ਗਰਮੀ ਵਿੱਚ ਧੁੱਪ ਨਾਲ ਫਟਦੇ ਨੇ ਬੁੱਲ੍ਹ ਤਾਂ ਵਰਤੋਂ ਇਹ ਨੁਸਖ਼ੇ , ਜਲਦੀ ਮਿਲੇਗਾ ਆਰਾਮ

navdeep kaur
3 Min Read

ਨਿਊਜ਼ ਡੈਸਕ : ਗਰਮੀ ਆਉਂਦੇ ਹੀ ਬਹੁਤ ਕੁੱਝ ਬਦਲ ਜਾਂਦਾ ਹੈ। ਗਰਮੀ ਦੇ ਮੌਸਮ ਵਿੱਚ ਸ੍ਕਿਨ ਰੁਖੀ ਹੋ ਜਾਂਦੀ ਹੈ। ਚਿਹਰੇ ਦੀ ਕੋਮਲਤਾ ਵਿੱਚ ਕਮੀ ਆ ਜਾਂਦੀ ਹੈ। ਜੇਕਰ ਗਰਮੀਆਂ ਵਿੱਚ ਤੁਹਾਡੇ ਬੁੱਲ੍ਹ ਫਟਦੇ ਹਨ ਜਾ ਸੁਕੇ ਜਿਹੇ ਰਹਿੰਦੇ ਹਨ ਤਾ ਇਸ ਨਾਲ ਹੀ ਤੁਹਾਡੀ ਸੁੰਦਰਤਾ ਢਿੱਲੀ ਪੈ ਜਾਂਦੀ ਹੈ। ਬਦਲਦੇ ਮੌਸਮ ਨਾਲ ਸਰੀਰ ਦੀ ਦੇਖਭਾਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਕਿਨ ਦੇ ਨਾਲ-ਨਾਲ ਬੁੱਲ੍ਹਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਕਈ ਵਾਰ ਬੁੱਲ੍ਹ ਇੰਨੇ ਖੁਸ਼ਕ ਹੋ ਜਾਂਦੇ ਹਨ ਕਿ ਆਲੇ-ਦੁਆਲੇ ਦੀ ਸਕਿਨ ਵੀ ਫੱਟ ਜਾਂਦੀ ਹੈ। ਇਸ ਕਾਰਨ ਸਕਿਨ ਖਿਚਣ ਲੱਗ ਜਾਂਦੀ ਹੈ। ਇੱਥੇ ਤੁਹਾਡੇ ਬੁੱਲ੍ਹਾਂ ਨੂੰ ਫਟੇ ਹੋਣ ਤੋਂ ਰੋਕਣ ਦੇ ਕੁਝ ਤਰੀਕੇ ਹਨ, ਜਿਨ੍ਹਾਂ ਨੂੰ ਤੁਸੀਂ ਅਜ਼ਮਾ ਸਕਦੇ ਹੋ। ਕੁਝ ਹੀ ਦਿਨਾਂ ਵਿੱਚ
ਫ਼ਰਕ ਦਿਖਾਈ ਦੇਵੇਗਾ।
1 ਲਿੱਪ ਬਾਮ ਜਾਂ ਕੋਈ ਹੋਰ ਵਧੀਆ ਵੈਸਲੀਨ -:
ਆਪਣੇ ਬੁੱਲ੍ਹਾ ਨੂੰ ਫਟਣ ਤੋਂ ਬਚਾਉਣਾ ਹੈ ਤਾਂ ਪਹਿਲਾ ਉਹਨਾਂ ਨੂੰ ਠੰਡੇ ਪਾਣੀ ਨਾਲ ਧੋ ਕਿ ਫਿਰ ਲਿੱਪ ਬਾਮ ਜਾਂ ਕੋਈ ਵੈਸਲੀਨ ਲਗਾ ਲੋ। ਹਾਂ ਜੇਕਰ ਲਿੱਪ ਬਾਮ ਲੈਂਦੇ ਹੋ ਤਾਂ ਉਸ ਦੀ ਚੋਣ ਕਰੋ ਜਿਸ ਵਿੱਚ ਮੋਮ, ਸ਼ੀਆ ਮੱਖਣ ਜਾਂ ਨਾਰੀਅਲ ਤੇਲ ਵਰਗੇ ਤੱਤ ਸ਼ਾਮਲ ਹੁੰਦੇ ਹਨ, ਕਿਉਂਕਿ ਇਹ ਤੱਤ ਤੁਹਾਡੇ ਬੁੱਲ੍ਹਾਂ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰ ਸਕਦੇ ਹਨ।
