੱਟੋ ਘੱਟ 13 ਬੰਦਿਆਂ ਦੇ ਮਾਰੇ ਜਾਣ ਅਤੇ 6 ਦੇ ਜਖਮੀ ਹੋਣ ਦੀ ਖ਼ਬਰ ਹੈ। ਜਿਲ੍ਹਾ ਮੈਜ਼ਿਸ਼ਟ੍ਰੇਟ ਦੇ ਦੱਸਣ ਅਨੁਸਾਰ ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਉਸ ਦੁਕਾਨ ਦੇ ਨਾਲ ਵਾਲੇ 3 ਮਕਾਨ ਵੀ ਬੁਰੀ ਤਰ੍ਹਾਂ ਢਹਿ ਗਏ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਲਵੇ ਥੱਲੇ ਅਜੇ ਵੀ ਕੁਝ ਬੰਦੇ ਦੱਬੇ ਹੋ ਸਕਦੇ ਹਨ ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਜੰਗੀ ਪੱਧਰ ‘ਤੇ ਜ਼ਾਰੀ ਹੈ।

ਮਾਰੇ ਗਏ ਲੋਕਾਂ ਸਬੰਧੀ ਡੂੰਘਾ ਦੁੱਖ ਜਾਹਰ ਕਰਦਿਆਂ ਯੂ.ਪੀ. ਦੇਮੁੱਖ ਮੰਤਰੀ ਯੋਗੀ ਅਦਿਤਆਨਾਥ ਨੇ ਜ਼ਖਮੀਆਂ ਨੂੰ ਮੁਫ਼ਤ ਅਤੇ ਸਹੀ ਇਲਾਜ਼ ਦਿੱਤੇ ਜਾਣ ਲਈ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ। ਜਿਲ੍ਹਾਂ ਮੈਜਿਸ਼ਟ੍ਰੇਟ ਰਜਿੰਦਰ ਪ੍ਰਸ਼ਾਦ ਦੇ ਦੱਸਣ ਅਨੁਸਾਰ ਇਹ ਧਮਾਕਾ ਰੋਹਟਾ ਬਜ਼ਾਰ ਵਿੱਚ ਸਥਿਤ ਇੱਕ ਦੁਕਾਨ ਅੰਦਰ ਹੋਇਆ ਜਿਸ ਨੂੰ ਕਿ ਕਲੀਆਰ ਮਨਸੂਰੀ ਨਾਮ ਦਾ ਇੱਕ ਸਕਸ਼ ਚਲਾਉਂਦਾ ਸੀ। ਉਨ੍ਹਾਂ ਦੱਸਿਆ ਕਿ ਮਨਸੂਰੀ ਦੀ ਦੁਕਾਨ ਦੇ ਪਿੱਛੇ ਉਸ ਦੇ ਪੁੱਤਰ ਦੀ ਇੱਕ ਗਲੀਚਿਆਂ ਦੀ ਫੈਕਟਰੀ ਸੀ, ਤੇ ਹੋ ਸਕਦਾ ਹੈ ਕਿ ਉਸ ਫੈਕਟਰੀ ਅੰਦਰ ਕੰਮ ਕਰਨ ਵਾਲੇ ਮਜ਼ਦੂਰ ਵੀ ਮਲਵੇ ਥੱਲੇ ਦੱਬੇ ਹੋਣ।

ਇਸ ਸਬੰਧੀ ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਮਨਸੂਰੀ ਪਟਾਕੇ ਬਣਾਉਣ ਦਾ ਨਜ਼ਾਇਜ਼ ਧੰਦਾ ਵੀ ਚਲਾਉਂਦਾ ਸੀ। ਇਸ ਧਮਾਕੇ ‘ਚ ਮਾਰੇ ਗਏ 4 ਲੋਕਾਂ ਦੀ ਪਛਾਣ ਹੋਈ ਦੱਸੀ ਜਾਂਦੀ ਹੈ, ਪਰ ਜਿਲ੍ਹਾਂ ਮੈਜ਼ਿਸ਼ਟ੍ਰੇਟ ਅਨੁਸਾਰ ਇਨ੍ਹਾਂ ਸਾਰਿਆਂ ਦੀ ਪੁਸ਼ਟੀ ਕੀਤੇ ਜਾਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਤੇ ਮਲਵਾ ਹਟਾਉਣ ਅਤੇ ਬਚਾਅ ਕਾਰਜ ਚਲਾਉਣ ਲਈ ਭਾਰੀ ਮਸ਼ੀਨਰੀਆਂ ਮੌਕੇ ‘ਤੇ ਭੇਜ ਦਿੱਤੀਆਂ ਗਈਆਂ ਹਨ। ਜਿਲ੍ਹਾ ਮੈਜ਼ਿਸ਼ਟ੍ਰੇਟ ਅਨੁਸਾਰ ਐਨਡੀਆਰਐਫ ਦੀਆਂ ਟੀਮਾਂ, ਫਰੈਂਸਿਕ ਮਾਹਰ ਅਤੇ ਜਿਲ੍ਹੇ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਚੁੱਕੇ ਹਨ।

ਇੱਧਰ ਦੂਜੇ ਪਾਸੇ ਜਿਲ੍ਹੇ ਦੇ ਐਸਐਸਪੀ ਰਜੇਸ਼ ਸਿੰਘ ਨੇ ਦੱਸਿਆ ਕਿ ਥਾਣਾ ਚੌਰੀ ਦੇ ਐਸਐਚਓ ਅਜੇ ਕੁਮਾਰ ਸਿੰਘ ਅਤੇ ਪੁਲਿਸ ਚੌਂਕੀ ਇੰਚਾਰਜ ਪ੍ਰਮੋਦ ਕੁਮਾਰ ਵਰਮਾਂ ਨੂੰ ਇਸ ਘਟਨਾਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ।

- Advertisement -

 

Share this Article
Leave a comment