ਨਗਰ ਨਿਗਮ ਚੋਣਾਂ ‘ਚ ਕਾਂਗਰਸ ਨੇ ਕੀਤਾ ਸਫਾਇਆ, ਸਭ ਤੋਂ ਵੱਡੀ ਜਿੱਤ ਕੀਤੀ ਹਾਸਲ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ‘ਚ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਨੇ ਤਸਵੀਰ ਸਾਫ਼ ਕਰ ਦਿੱਤੀ ਹੈ। 8 ਨਗਰ ਨਿਗਮਾਂ ‘ਚ ਕਾਂਗਰਸ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਇਹਨਾਂ ਚੋਣਾਂ ਵਿੱਚ ਸਭ ਤੋਂ ਮਾੜੀ ਹਾਲਤ ਆਮ ਆਦਮੀ ਪਾਰਟੀ ਦੀ ਦੇਖਣ ਨੂੰ ਮਿਲੀ। ਨਗਰ ਨਿਗਮ ਬਠਿੰਡਾ ਵਿੱਚ 50 ਵਾਰਡਾਂ ‘ਤੇ ਪੋਲਿੰਗ ਹੋਈ ਸੀ, ਜਿਸ ਦੇ ਨਤੀਜੇ ਅੱਜ ਸਾਹਮਣੇ ਆਏ। ਬਠਿੰਡਾ ਵਿੱਚ ਕਾਂਗਰਸ ਪਾਰਟੀ ਨੇ 43 ਵਾਰਡਾਂ ‘ਤੇ ਜਿੱਤ ਹਾਸਲ ਕੀਤੀ, ਜਦਕਿ ਅਕਾਲੀ ਦਲ ਨੇ 7 ਵਾਰਡਾਂ ‘ਤੇ ਦਰਜ ਕੀਤੀ। ਬਾਕੀ ਆਮ ਆਦਮੀ ਪਾਰਟੀ ਅਤੇ ਬੀਜੇਪੀ ਦਾ ਬਠਿੰਡਾ ‘ਚ ਖਾਤਾ ਵੀ ਨਹੀਂ ਖੁੱਲ੍ਹਿਆ। ਇਸੇ ਤਰ੍ਹਾਂ ਬਟਾਲਾ ਦੇ 50 ਵਾਰਡਾਂ ‘ਚ ਕਾਗਰਸ ਨੇ 36 ਵਾਰਡ ਜਿੱਤੇ। ਅਕਾਲੀ ਦਲ ਨੂੰ 6 ਵਾਰਡ ਹਾਸਲ ਹੋਏ, ਆਮ ਆਦਮੀ ਪਾਰਟੀ ਨੇ ਤਿੰਨ, ਬੀਜੇਪੀ ਨੂੰ 4 ਅਤੇ ਆਜ਼ਾਦ ਉਮੀਦਵਾਰ ਨੂੰ ਇੱਕ ਵਾਰਡ ਹਾਸਲ ਹੋਇਆ।

ਇਸ ਤੋਂ ਇਲਾਵਾ ਅਬੋਹਰ ਦੇ 50 ਵਾਰਡਾਂ ‘ਚੋਂ 49 ਤੇ ਕਾਂਗਰਸ ਨੇ ਕਬਜ਼ਾ ਕੀਤਾ ਜਦਕਿ ਅਕਾਲੀ ਦਲ ਨੂੰ ਇੱਕ ਹੀ ਸੀਟ ਮਿਲੀ। ਮੋਗਾ ਦੇ 50 ਵਾਰਡਾਂ ‘ਚੋਂ 20 ‘ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ, ਅਕਾਲੀ ਦਲ ਨੂੰ 15 ਵਾਰਡ ਮਿਲੇ ਅਤੇ ਆਮ ਆਦਮੀ ਪਾਰਟੀ ਨੂੰ ਚਾਰ, ਬੀਜੇਪੀ ਨੂੰ ਇੱਕ ਅਤੇ 10 ਆਜ਼ਾਦ ਉਮੀਦਵਾਰਾਂ ਨੇ ਜਿੱਤੇ ਹਾਸਲ ਕੀਤੀ। ਹੁਸ਼ਿਆਰਪੁਰ ਦੇ 50 ਵਾਰਡਾਂ ਵਿਚੋਂ ਕਾਂਗਰਸ ਨੇ 41, ਆਮ ਆਦਮੀ ਪਾਰਟੀ ਨੇ 2, ਬੀਜੇਪੀ ਨੇ 4 ਵਾਰਡਾਂ ‘ਤੇ ਜਿੱਤ ਹਸਾਲ ਕੀਤੀ। ਅਕਾਲੀ ਦਲ ਦਾ ਹੁਸ਼ਿਆਰਪੁਰ ‘ਚ ਖਾਤਾ ਵੀ ਨਹੀਂ ਖੁੱਲ੍ਹਿਆ। ਪਠਾਨਕੋਟ ‘ਚ 50 ਵਾਰਡਾਂ ਵਿਚੋਂ 36 ਕਾਂਗਰਸ ਨੇ, ਅਕਾਲੀ ਦਲ ਨੇ ਇੱਕ ਵਾਰਡ ‘ਚ ਜਿੱਤ ਹਾਸਲ ਕੀਤੀ। ਪਠਾਨਕੋਟ ‘ਚ ਭਾਜਪਾ ਨੂੰ ਸਭ ਤੋਂ ਵੱਧ 12 ਵਾਰਡਾਂ ‘ਤੇ ਜਿੱਤ ਮਿਲੀ। ਕਪੂਰਥਲਾ ‘ਚ ਕਾਂਗਰਸ 45, ਅਕਾਲੀ ਦਲ 3, ਆਜ਼ਾਦ ਉਮੀਦਵਾਰ ਨੂੰ 2 ਵਾਰਡਾਂ ‘ਤੇ ਜਿੱਤ ਮਿਲੀ। ਮੋਹਾਲੀ ‘ਚ ਕਾਂਗਰਸ ਨੇ 45, ਅਕਾਲੀ ਦਲ ਨੇ 3 ਵਾਰਡਾਂ ‘ਤੇ ਜਿੱਤ ਹਾਸਲ ਕੀਤੀ।

Share this Article
Leave a comment