ਦਲਬੀਰ ਗੋਲਡੀ ‘ਤੇ ਸੁਖਪਾਲ ਖਹਿਰਾ ਦਾ ਨਿਸ਼ਾਨਾ, ਕਿਹਾ ‘ਗੋਲਡੀ ਨੂੰ ਡਰਾਇਆ-ਧਮਾਕਿਆ ਤੇ ਸਰਕਾਰ ਨੇ…’

Prabhjot Kaur
2 Min Read

ਬੀਤੇ ਦਿਨੀਂ ਸੰਗਰੂਰ ਤੋਂ ਕਾਂਗਰਸੀ ਲੀਡਰ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਕਾਂਗਰਸੀ ਲੀਡਰਾਂ ਦੇ ਨਿਸ਼ਾਲੇ ‘ਤੇ ਆ ਗਏ ਹਲ। ਅਸਤੀਫਾ ਦੇਣ ਤੋਂ ਬਾਅਦ ਦਲਬੀਰ ਗੋਲਡੀ ਦੀਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਇਨ੍ਹਾਂ ਚਰਚਾਵਾਂ ਵਿਚਾਲੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸਾਹਮਣੇ ਆਇਆ ਹੈ ਕਿ ਦਲਬੀਰ ਗੋਲਡੀ ਦੀਆਂ ਤਿੰਨ ਬਿਜਨਸ ਇਨਕੁਆਰੀਆਂ ਭਗਵੰਤ ਮਾਨ ਸਰਕਾਰ ਕਰਵਾ ਰਹੀ ਸੀ। ਸਾਨੂੰ ਖਬਰ ਹੈ ਕਿ ਉਹ ਦਲਬੀਰ ਗੋਲਡੀ ਨੂੰ ਬਾਂਹ ਮਰੋੜ ਕੇ ਲੈ ਕੇ ਗਏ ਹਨ, ਜਿਸ ਤਰ੍ਹਾਂ ਚੱਬੇਵਾਲ ਨੂੰ ਲੈ ਕੇ ਗਏ ਸੀ।

ਦਲਬੀਰ ਗੋਲਡੀ ਇੱਕ ਪੜ੍ਹਿਆ ਲਿਖਿਆ ਇਨਸਾਨ ਸੀ, ਉਸ ਨੇ ਸਾਡੇ ਨਾਲ ਵਿਸਵਾਸ ਘਾਤ ਕੀਤਾ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਐਕਸ ‘ਤੇ ਪੋਸਟ ਪਾ ਕੇ ਕਿਹਾ , ” ਮੈਂ ਸਵੇਰੇ ਠੀਕ 9 ਵਜੇ ਫੇਸਬੁੱਕ ‘ਤੇ LIVE ਹੋ ਕੇ ਮੇਰੇ ਖ਼ਿਲਾਫ਼ ਰਚੀਆਂ ਜਾ ਰਹੀਆਂ ਵੱਡੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਾਂਗਾ।

ਜਿਸ ਦੇ ਤਹਿਤ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਡਰਾ ਧਮਕਾ ਕੇ ਮੌਜ਼ੂਦਾ ਸਰਕਾਰਾਂ ਨੇ ਆਪਣੇ ਖ਼ੇਮੇ ਵਿੱਚ ਕੀਤਾ। ਤੁਹਾਨੂੰ ਸਭ‌ ਨੂੰ ਇਸ ਗੱਲ ਦਾ ਇਲਮ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਪੁਰਜ਼ੋਰ ਵਰਤੋਂ ਕਰ ਰਹੀ ਹੈ ਕਿ ਮੈਂ ਦੇਸ਼ ਦੀ ਸੰਸਦ ਵਿੱਚ ਨਾ ਪਹੁੰਚ ਸਕੇ। ਇੰਨਾਂ ਸਾਰੀਆਂ ਗੱਲਾਂ ‘ਤੇ ਹੀ ਤੁਹਾਡੇ ਨਾਲ ਸਵੇਰੇ ਚਰਚਾ ਕਰਾਂਗਾ”

- Advertisement -

Share this Article
Leave a comment