ਬਟਾਲਾ ਫੈਕਟਰੀ ਬਲਾਸਟ : ਪੁਲਿਸ ਨੇ ਦਰਜ ਕੀਤਾ ਮਰੇ ਹੋਏ ਬੰਦੇ ‘ਤੇ ਪਰਚਾ, ਪਤਾ ਲੱਗਣ ‘ਤੇ ਲੋਕਾਂ ਦੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ

TeamGlobalPunjab
2 Min Read

[alg_back_button]

 ਗੁਰਦਾਸਪੁਰ : ਬੀਤੇ ਦਿਨੀਂ ਬਟਾਲਾ ਦੀ ਜਲੰਧਰ ਰੋਡ ‘ਤੇ ਹੰਸਲੀ ਨਾਲੇ ਨੇੜੇ ਪੈਂਦੀ ਪਟਾਕਾ ਫੈਕਟਰੀ ‘ਚ 23 ਵਿਅਕਤੀ ਮਾਰੇ ਗਏ ਹਨ, ਅਤੇ ਇਨ੍ਹਾਂ ਮਰਨ ਵਾਲਿਆਂ ‘ਚ 7 ਵਿਅਕਤੀ ਫੈਕਟਰੀ ਦੇ ਮਾਲਕ ਪਰਿਵਾਰ ਨਾਲ ਸਬੰਧਤ ਦੱਸੇ ਜਾਂਦੇ ਹਨ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਹਾਦਸੇ ‘ਚ ਮਾਰੇ ਗਏ ਫੈਕਟਰੀ ਮਾਲਕਾਂ ਦੇ ਅਗਿਆਤ ਰਿਸ਼ਤੇਦਾਰਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਜਾਣਕਾਰੀ ਮੁਤਾਬਿਕ ਐਫਆਈਆਰ ਦਰਜ ਕਰਨ ਤੋਂ ਬਾਅਦ ਅੱਗੇ ਜਾਂਚ ਵਿੱਚ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਲੋਕਾਂ ਨੂੰ ਉੱਥੇ ਇਹ ਗੈਰ ਕਨੂੰਨੀ ਫੈਕਟਰੀ ਚਲਾਉਣ ਵਿੱਚ ਕਿਸ ਕਿਸ ਨੇ ਮਦਦ ਕੀਤੀ ਤੇ 24 ਲੋਕਾਂ ਦੀ ਮੌਤ ਦਾ ਹੋਰ ਕੌਣ ਜਿੰਮੇਵਾਰ ਸੀ।

ਪਤਾ ਲੱਗਾ ਹੈ ਕਿ ਇਸ ਫੈਕਟਰੀ ਦੇ ਮਾਲਕਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਲਾਇਸੰਸ ਨਵਿਆਇਆ ਨਹੀਂ ਸੀ ਤੇ ਇਸ ਦੇ ਬਾਵਜੂਦ ਇਹ ਲੋਕ ਬੇਰੋਕ ਟੋਕ ਉੱਥੇ ਆਪਣੀਆਂ ਗਤੀ ਵਿਧੀਆਂ ਚਲਾ ਰਹੇ ਸਨ। ਜਿਸ ਵਿੱਚ ਉੱਥੇ  ਭਾਰੀ ਮਾਤਰਾ ਵਿੱਚ ਪਟਾਕਾ ਸਟੋਰ ਕਰਨ ਤੋਂ ਇਲਾਵਾ ਇਸ ਦੀ ਆੜ ਵਿੱਚ ਅਜਿਹੇ ਲੋਕਾਂ ਵੱਲੋਂ ਪਟਾਕੇ ਬਣਾਏ ਜਾ ਰਹੇ ਸਨ ਜਿਨ੍ਹਾਂ ਕੋਲ ਪਟਾਕੇ ਬਣਾਉਣ ਦਾ ਕੋਈ ਤਜ਼ਰਬਾ ਨਹੀਂ ਸੀ। ਬੀਤੇ ਦਿਨੀਂ ਇਸ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ 24 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਸਨ। ਮਰਨ ਵਾਲਿਆਂ ‘ਚ ਫੈਕਟਰੀ ਮਾਲਕ ਦੇ ਪਰਿਵਾਰ ਨਾਲ ਸਬੰਧਤ ਜਿਹੜੇ ਵਿਅਕਤੀ ਹਨ ਉਨ੍ਹਾਂ ਵਿੱਚ ਸੁਰਿੰਦਰ ਸਿੰਘ , ਪਰਮਜੀਤ ਸਿੰਘ, ਵਿਕਰਮਜੀਤ ਸਿੰਘ, ਅਤੇ ਰਜਿੰਦਰ ਸਿੰਘ ਦੇ ਨਾਮ ਸ਼ਾਮਲ ਹਨ।

ਇਨ੍ਹਾਂ ਮਰਨ ਵਾਲਿਆਂ ਦੀ ਪੁਸ਼ਟੀ ਬਟਾਲਾ ਦੇ ਐਸਐਸਪੀ ਨੇ ਵੀ ਕਰ ਦਿੱਤੀ ਹੈ। ਗੁਰਦਾਸਪੁਰ ਦੇ ਡੀਸੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ 23 ਦੀ ਪੁਸ਼ਟੀ ਹੋ ਚੁਕੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਭਾਰਤੀ ਸੰਵਿਧਾਨ ਦੀ ਧਾਰਾ 304, 427,  3, 4, 5 ਐਕਸਪਲੋਸਿਵ ਸਬਸਟਾਂਸਿਜ਼ ਐਕਟ 1908 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਫੈਕਟਰੀ ਦੇ ਮਾਲਕ ‘ਤੇ ਪਰਚਾ ਦਰਜ ਕੀਤਾ ਗਿਆ ਹੈ ਜਿਸ ਦੀ ਕਿ ਮੌਤ ਹੋ ਗਈ ਹੈ। ਇਸ ਤੋਂ ਬਾਅਦ ਲੋਕਾਂ ‘ਚ ਚਰਚਾ ਹੈ ਕਿ ਮਰੇ ਹੋਏ ਵਿਅਕਤੀ ਉੱਪਰ ਦੋਸ਼ ਸਿੱਧ ਕਿਵੇਂ ਹੋਵੇਗਾ।

[alg_back_button]

Share this Article
Leave a comment