ਜੱਸੀ ਜਸਰਾਜ ਦੇ ਪਿੱਛੇ ਪੈ ਗਏ ਲੋਕ ਗੱਡੀ ਭਜਾ ਕੇ ਜਾਨ ਬਚਾਈ, ਫਿਰ ਵੀ ਹੁੰਦੀ ਰਹੀ ਹਾਏ! ਹਾਏ!

TeamGlobalPunjab
4 Min Read

ਲੁਧਿਆਣਾ : ਇੰਝ ਲਗਦਾ ਹੈ ਕਿ ਚੋਣਾਂ ਦੇ ਇਸ ਮਹੌਲ ‘ਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਸੰਗਰੂਰ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਜੱਸੀ ਜਸਰਾਜ ਉਰਫ ਜੱਸੀ ਪਾਹਵੇ ਵਾਲੇ ਦਾ ਵਿਵਾਦ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਲੈ ਰਹੇ। ਕਦੇ ਉਹ ਭੜਕ ਕੇ ਵੋਟਰਾਂ ਨੂੰ ਇਹ ਕਹਿੰਦੇ ਹਨ ਜੁੱਤੀਆਂ ਨਾ ਖਾ ਲਿਓ, ਤੇ ਲੋਕ ਉਨ੍ਹਾਂ ਖਿਲਾਫ ਬਿਆਨਾਂ ਦੀ ਝੜੀ ਲਾ ਦਿੰਦੇ ਹਨ ਤੇ ਕਦੇ ਉਨ੍ਹਾਂ ਨੂੰ ਕਿਸੇ ਹੋਰ ਦੀ ਕਰਨੀ ਭੁਗਤਣੀ ਪੈਂਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੀ ਕੱਲ੍ਹ ਜੱਸੀ ਜਸਰਾਜ ਜਦੋਂ ਲੁਧਿਆਣਾ ਵਿਖੇ ਸਿਮਰਜੀਤ ਸਿੰਘ ਬੈਂਸ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਪਹੁੰਚੇ ਤਾਂ ਜਿੱਥੇ ਉੱਥੇ ਅਕਾਲੀ ਦਲ ਦੇ ਲੋਕ ਉਨ੍ਹਾਂ ਨੂੰ ਇਸ ਲਈ ਹਾਏ! ਹਾਏ! ਕਰਦੇ ਘੇਰ ਕੇ ਖੜ੍ਹ ਗਏ ਕਿ ਜੱਸੀ ਦੱਸੇ ਕਿ ਉਹ ਇੱਕ ਨਸ਼ਾ ਤਸਕਰ ਨੂੰ ਨਾਲ ਲੈ ਕੇ ਇੱਥੇ ਕਿਉਂ ਆਏ ਹਨ। ਜੱਸੀ ਜਸਰਾਜ ਦੇ ਖਿਲਾਫ ਇਹ ਨਾਅਰੇਬਾਜੀ ਤੇ ਘੇਰਾਬੰਦੀ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ। ਜਿਨ੍ਹਾਂ ਦੀ ਗੱਲ ਸੁਣਨ ਲਈ ਜੱਸੀ ਨੇ ਗੱਡੀ ਦੀ ਤਾਕੀ ਖੋਲ੍ਹੀ ਵੀ ਪਰ ਪ੍ਰਦਰਸਨਕਾਰੀ ਬਾਹਾਂ ਖਿਲਾਰ ਖਿਲਾਰ ਕੇ ਉੱਚੀ ਅਵਾਜ਼ ਵਿੱਚ ਇਸ ਤਰ੍ਹਾਂ ਜੱਸੀ ‘ਤੇ ਹਾਵੀ ਹੋ ਰਹੇ ਸਨ ਜਿਸ ਕਾਰਨ ਉਹ ਚੁੱਪ ਰਹਿਣ ਲਈ ਮਜਬੂਰ ਸਨ। ਗੁਰਦੀਪ ਸਿੰਘ ਗੋਸ਼ਾ ਤੇ ਉਨ੍ਹਾਂ ਦੇ ਸਾਥੀਆਂ ਨੇ ਦਾ ਇਹ ਦੋਸ਼ ਸੀ ਕਿ ਜਿਸ ਬੰਦੇ ਨਾਲ ਜੱਸੀ ਜਸਰਾਜ ਉੱਥੇ ਆਏ ਸਨ ਉਸ ਬੰਦੇ ‘ਤੇ ਹੈਰੋਇਨ ਤਸਕਰੀ ਦਾ ਕੇਸ ਦਰਜ ਹੈ। ਗੁਰਦੀਪ ਸਿੰਘ ਗੋਸ਼ਾ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਕਾਰਨ ਪੈਦਾ ਹੋ ਰਹੇ ਤਣਾਅ ਪੂਰਨ ਮਾਹੌਲ ਕਾਰਨ ਪੁਲਿਸ ਨੂੰ ਦਖਲ ਦੇਣਾ ਪਿਆ ਤੇ ਇਸ ਦੌਰਾਨ ਮੌਕਾ ਲਗਦਿਆਂ ਹੀ ਜੱਸੀ ਕਾਰ ਭਜਾ ਕੇ ਉੱਥੋਂ ਨਿਕਲ ਗਏ। ਜਿਸ ਮਗਰੋਂ ਵੀ ਪ੍ਰਦਰਸ਼ਨਕਾਰੀ ਸਿਮਰਜੀਤ ਬੈਂਸ ਮੁਰਦਾਬਾਦ ਦੇ ਨਾਅਰੇ ਲਾਉਂਦੇ ਰਹੇ।

