ਕੈਪਟਨ ਨੇ ਫੇਸਬੁੱਕ ‘ਤੇ ਕੀਤਾ ਅਜਿਹਾ ਕਮੈਂਟ ਕਿ ਲੋਕ ਹੱਥ ਧੋ ਕੇ ਪਏ ਪਿੱਛੇ?

TeamGlobalPunjab
5 Min Read

ਚੰਡੀਗੜ੍ਹ : ਮੌਜੂਦਾ ਦੌਰ ਵਿੱਚ ਅੱਜ ਕੱਲ੍ਹ ਪੰਜਾਬ ਦੇ ਲਗਭਗ ਹਰ ਸਿਆਸਤਦਾਨ ਨੇ ਜਨਤਾ ਤੱਕ ਆਪਣੀ ਗੱਲ ਪਹੁੰਚਾਉਣ ਦਾ ਇੱਕੋ ਹੀ ਤਰੀਕਾ ਲੱਭ ਰੱਖਿਆ ਹੈ ਤੇ ਉਹ ਹੈ ਸੋਸ਼ਲ ਮੀਡੀਆ ਦਾ ਪਲੇਟਫਾਰਮ। ਜਿੱਥੇ ਉਹ ਕਦੇ ਟਵੀਟਰ ਕਦੇ ਫੇਸਬੁੱਕ ਤੇ ਕਦੇ ਕੁੱਝ ਹੋਰ ਸੰਚਾਰ ਦੇ ਮਾਧੀਅਮਾਂ ਰਾਹੀਂ ਪੋਸਟਾਂ ਪਾ ਕੇ ਨਾਲੇ ਤਾਂ ਆਪਣੀ ਗੱਲ ਜਨਤਾ ਤੱਕ ਪਹੁੰਚਾ ਦਿੰਦੇ ਹਨ ਤੇ ਨਾਲੇ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਤੋਂ ਵੀ ਉਨ੍ਹਾਂ ਦਾ ਬਚਾਅ ਰਹਿੰਦਾ ਹੈ। ਪਰ ਦੱਸ ਦਈਏ ਕਿ ਇਸ ਪਲੇਟਫਾਰਮ ‘ਤੇ ਲੋਕਾਂ ਤੱਕ ਗੱਲ ਪਹੁੰਚਾਉਣ ਕਦੀ ਕਦੀ ਆਗੂਆਂ ਨੂੰ ਮਹਿੰਗੀ ਵੀ ਪੈ ਜਾਂਦੀ ਹੈ ਕਿਉਂਕਿ ਦੁਨੀਆਂ ਭਰ ਵਿੱਚ ਬੈਠੇ ਲੋਕ ਆਪਣੇ ਸਿਆਸਤਦਾਨ ਵੱਲੋਂ ਪਾਈ ਗਈ ਪੋਸਟ ‘ਤੇ ਕਮੈਂਟ ਕਰਨ ਲੱਗਿਆਂ ਇਹ ਵੀ ਨਹੀ਼ ਸੋਚਦੇ ਕਿ ਜਿਸ ਨਾਲ ਉਹ ਗੱਲ ਕਰਨ ਲੱਗੇ  ਹਨ ਉਸ ਦਾ ਸਮਾਜ ਵਿੱਚ ਕੀ ਰੁਤਬਾ ਹੈ। ਅਜਿਹੇ ਲੋਕ ਸਿਆਸਤਦਾਨਾਂ ਨੂੰ ਵੀ ਇੰਝ ਕਮੈਂਟ ਕਰਦੇ ਹਨ ਜਿਵੇਂ ਉਹ ਆਪਣੇ ਕਿਸੇ ਲੰਗੋਟੀਏ ਯਾਰ ਨੂੰ ਕਰ ਰਹੇ ਹੋਣ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ ਕੱਲ੍ਹ ਦੋਸਤੀ ਦਿਵਸ ਮੌਕੇ ਫੇਸਬੁੱਕ ‘ਤੇ ਪੋਸਟ ਪਾਈ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਈ ਪੋਸਟ ਵਿੱਚ ਉਨ੍ਹਾਂ ਲਿਖਿਆ ਕਿ,ਇਸ ਤੋਂ ਵੱਧ ਮੇਰੇ ਲਈ ਖੁਸ਼ੀ ਤੇ ਮਾਣ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਮੇਰੇ ਹਿੱਸੇ ਭਾਰਤੀ ਫੌਜ ਦੀ ਦੋਸਤੀ ਆਈਆਪਣੇ ਫੌਜ ਦੇ ਦਿਨਾਂ ਜੋ ਮੈਂ ਦੋਸਤ ਬਣਾਏ ਤੇ ਦੋਸਤੀ ਦਾ ਨਿੱਘ ਮਾਣਿਆ ਉਹ ਰਹਿੰਦੀ ਜ਼ਿੰਦਗੀ ਤੱਕ ਮੇਰੇ ਨਾਲ ਰਹੇਗਾ ਸਾਰਿਆਂ ਨੂੰ ਵਿਸ਼ਵ ਦੋਸਤੀ ਦਿਹਾੜਾ ਸਾਰਿਆਂ ਨੂੰ ਮੁਬਾਰਕ।“