2 ਆਪਣੇ ਬੁੱਲ੍ਹਾਂ ਨੂੰ ਚੱਟਣ ਤੋਂ ਕਰੋ ਪਰਹੇਜ਼ -:
ਬੁੱਲ੍ਹਾਂ ਨੂੰ ਚੱਟਣਾ ਅਸਲ ਵਿੱਚ ਉਹਨਾਂ ਨੂੰ ਵਧੇਰੇ ਖੁਸ਼ਕ ਬਣਾ ਸਕਦਾ ਹੈ, ਇਸ ਲਈ ਅਜਿਹਾ ਕਰਨ ਤੋਂ ਬਚੋ। ਵਾਰ-ਵਾਰ ਜੀਭ ਨੂੰ ਬੁੱਲ੍ਹਾਂ ‘ਤੇ ਲਗਾਉਣ ਨਾਲ ਨਾ ਸਿਰਫ਼ ਬੁੱਲ੍ਹ ਫਟਦੇ ਹਨ, ਸਗੋਂ ਬੁੱਲ੍ਹਾਂ ਦਾ ਰੰਗ ਵੀ ਡਾਰਕ ਹੋ ਜਾਂਦਾ ਹੈ। ਬੁੱਲ੍ਹਾ ਤੇ ਪਿਆ ਘੱਟਾ – ਮਿੱਟੀ ਵੀ ਅੰਦਰ ਜਾਂਦਾ ਜੋ ਦਿੱਖਦਾ ਨਹੀਂ ਹੈ। ਇਸ ਨਾਲ ਇਨਫ਼ੈਕਸ਼ਨ ਹੁੰਦੀ ਹੈ।
3 ਖਾਣ ਵਾਲਿਆਂ ਮਸਾਲੇਦਾਰ ਚੀਜ਼ਾਂ ਤੋਂ ਰਹੋ ਦੂਰ -:
ਮਸਾਲੇਦਾਰ ਜਾਂ ਬਾਹਰ ਦਾ ਭੋਜਨ ਤੁਹਾਡੇ ਬੁੱਲ੍ਹਾਂ ਨੂੰ ਪਰੇਸ਼ਾਨ ਕਰ ਸਕਦਾ ਹੈ ਅਤੇ ਉਹਨਾਂ ਦੇ ਫੱਟਣ ਦਾ ਖ਼ਤਰਾ ਬਣਾ ਸਕਦਾ ਹੈ, ਇਸ ਲਈ ਜੇਕਰ ਸੰਭਵ ਹੋ ਸਕੇ ਤਾਂ ਇਨ੍ਹਾਂ ਤੋਂ ਬਚੋ। ਗਰਮੀਆਂ ਦੇ ਮੌਸਮ ‘ਚ ਬਾਹਰ ਦਾ ਜੰਕ ਫੂਡ ਹੋਵੇ ਜਾਂ ਤੇਲ ਵਾਲਾ ਭੋਜਨ, ਹਰ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਸਿਹਤਮੰਦ ਭੋਜਨ ਖਾਓ ਅਤੇ ਜਿੰਨਾ ਹੋ ਸਕੇ ਤਰਲ ਚੀਜ਼ਾਂ ਦਾ ਸੇਵਨ ਕਰੋ। ਤਾਲਿਆ ਹੋਇਆ ਭੋਜਨ ਖਾਣ ਨਾਲ ਸ੍ਕਿਨ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।
ਗਰਮੀਆਂ ਵਿੱਚ ਜਿਨ੍ਹਾਂ ਹੋ ਸਕੇ ਠੰਡੀਆਂ ਚੀਜ਼ਾਂ ਦੀ ਵਰਤੋਂ ਕਰੋ। ਬੁੱਲ੍ਹਾ ਤੇ ਜ਼ਿਆਦਾ ਕੈਮੀਕਲ ਵਾਲੀਆਂ ਵਸਤੂਆਂ ਦਾ ਸੇਵਨ ਨਾ ਕਰੋ। ਜਿਸ ਨਾਲ ਤੁਹਾਡੇ ਬੁੱਲ੍ਹਾ ਦਾ ਕੁਦਰਤੀਪਣ ਖ਼ਤਮ ਹੋ ਜਾਵੇ।

 

Share this Article
Leave a comment