ਭਾਰਤੀ-ਅਮਰੀਕੀ ਡਾਕਟਰ ਦੀ ਚਿਤਾਵਨੀ, ‘ਲਗਾਤਾਰ ਰੂਪ ਬਦਲ ਰਿਹੈ ਕੋਰੋਨਾ, ਹੋ ਜਾਓ ਸਾਵਧਾਨ!’

TeamGlobalPunjab
1 Min Read

ਵਾਸ਼ਿੰਗਟਨ: ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਮੂਰਤੀ ਨੇ ਕਿਹਾ ਕਿ, ਜਾਨਲੇਵਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ ਦੇਸ਼ ਨੂੰ ਇਸ ਲਈ ਤਿਆਰ ਰਹਿਣਾ ਪਵੇਗਾ।

ਡਾ.ਮੂਰਤੀ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਦੇਸ਼ ਦੇ ਸਰਜਨ ਜਨਰਲ ਵਜੋਂ ਚੁਣਿਆ ਹੈ। ਬਾਇਡਨ ਪ੍ਰਸ਼ਾਸਨ ਦੀ ਕੋਵਿਡ-19 ਨੀਤੀ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ.ਵਿਵੇਕ ਮੂਰਤੀ ਨੇ ਇਸ ਸੰਕਟ ਨਾਲ ਨਜਿੱਠਣ ਲਈ ਜੀਨ ਆਧਾਰਿਤ ਸਰਵਿਲਾਂਸ ਅਤੇ ਕਾਂਟੈਕਟ ਟ੍ਰੇਸਿੰਗ ਵਿੱਚ ਜ਼ਿਆਦਾ ਨਿਵੇਸ਼ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ ਵਾਇਰਸ ਲਗਾਤਾਰ ਰੂਪ ਬਦਲ ਰਿਹਾ ਹੈ ਅਤੇ ਸਾਨੂੰ ਇਸ ਲਈ ਤਿਆਰ ਰਹਿਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਸਾਨੂੰ ਨੰਬਰ ਇੱਕ ਬਣਨਾ ਹੋਵੇਗਾ, ਜ਼ਿਆਦਾ ਚੰਗਾ ਜੀਨ ਆਧਾਰਿਤ ਸਰਵਿਲਾਂਸ ਅਪਣਾਉਣਾ ਪਵੇਗਾ ਤਾਂ ਕਿ ਇਸ ਵਾਇਰਸ ਦੇ ਨਵੇਂ ਵਰਜ਼ਨ ਆਉਂਦੇ ਹੀ ਉਨ੍ਹਾਂ ਦੀ ਪਹਿਚਾਣ ਕੀਤੀ ਜਾ ਸਕੇ।

ਡਾ.ਮੂਰਤੀ ਨੇ ਕਿਹਾ ਸਾਨੂੰ ਸਿਹਤ ਉਪਰਾਲਿਆਂ ਜਿਵੇਂ ਮਾਸਕ ਪਹਿਨਣਾ, ਇਨਡੋਰ ਸਮਾਗਮਾਂ ਤੋਂ ਬਚਣ ‘ਤੇ ਜ਼ੋਰ ਦੇਣਾ ਪਵੇਗਾ। ਦੱਸਣਯੋਗ ਹੈ ਕਿ ਬਰਾਕ ਓਬਾਮਾ ਦੇ ਸਮੇਂ ਵੀ ਅਮਰੀਕਾ ਦੇ ਸਰਜਨ ਜਨਰਲ ਰਹੇ ਮੂਰਤੀ ਨੇ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ‘ਤੇ ਅਚਾਨਕ ਅਹੁਦਾ ਛੱਡ ਦਿੱਤਾ ਸੀ।

- Advertisement -

Share this Article
Leave a comment