ਇੱਥੇ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਜਦੋਂ ਕਾਗਜ ਭਰਨ ਆਏ ਸਨ ਤਾਂ ਉਨ੍ਹਾਂ ਨਾਲ ਰਵਿੰਦਰ ਪਾਲ ਸਿੰਘ ਜੱਟ ਸੋਨੂੰ ਨਾਮ ਦਾ ਇੱਕ ਸਖ਼ਸ਼ ਮੌਜੂਦ ਸੀ। ਜਿਹੜਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਚੋਣ ਲੜ ਚੁਕਿਆ ਹੈ। ਗੋਸ਼ਾ ਨੇ ਕਿਹਾ ਕਿ ਰਵਿੰਦਰ ਪਾਲ ਸਿੰਘ ਜੱਟ ਸੋਨੂੰ ਕੋਲੋਂ ਪੁਲਿਸ ਨੇ ਹੈਰੋਇਨ ਫੜੇ ਜਾਣ ਕਾਰਨ ਐਫਆਈਆਰ ਦਰਜ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਿਹੜਾ ਬੈਂਸ ਆਪ ਖੁਦ ਲੋਕਾਂ ‘ਤੇ ਚਿੱਟੇ ਚਿੱਟੇ ਦੇ ਇਲਜ਼ਾਮ ਲਗਾਉਂਦਾ ਹੈ ਉਸ ਦੇ ਆਪਣੇ ਸਮਰਥਕਾਂ ਕੋਲੋਂ ਚਿੱਟਾ ਫੜਿਆ ਗਿਆ ਹੈ। ਗੁਰਦੀਪ ਸਿੰਘ ਗੋਸ਼ਾ ਨੇ ਜੱਸੀ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜੱਸੀ ਜਸਰਾਜ ਉਸ ਨਾਲ ਖੜ੍ਹ ਖੜ੍ਹ ਕੇ ਫੋਟੋਆਂ ਖਿਚਵਾ ਰਿਹਾ ਸੀ ਇਸ ਲਈ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਲਈ ਵਿਰੋਧ ਕੀਤਾ ਕਿ ਇਹ ਤਾਂ ਆਪ ਚਿੱਟੇ ਦੇ ਵਪਾਰੀ ਹਨ ਤੇ ਅੱਜ ਚਿੱਟੇ ਦੇ ਵਪਾਰੀਆਂ ਨਾਲ ਖੜ੍ਹ ਕੇ ਇਹ ਲੋਕ ਫੋਟੋਆਂ ਖਿਚਵਾ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਇਨ੍ਹਾਂ ਲੋਕਾਂ ਦੀ ਪਾਰਟੀ ਸਭ ਤੋਂ ਗੁੰਡਾਗਰਦਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਨੌਜਵਾਨਾਂ ਨੇ ਜੱਸੀ ਨੂੰ ਘੇਰ ਕੇ ਉਸ ਤੋਂ ਇਸ ਬਾਰੇ ਪੁੱਛਣਾ ਚਾਹਿਆ ਤਾਂ ਉਨ੍ਹਾਂ ਚੁੱਪ ਧਾਰ ਲਈ ਕਿਉਂਕਿ ਉਹ ਪਹਿਲਾਂ ਤਾਂ ਫੇਸਬੁੱਕ ‘ਤੇ ਲਾਇਵ ਹੋ ਹੋ ਕੇ ਚਿੱਟੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਨ, ਪਰ ਅੱਜ ਸੱਚ ਸਾਰਿਆਂ ਦੇ ਸਾਹਮਣੇ ਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੈਂਸ ਅਤੇ ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਦੋਹਾਂ ਪਾਰਟੀਆਂ ‘ਚ ਮਹੌਲ ਤਣਾਅ ਪੂਰਨ ਬਣਇਆ ਰਿਹਾ।

Share this Article
Leave a comment