ਇਰਾਨ ‘ਤੇ ਫੌਜੀ ਕਾਰਵਾਈ ਨੂੰ ਲੈ ਕੇ ਟਰੰਪ ਦੇ ਅਧਿਕਾਰ ਸੀਮਤ ਕਰਨ ਲਈ ਸਦਨ ‘ਚ ਮਤਾ ਪਾਸ

TeamGlobalPunjab
2 Min Read

ਵਾਸ਼ਿੰਗਟਨ : ਇਰਾਨ-ਅਮਰੀਕਾ ‘ਚ ਵਧਦੇ ਤਣਾਅ ਕਾਰਨ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜੇਂਟੇਟਿਵ ‘ਚ ਇਰਾਨ ਦੇ ਖਿਲਾਫ ਫੌਜੀ ਕਾਰਵਾਈ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਲਈ ‘ਵਾਰ ਪਾਵਰਜ਼’ ਦਾ ਮਤਾ ਪਾਸ ਹੋ ਗਿਆ ਹੈ। ਹਾਊਸ ਆਫ ਰਿਪ੍ਰੈਜੇਂਟੇਟਿਵਸ ਦੀ ਸਪੀਕਰ ਤੇ ਡੈਮੋਕ੍ਰੇਟਿਕ ਸੰਸਦ ਨੈਨਸੀ ਪੇਲੋਸੀ ਦੀ ਪ੍ਰਧਾਨਗੀ ਹੇਠ ਵੋਟਿੰਗ ਹੋਈ। ਇਸ ਦੇ ਹੱਕ ‘ਚ ਕੁੱਲ 194 ਵੋਟਾਂ ਪਈਆਂ।

ਜੇਕਰ ਇਹ ਪ੍ਰਸਤਾਵ 224 ਵੋਟਾਂ ਨਾਲ ਅਮਰੀਕਾ ਦੇ ਉੱਚ ਸਦਨ ਸੀਨੇਟ ‘ਚ ਪਾਸ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਸ਼ਕਤੀਆਂ ਇਰਾਨ ਦੇ ਖਿਲਾਫ ਯੁੱਧ ਸਬੰਧੀ ਫੈਸਲੇ ਲੈਣ ‘ਚ ਸੀਮਤ ਰਹਿ ਜਾਣਗੀਆਂ।

ਅਮਰੀਕਾ ਦੇ ਉਪਰਲੇ ਸਦਨ ਸੀਨੇਟ ‘ਚ ਪ੍ਰਸਤਾਵ ਪਾਸ ਹੋ ਜਾਣ ਤੋਂ ਬਾਅਦ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਟਰੰਪ ਦੀ ਮਨਜ਼ੂਰੀ ਲੈਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ।

ਇਰਾਨ ਵੱਲੋਂ ਇਰਾਕ ‘ਚ ਸਥਿਤ ਅਮਰੀਕੀ ਸੈਨਾ ਦੇ ਦੋ ਏਅਰਬੇਸਾਂ ‘ਤੇ ਮਿਜ਼ਾਈਲ ਹਮਲਾ ਕਰਨ ਤੋਂ ਇੱਕ ਦਿਨ ਬਾਅਦ ਇਹ ਪ੍ਰਸਤਾਵ ਲਿਆਂਦਾ ਗਿਆ ਸੀ। ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਪੈਂਟਾਗਨ ਦੇ ਆਦੇਸ਼ ‘ਤੇ ਬਗਦਾਦ ਦੇ ਅੰਤਰਰਾਸ਼ਟਰੀ ਏਅਰਪੋਰਟ ਦੇ ਕੋਲ ਅਮਰੀਕੀ ਸੈਨਾ ਵੱਲੋਂ ਮਾਰ ਗਿਰਾਇਆ ਸੀ।

- Advertisement -

ਦੱਸ ਦਈਏ ਕਿ ਇਹ ਪ੍ਰਸਤਾਵ ਉਸ ਸਮੇਂ ਪਾਸ ਹੋਇਆ ਹੈ ਜਦੋਂ ਅਮਰੀਕਾ-ਇਰਾਨ ‘ਚ ਤਣਾਅ ਸਿਖਰ ‘ਤੇ ਹੈ। ਹਾਲਾਂਕਿ ਪਿਛਲੇ ਬੁੱਧਵਾਰ ਨੂੰ ਟਰੰਪ ਦੀ ਈਰਾਨ ਨਾਲ ਸ਼ਾਂਤੀ ਦੀ ਪੇਸ਼ਕਸ ਤੋਂ ਬਾਅਦ ਕਿਸੇ ਵੀ ਯੁੱਧ ਦੀ ਸੰਭਾਵਨਾ ਬੇਸ਼ੱਕ ਖਤਮ ਹੋ ਗਈ ਹੈ ਪਰ ਅਮਰੀਕੀ ਰਾਸ਼ਟਰਪਤੀ ਤੇ ਯੂਐੱਸ ਕਾਂਗਰਸ ਦੇ ਵਿਚਕਾਰ ਸੰਘਰਸ਼ ਵਧਦਾ ਜਾ ਰਿਹਾ ਹੈ।

Share this Article
Leave a comment