ਕੈਪਟਨ ਅਮਰਿੰਦਰ ਸਿੰਘ ਨੇ ਇਹ ਪੋਸਟ ਜਿਉਂ ਹੀ ਆਪਣੇ ਫੇਸਬੁੱਕ  ‘ਤੇ ਪਾਈ, ਉਸ ਤੋਂ ਬਾਅਦ ਜਿਸ ਤਰ੍ਹਾਂ ਲੋਕਾਂ ਨੇ ਉਸ ਪੋਸਟ ਦਾ ਜਿਵੇਂ ਜਿਸ ਢੰਗ ਨਾਲ ਜਵਾਬ ਦਿੱਤਾ ਉਸ ਤੋਂ ਇੰਝ ਜਾਪਿਆ ਜਿਵੇਂ ਜਵਾਬ ਦੇਣ ਵਾਲੇ ਉਹ ਲੋਕ ਲੰਮੇਂ ਸਮੇਂ ਤੋਂ ਉਹ ਗੱਲਾਂ ਨੂੰ ਆਪਣੇ ਮਨਾਂ ਅੰਦਰ ਸੰਜੋਈ ਬੈਠੇ ਸਨ, ਜਿੰਨਾਂ ਨੂੰ ਉਨ੍ਹਾਂ ਨੇ ਭੜਾਸ ਦੇ ਰੂਪ ਵਿੱਚ ਬਾਹਰ ਕੱਢ ਦਿੱਤਾ। ਦੱਸ ਦਈਏ ਕਿ ਕੈਪਟਨ ਅਮਰਿੰਦਰ  ਸਿੰਘ ਦੀ ਇਸ ਪੋਸਟ ‘ਤੇ ਖਬਰ ਲਿਖੇ ਜਾਣ ਤੱਕ ਕੁੱਲ 7 ਹਜ਼ਾਰ 4 ਸੌ ਲੋਕਾਂ ਨੇ ਲਾਈਕ ਕੀਤਾ 145 ਲੋਕਾਂ ਨੇ ਇਸ ਪੋਸਟ ਨੂੰ ਅੱਗੇ ਹੋਰਾਂ ਨਾਲ ਸਾਂਝਾ (ਸ਼ੇਅਰ) ਕੀਤਾ ਤੇ  670 ਲੋਕਾਂ ਨੇ ਕਮੈਂਟ ਕੀਤਾ ਸੀ। ਭਾਵੇਂ ਕਿ ਇਨ੍ਹਾਂ ਵਿੱਚੋਂ ਵਿਰੋਧ ਕਰਨ ਵਾਲੇ ਲੋਕਾਂ ਦਾ ਮੁੱਖ ਮੰਤਰੀ ਨੇ ਕਿਤੇ ਕਿਤੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਜਿਉਂ ਜਿਉਂ ਲੋਕਾਂ ਦਾ ਵਿਰੋਧ ਵਧਦਾ ਗਿਆ ਮੁੱਖ ਮੰਤਰੀ ਦੇ ਕਮੈਂਟ ਆਉਂਣੇ ਬੰਦ ਹੁੰਦੇ ਗਏ।  ਇੱਕ ਦਲਵੀਰ ਸਿੰਘ ਨਾਮ ਦੇ ਫੋਲੋਅਰ ਨੇ ਕਮੈਂਟ ਕਰਕੇ ਲਿਖਿਆ ਕਿ, “ ਜੇਕਰ ਤੁਸੀਂ ਇੱਕ ਫੌਜੀ ਹੋਣ ‘ਤੇ ਮਾਣ ਮਹਿਸੂਸ ਕਰਦੇ ਓ, ਆਪਣੇ ਨਾਮ ਨਾਲ ਫੌਜ ਦਾ ਆਹੁਦਾ ਜੋੜਦਿਆਂ ਕੈਪਟਨ ਲਿਖਦੇ ਓ, ਤਾਂ ਇੱਕ ਫੌਜੀ ਵਾਂਗ ਕੰਮ ਵੀ ਕਰੋ। ਫੌਜੀਆਂ ਵਾਂਗ ਆਪਣੇ ਬੋਲੇ ਬੋਲ ਸੱਚ ਕਰ ਕੇ ਦਿਖਾਓ”। ਇਸ ਤੋਂ ਇਲਾਵਾ ਇੱਕ ਹੋਰ ਪ੍ਰਬ ਗਿੱਲ ਨਾਮ ਦੇ ਵਿਅਕਤੀ ਨੇ ਲਿਖਿਆ ਕਿ, “ਮਾਣਯੋਗ ਮੁੱਖ ਮੰਤਰੀ ਸਾਹਿਬ ਬੇਨਤੀ ਆ ਕਿ ਮੈਨੂੰ ਰਿਪਲਾਏ ਜਰੂਰ ਕਰਿਉ ਤੁਸੀਂ ਪੰਜਾਬ ਵਿੱਚ ਪੋਸਤ ਅਤੇ ਅਫੀਮ ਦੇ ਠੇਕੇ ਕਿਉਂ ਨਹੀਂ ਖੋਲ੍ਹ ਰਹੇ, ਜੇਕਰ ਇਹ ਸੈਂਟਰ ਦਾ ਕੰਮ ਐ ਤਾਂ ਤੁਸੀਂ ਉਹਨਾ ਨੂੰ ਇਹ ਕਿਉਂ ਨਹੀ ਕਹਿ ਰਹੇ ਕਿ ਸਾਡਾ ਪੰਜਾਬ ਚਿੱਟੇ ਵਗੈਰਾ ਨਸ਼ੇ ਕਰਕੇ ਮਰ ਰਿਹਾ ਇਹਨਾ ਨੂੰ ਸਿਰਫ ਔਰ ਸਿਰਫ ਪੋਸਤ ਅਤੇ ਅਫੀਮ ਹੀ ਬਚਾ ਸਕਦੀ ਐ ,ਸਰ ਪੰਜਾਬ ਦਾ ਮੁੱਖ ਮੁਦਾ ਨਸ਼ਿਆਂ ਦਾ ਮੁੱਦਾ ਇਸ ਵਲ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਆ ਅਸੀਂ ਪਿੰਡਾਂ ਵਿੱਚ ਰਹਿ ਰਹੇ ਆਂ ਜਿੰਨਾ ਬੰਦਿਆਂ ਨੂੰ 50 50 ਸਾਲ ਹੋਗੇ ਪੋਸਤ ਖਾਦਿਆਂ ਨੂੰ ਉਹ ਅਜ ਵੀ ਬਿਲਕੁਲ ਫਿੱਟ ਅਤੇ ਸਹੀ ਨੇ ,ਤੇ ਇਹ ਨਸ਼ੇ ਚਿੱਟੇ ਗੋਲੀਆਂ ਮੈਨੂੰ ਲਗਦਾ ਇਕ ਦੋ ਸਾਲ ਖਾਣ ਤੋਂ ਬਾਅਦ ਬੰਦੇ ਦਾ 30%ਸਰੀਰ ਕੰਮ ਛਡ ਜਾਂਦਾ ਸੋ ਬੇਨਤੀ ਆ ਹੱਥ ਜੋੜ ਕੇ ਕਿਰਪਾ ਕਰਕੇ ਪਰਵਾਣ ਕਰੋ ਜੀ। ਧੰਨਵਾਦ”

- Advertisement -

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਈ ਕਮੈਂਟਾਂ ਦਾ ਜਵਾਬ ਦਿੱਤਾ ਹੈ। ਇੱਕ ਗੁਰਸੇਵਕ ਢਿੱਲੇ ਨਾਂ ਦੇ ਵਿਅਕਤੀ ਦੇ ਕਮੈਂਟ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਲਿਖਿਆ ਕਿ “ਰੋਜ਼ ਅਖ਼ਬਾਰ ਨਹੀਂ ਪੜ੍ਹਦਾ, ਹਰ ਰੋਜ਼ ਛਾਪੇਮਾਰੀਆਂ ਕੀਤੀਆਂ ਜਾਂਦੀਆਂ ਹਨ।“ ਇੱਕ ਹੋਰ ਕਮੈਂਟ ਦਾ ਵੀ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ “ਸੋਚ ਕੇ ਬੋਲਿਆ ਕਰੋਂ”।

 

Share this Article
Leave a comment