ਦਿਨ ਦਿਹਾੜੇ ASI ‘ਤੇ ਹਮਲਾ, ਕ੍ਰਿਪਾਨਾਂ ਅਤੇ ਪਿਸਤੌਲ ਨਾਲ ਬੋਲਿਆ ਧਾਵਾ, ਖੇਤਾਂ ‘ਚ ਭੱਜ ਬਚਾਈ ਜਾਨ, ਦੇਖੋ ਵੀਡੀਓ

TeamGlobalPunjab
2 Min Read

ਅੰਮ੍ਰਿਤਸਰ : ਪੰਜਾਬ ‘ਚ ਕੁੱਟਮਾਰ ਅਤੇ ਲੜਾਈ ਝਗੜੇ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਅਤੇ ਸਾਡੀ ਸੁਰੱਖਿਆ ਲਈ ਹਰ ਸਮੇਂ ਤੈਨਾਤ ਰਹਿੰਦੀ ਹੈ ਪੰਜਾਬ ਪੁਲਿਸ, ਪਰ ਹੁਣ ਇੰਝ ਜਾਪਦਾ ਹੈ ਜਿਵੇਂ ਇਹ ਪੁਲਿਸ ਖੁਦ ਵੀ ਸੁਰੱਖਿਅਤ ਨਹੀਂ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਬੀਤੇ ਦਿਨੀਂ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਬਾਰੇ ਪੜ੍ਹ, ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਬੀਤੇ ਦਿਨੀ ਇੱਕ ਏਐੱਸਆਈ ਨੇ ਇਹ ਰੌਲਾ ਪਾ ਦਿੱਤਾ ਕਿ ਉਸ ਨੂੰ  ਕੁਝ ਅਣਪਛਾਤੇ ਬੰਦਿਆਂ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੀ ਇਸ ਥਾਣੇਦਾਰ ਨੇ ਥਾਣੇ ਵਿੱਚ ਰਿਪੋਰਟ ਵੀ ਦਰਜ ਕਰਵਾ ਦਿੱਤੀ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਇਸ ਏਐੱਸਆਈ ਨੇ ਦੋਸ਼ ਲਾਇਆ ਕਿ ਉਸ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਵੇਲੇ ਹਮਲਾ ਬੋਲ ਦਿੱਤਾ ਜਦੋਂ ਉਹ ਹਮਲਾਵਰਾਂ ਨੇ ਉਸ ਕੋਲੋਂ ਬਹਾਨੇ ਨਾਲ ਰਸਤਾ ਪੁੱਛਿਆ। ਏਐਸਆਈ ਅਨੁਸਾਰ ਇਸੇ ਹਮਲੇ ਦੌਰਾਨ ਉਹ ਜ਼ਖਮੀ ਵੀ ਹੋ ਗਿਆ ਤੇ ਉਸ ਦਾ ਦਾਅਵਾ ਹੈ ਕਿ ਉਸ ਨੇ ਇਸ ਤੋਂ ਬਾਅਦ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ।

ਸ਼ਿਕਾਇਤ ਵਿੱਚ ਇਹ ਥਾਣੇਦਾਰ ਲਿਖਦਾ ਹੈ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੇ ਖੇਤ ਵੱਲ ਜਾ ਰਿਹਾ ਸੀ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਤੋਂ ਰਸਤਾ ਪੁੱਛਿਆ। ਥਾਣੇਦਾਰ ਅਨੁਸਾਰ ਜਦੋਂ ਉਹ ਰਸਤਾ ਦੱਸਣ ਲੱਗਾ ਤਾਂ ਉਨ੍ਹਾਂ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਏਐਸਆਈ ਮੁਤਾਬਕ ਉਨ੍ਹਾਂ ਹਮਲਾਵਰਾਂ ਨੇ ਉਸ ‘ਤੇ 3 ਫਾਇਰ ਕੀਤੇ ਤੇ ਇਸ ਤੋਂ ਬਾਅਦ ਉਸ ਨੂੰ ਉੱਥੋਂ ਭੱਜਣਾ ਪਿਆ। ਥਾਣੇਦਾਰ ਅਨੁਸਾਰ ਜਦੋਂ ਉਹ ਭੱਜ ਰਿਹਾ ਸੀ ਤਾਂ ਉਨ੍ਹਾਂ ਹਮਲਾਵਰਾਂ ਨੇ ਉਸ ਦੇ ਪਿੱਛੇ 2 ਹੋਰ ਫਾਇਰ ਕੀਤੇ। ਥਾਣੇਦਾਰ ਨੇ ਦੱਸਿਆ ਕਿ ਇਸ ਦੌਰਾਨ ਕੁਝ ਲੋਕ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪਿੱਛੇ ਕਿਰਪਾਨਾਂ ਲੈ ਕੇ ਵੀ ਦੌੜੇ। ਏਐਸਆਈ ਅਨੁਸਾਰ ਹਮਲਾਵਰ ਕੁੱਲ 4 ਬੰਦੇ ਸਨ ਤੇ ਉਹ ਇੱਕ ਆਈ 20 ਗੱਡੀ ‘ਤੇ ਆਏ ਸਨ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/n1nrDj9b1Sc

- Advertisement -

Share this Article
Leave a comment