ਜੇਲ੍ਹ ਕੱਟ ਕੇ ਆਇਆ ਬੰਦਾ ਹੋਇਆ LIVE, ਕੀਤੇ ਬਹੁਤ ਹੀ ਵੱਡੇ ਖੁਲਾਸੇ, ਦੇਖੋ ਵੀਡੀਓ

TeamGlobalPunjab
3 Min Read

ਲੁਧਿਆਣਾ : ਲੁਧਿਆਣਾ ਜੇਲ੍ਹ ਅੰਦਰ ਖੂਨੀ ਝੜੱਪਾਂ ਦਾ ਮਾਮਲਾ ਇਸ ਹੱਦ ਤੱਕ ਗਰਮਾ ਗਿਆ ਹੈ ਕਿ ਹੁਣ ਸਿਆਸਤਦਾਨਾਂ ਦੇ ਨਾਲ ਨਾਲ ਹਰ ਮਾਮਲੇ ‘ਤੇ ਖੁੱਲ੍ਹ ਕੇ ਆਪਣੀ ਭੜਾਸ ਕੱਢਣ ਵਾਲੇ ਲੱਖਾ ਸਿਧਾਣਾ ਨੇ ਵੀ ਬੋਲਦਿਆਂ ਕਈ ਅਹਿਮ ਰਾਜ਼ ਖੋਲ੍ਹੇ ਹਨ। ਸਿਧਾਣਾ ਨੇ ਲਾਈਵ ਹੋ ਕੇ ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਸ ਖੂਨੀ ਝੜੱਪ ਦਾ ਇੱਕ ਪੱਖ ਹੀ ਪੇਸ਼ ਕੀਤਾ ਜਾ ਰਿਹਾ ਹੈ ਕਿ ਕੈਦੀਆਂ ਦੇ 2 ਗੁੱਟਾਂ ‘ਚ ਆਪਸੀ ਲੜਾਈ ਹੋਈ ਤੇ ਪੁਲਿਸ ਨੂੰ ਇਸ ‘ਤੇ ਕਾਬੂ ਪਾਉਣ ਲਈ ਗੋਲੀ ਚਲਾਉਣੀ ਪਈ। ਲੱਖਾ ਸਿਧਾਣਾ ਨੇ ਵੀਡੀਓ ‘ਚ ਕਿਹਾ ਕਿ ਇਸ ਮਾਮਲੇ ਦਾ ਇੱਕ ਪੱਖ ਹੋਰ ਵੀ ਹੈ ਜੋ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਛੁਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਉਹ ਫਰੀਦਕੋਟ ਜੇਲ੍ਹ ‘ਚੋਂ ਬਾਹਰ ਆਏ ਸਨ ਤਾਂ ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਜੇਲ੍ਹਾਂ ਦੇ ਅੰਦਰੂਨੀ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ, ਕਿਵੇਂ  ਜੇਲ੍ਹਾਂ ਅੰਦਰ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ ਤੇ ਕਿਵੇਂ  ਉਹ  ਏਡਜ ਨਾਲ ਮਰ ਰਹੇ ਹਨ।ਸਿਧਾਣਾ ਨੇ ਕੁਝ ਅਜਿਹੀਆਂ ਜੇਲ੍ਹਾਂ ਜਿਵੇਂ ਫਰੀਦਕੋਟ, ਕਪੂਰਥਲਾ ਆਦਿ ਬਾਰੇ ਵੀ ਜਾਣੂ ਕਰਵਾਇਆ ਜਿੱਥੇ ਕੈਦੀਆਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ।

ਲੱਖਾ ਸਿਧਾਣਾ ਨੇ ਲੁਧਿਆਣਾ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਜਦੋਂ ਕੋਈ ਕੈਦੀ ਕਿਸੇ ਵੀ ਜੇਲ੍ਹ ਅੰਦਰ ਬਿਮਾਰ ਹੋ ਜਾਂਦਾ ਹੈ ਤਾਂ  ਉਸ ਲਈ ਹਾਲਾਤਾਂ ਨਾਲ ਨਜਿੱਠਣਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਜੇਲ੍ਹ ਤੋਂ ਬਾਹਰ ਜਾ ਕੇ ਦਵਾਈ ਲੈਣ ਲਈ ਉਸ ਨੂੰ ਜੇਲ੍ਹ ਡਾਕਟਰਾਂ ਦੇ ਨਾਲ ਪ੍ਰਸ਼ਾਸਨ ਦੇ ਬਹੁਤ ਤਰਲੇ ਕਰਨੇ ਪੈਂਦੇ ਹਨ ਤੇ ਕੁਝ ਅਜਿਹਾ ਹੀ ਮਾਮਲਾ ਇਹ ਵੀ ਹੈ । ਸਿਧਾਣਾ ਨੇ ਕਿਹਾ ਕਿ  ਜੇਲ੍ਹ ਅੰਦਰ ਇੱਕ ਨੌਜਵਾਨ ਬਿਮਾਰ ਹੋਇਆ ਸੀ ਜਿਸ ਬਾਰੇ ਬਾਕੀ ਕੈਦੀਆਂ ਵੱਲੋਂ ਉਸ ਨੂੰ ਵਧੀਆ ਦਵਾਈ ਦਵਾਉਣ ਲਈ ਰੌਲਾ ਪਾਇਆ ਗਿਆ ਤੇ ਇਸੇ ਤੋਂ ਹੀ ਇਹ ਗੱਲ ਵਧਦੀ ਵਧਦੀ ਟਕਰਾਅ ਤੱਕ ਪਹੁੰਚ ਗਈ। ਉਨ੍ਹਾਂ ਕਿਹਾ ਕਿ ਉਹ ਕੈਦੀਆਂ ਬਾਰੇ ਬੋਲ ਕੇ ਉਨ੍ਹਾਂ ਦੀ ਤਰਫ ਦਾਰੀ ਨਹੀਂ ਕਰ ਰਹੇ। ਸਿਧਾਣਾ ਨੇ ਕਿਹਾ ਕਿ ਜਿਹੜੀ ਸੱਚਾਈ ਤੇ ਜਿਹੋ ਜਿਹੇ ਹਾਲਾਤ ਅੱਜ ਜੇਲ੍ਹਾਂ ਦੇ ਹਨ, ਉਹ ਸਭ ਦੇ ਸਾਹਮਣੇ ਆਉਣੇ ਚਾਹੀਦੇ ਹਨ। ਲੱਖਾ ਸਿਧਾਣਾ ਨੇ ਦੋਸ਼ ਲਾਇਆ ਕਿ ਜਿਹੜੇ ਨੌਜਵਾਨ ਜੇਲ੍ਹ ਅੰਦਰ ਜ਼ਖਮੀ ਹੋਏ ਹਨ ਜਾਂ ਪੁਲਿਸ ਦੀਆਂ ਗੋਲੀਆਂ ਨਾਲ ਮਰੇ ਹਨ ਉਨ੍ਹਾਂ ਸਬੰਧੀ ਜਾਂਚ ਹੋਣੀ ਚਾਹੀਦੀ ਹੈ, ਪਰ ਨਹੀਂ ਹੋਵੇਗੀ।

ਲੱਖਾ ਸਿਧਾਣਾ ਨੇ ਬੋਲਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

Share this Article
Leave a comment