ਧਰਤੀ ਗੋਲ ਹੈ ਇਸ ਗੱਲ ਨੂੰ ਤਾਂ ਸਾਰੇ ਜਾਣਦੇ ਹੀ ਹਾਂ ਪਰ ਕਈ ਅਜਿਹੇ ਲੋਕ ਵੀ ਹਨ ਜੋ ਧਰਤੀ ਦੇ ਚਪਟੇ ਹੋਣ ਦਾ ਦਾਅਵਾ ਕਰਦੇ ਰਹਿੰਦੇ ਹਨ। ਇੱਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ, ਯੂਟਿਊਬ ‘ਤੇ ਅਜੇਹੀ ਵੀਡੀਓ ਦਾ ਢੇਰ ਮੌਜੂਦ ਹੈ ਜਿਸ ਵਿੱਚ ਲੋਕਾਂ ਨੇ ਧਰਤੀ ਚਪਟੀ ਹੋਣ ਦਾ ਦਾਅਵਾ ਕੀਤਾ ਹੈ ਅਤੇ ਇਸ ਜਾਣਕਾਰੀ ਨੂੰ ਫੈਲਾਉਣ ਲਈ ਯੂਟਿਊਬ ਨੂੰ ਹੀ ਜ਼ਿੰਮੇਦਾਰ ਮੰਨਿਆ ਗਿਆ ਹੈ। ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਚਾਲਬਾਜ਼ ਵੀਡੀਓ ਫੈਲਾਉਣ ਲਈ ਯੂਟਿਊਬ ਦੀ ਜਮ ਕੇ ਵਰਤੋਂ ਕੀਤੀ ਜਾਂਦੀ ਹੈ, ਜਿਸਤੋਂ ਬਾਅਦ ਯੂਟਿਊਬ ਅਜਿਹੀ ਵੀਡੀਓ ‘ਤੇ ਸੱਖਤੀ ਕਰਨ ਦੀ ਤਿਆਰੀ ਕਰ ਰਿਹਾ ਹੈ ।

ਯੂਟਿਊਬ ਬਦਲੇਗਾ ਪਾਲਿਸੀ
ਉਥੇ ਹੀ ਸ਼ਿਕਾਇਤ ਤੋਂ ਬਾਅਦ ਹੁਣ ਪਾਲਿਸੀ ਚੇਂਜ ਨੂੰ ਲੈ ਕੇ ਯੂਟਿਊਬ ਇਸ ਤਰ੍ਹਾਂ ਦੀ ਵੀਡੀਓਜ਼ ‘ਤੇ ਐਕਸ਼ਨ ਲੈਣ ਦੀ ਤਿਆਰੀ ਕਰ ਰਿਹਾ ਹੈ। ਯੂਟਿਊਬ ਨੇ ਕਿਹਾ ਕਿ ਉਹ ਇਨ੍ਹਾਂ ਵੀਡੀਓਜ਼ ਦੀ ਰਿਕਮੈਂਡੇਸ਼ਨ ਦੇਣਾ ਬੰਦ ਕਰ ਦੇਵੇਗਾ। ਯੂਟਿਊਬ ‘ਤੇ ਇਸਨੂੰ ਲੈ ਕੇ ਸਵਾਲ ਉਠ ਰਹੇ ਸਨ ਕਿ ਪਲੈਟਫਾਰਮ ਯੂਜਰਸ ਨੂੰ ਫੇਕ ਇੰਫਾਰਮੇਸ਼ਨ ਦੇਣ ਵਾਲੇ ਅਤੇ ਚਾਲਬਾਜ਼ ਵੀਡੀਓਜ਼ ਦਿਖਾਉਂਦਾ ਹੈ।

ਲਗਾਤਾਰ ਹੋਈ ਆਲੋਚਨਾ ਤੋਂ ਬਾਅਦ ਕੰਪਨੀ ਵਲੋਂ ਕਿਹਾ ਗਿਆ ਹੈ ਕਿ ਵੀਡੀਓ ਰੈਕਮੈਂਡ ਕਰਨ ਵਾਲੇ ਸੈਕਸ਼ਨ ਵਿੱਚ ਹੁਣ ਬਦਲਾਅ ਕੀਤੇ ਜਾਣਗੇ। ਇੱਕ ਬਲਾਗ ਪੋਸਟ ਵਿੱਚ ਯੂ-ਟਿਊਬ ਨੇ ਕਿਹਾ ਕਿ ਹੁਣ ਇਸ ‘ਤੇ ਬਾਰਡਰ ਲਾਈਨ ਕੰਟੈਂਟ ਵਾਲੇ ਜਾਂ ਯੂਜ਼ਰਸ ਨੂੰ ਗਲਤ ਤਰੀਕੇ ਨਾਲ ਭੁਲੇਖੇ ਪੈਦਾ ਕਰਨ ਵਾਲੀ ਵੀਡੀਓ ਦੀ ਸਜੈਸ਼ਨ ਨਹੀਂ ਦੇਵੇਗਾ ਭਲੇ ਹੀ ਵੀਡੀਓ ਫੁਟੇਜ ਗਾਈਡਲਾਈਨਜ਼ ਦੇ ਹਿਸਾਬ ਨਾਲ ਠੀਕ ਹੋਣ।

ਸਿਰਫ ਦੋ-ਤਿਹਾਈ ਨੌਜਵਾਨ ਮੰਨਦੇ ਹਨ ਧਰਤੀ ਨੂੰ ਗੋਲ
ਟੈਕਸਸ ਟੈਕ ਯੂਨੀਵਰਸਿਟੀ ‘ਚ ਜਾਂਚ ਦੀ ਅਗਵਾਈ ਕਰਨ ਵਾਲੀ ਏਸ਼ਲੇ ਲੈਂਡਰਮ ਦੇ ਮੁਤਾਬਕ , ਫਲੈਟ – ਅਰਥਰਸ ਦੀ ਗਿਣਤੀ ਵਿੱਚ ਹੈਰਾਨ ਕਰਨ ਵਾਲੇ ਵਾਧੇ ਦੇ ਕਾਰਨ ਦੀ ਪਹਿਚਾਣ ਕੀਤੀ ਗਈ। 2018 ਵਿੱਚ ਲੰਦਨ ਦੀ ਇੱਕ ਮਾਰਕਿਟ ਰਿਸਰਚ ਕੰਪਨੀ YouGov ਨੇ ਸਰਵੇ ਕੀਤਾ। ਸਰਵੇ ਵਿੱਚ ਪਾਇਆ ਗਿਆ ਕਿ ਸਿਰਫ ਦੋ-ਤਿਹਾਈ ਨੌਜਵਾਨ ਲੋਕਾਂ ਨੇ ਧਰਤੀ ਗੋਲ ਹੋਣ ਵਾਲੀ ਥਿਉਰੀ ਨੂੰ ਮੰਨਿਆ। ਇਸ ਵਿੱਚ ਗੂਗਲ ਨੇ ਸਵੀਕਾਰ ਕੀਤਾ ਹੈ ਕਿ ਯੂਟਿਊਬ ‘ਤੇ ਝੂਠੀ ਜਾਣਕਾਰੀ ਦਾ ਪ੍ਰਸਾਰ ਕੀਤਾ ਗਿਆ। ਸੀਨੇਟ ਦੇ ਅਨੁਸਾਰ , ਜਨਵਰੀ ਵਿੱਚ ਇਸ ਝੂਠੀ ਧਾਰਨਾ ਨੂੰ ਬਦਲਣ ਲਈ ਨਵੀਂ ਪਾਲਿਸੀ ਬਣਾਈ ਜਾਵੇਗੀ ।


